ਇਮਰਾਨ ਸਰਕਾਰ ਨੇ ''ਪਾਕਿ ਬਣਾਓ ਸਰਟੀਫਿਕੇਟ'' ਰਾਹੀਂ ਲੋਕਾਂ ਤੋਂ ਇਕੱਠੇ ਕੀਤੇ 216 ਕਰੋੜ ਰੁਪਏ

09/04/2019 11:52:24 PM

ਇਸਲਾਮਾਬਾਦ - ਖਸਤਾਹਾਲ ਪਾਕਿਸਤਾਨ ਦੀ ਅਰਥ ਵਿਵਸਥਾ ਨੂੰ ਸੰਭਾਲਣ ਲਈ ਇਮਰਾਨ ਸਰਕਾਰ ਨੇ 'ਪਾਕਿਸਤਾਨ ਬਣਾਓ ਸਰਟੀਫਿਕੇਟ' ਯੋਜਨਾ ਲਾਂਚ ਕੀਤੀ ਸੀ। ਇਸ ਦੇ ਜ਼ਰੀਏ ਵਿਦੇਸ਼ 'ਚ ਰਹਿਣ ਵਾਲੇ ਪਾਕਿਸਤਾਨੀ ਨਾਗਰਿਕਾਂ ਤੋਂ 3 ਕਰੋੜ ਡਾਲਰ ਮਤਲਬ ਕਰੀਬ 216 ਕਰੋੜ ਰੁਪਏ ਇਕੱਠੇ ਕੀਤੇ ਹਨ। ਸਥਾਨਕ ਮੀਡੀਆ ਮੁਤਾਬਕ, ਪਾਕਿਸਤਾਨ ਦੀ ਡਿੱਗਦੀ ਅਰਥ ਵਿਵਸਥਾ ਨੂੰ ਸੰਭਾਲਣ ਅਤੇ ਦੇਸ਼ 'ਚ ਨਿਵੇਸ਼ ਵਧਾਉਣ ਲਈ ਸਰਕਾਰ ਨੇ ਇਹ ਸਕੀਮ ਇਸ ਸਾਲ ਦੀ ਸ਼ੁਰੂਆਤ 'ਚ ਲਾਂਚ ਕੀਤੀ ਸੀ। ਪਾਕਿਸਤਾਨ ਦੇ ਵਿੱਤ ਮੰਤਰਾਲੇ ਦੇ ਬੁਲਾਰੇ ਓਮਰ ਹਮੀਦ ਨੇ ਦੱਸਿਆ ਕਿ ਇਹ ਯੋਜਨਾ ਹੁਣ ਵੀ ਜਾਰੀ ਹੈ।

ਪਾਕਿਸਤਾਨ ਬਚਾਓ ਸਰਟੀਫਿਕੇਟ ਖਰੀਦਣ ਵਾਲਿਆਂ ਨੂੰ 3 ਸਾਲ ਦਾ ਨਿਵੇਸ਼ 'ਤੇ 6.25 ਫੀਸਦੀ ਅਤੇ 5 ਸਾਲ 'ਤੇ 6.75 ਫੀਸਦ ਬਿਆਜ ਦਿੱਤਾ ਜਾਵੇਗਾ। ਅਮਰੀਕਾ, ਬ੍ਰਿਟੇਨ ਅਤੇ ਕੁਝ ਹੋਰ ਵਿਕਸਤ ਦੇਸ਼ਾਂ 'ਚ, ਜਿਥੇ ਪਾਕਿਸਤਾਨੀ ਨਾਗਰਿਕ ਵੱਡੀ ਗਿਣਤੀ 'ਚ ਰਹਿੰਦੇ ਹਨ, ਉਥੇ ਇਹ ਯੋਜਨਾ ਸ਼ੁਰੂ ਨਹੀਂ ਹੋ ਸਕੀ ਕਿਉਂਕਿ ਇਨਾਂ ਦੇਸ਼ਾਂ ਨੇ ਪਾਕਿਸਤਾਨ ਨੂੰ ਇਸ ਦੀ ਇਜ਼ਾਜਤ ਨਹੀਂ ਦਿੱਤੀ।

Khushdeep Jassi

This news is Content Editor Khushdeep Jassi