ਕੈਨੇਡਾ 'ਚ ਪਾਕਿ ਮੂਲ ਦੇ ਪਰਿਵਾਰ ਦੀ ਹੱਤਿਆ ਇਸਲਾਮਫੋਬੀਆ : ਇਮਰਾਨ

06/09/2021 9:54:03 PM

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੈਨੇਡਾ ਵਿਚ ਪਾਕਿਸਤਾਨੀ ਮੂਲ ਦੇ ਪਰਿਵਾਰ ਦੇ ਚਾਰ ਜੀਆਂ ਦੀ ਹੱਤਿਆ ਦੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਪੱਛਮੀ ਦੇਸ਼ਾਂ ਵਿਚ ਵੱਧ ਰਿਹਾ ਇਸਲਾਮਫੋਬੀਆ ਉਜਾਗਰ ਹੁੰਦਾ ਹੈ। 

ਕੈਨੇਡਾ ਵਿਚ ਐਤਵਾਰ ਨੂੰ ਇਕ 20 ਸਾਲਾ ਨੌਜਵਾਨ ਨੇ ਸ਼ਾਮ ਨੂੰ ਘੁੰਮਣ ਨਿਕਲੇ ਪਾਕਿਸਤਾਨੀ ਪਰਿਵਾਰ ਦੇ 5 ਜੀਆਂ 'ਤੇ ਟਰੱਕ ਚੜ੍ਹਾ ਦਿੱਤਾ ਸੀ। ਇਮਰਾਨ ਨੇ ਖਾਨ ਨੇ ਇਕ ਟਵੀਟ ਵਿਚ ਕਿਹਾ ਕਿ ਓਂਟਾਰੀਓ ਵਿਚ ਮੁਸਲਿਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਪਰਿਵਾਰ ਦੀ ਹੱਤਿਆ ਦੀ ਬਾਰੇ ਜਾਣ ਕੇ ਬਹੁਤ ਦੁਖੀ ਹਾਂ। 

ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਇਸ ਘਟਨਾ ਨੂੰ ਯੋਜਨਾਬੱਧ ਅਤੇ ਨਫ਼ਰਤ ਤੋਂ ਪ੍ਰੇਰਿਤ ਦੱਸਿਆ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਕ ਨੌਜਵਾਨ ਨਾਥਨੈਲ ਵੈਲਟਮੈਨ, ਜੋ ਕਾਲੇ ਰੰਗ ਦਾ ਪਿਕਅਪ ਟਰੱਕ ਚਲਾ ਰਿਹਾ ਸੀ, ਨੇ ਪਰਿਵਾਰ ਨੂੰ ਉਸ ਸਮੇਂ ਟੱਕਰ ਮਾਰ ਦਿੱਤੀ ਜਦੋਂ ਉਹ ਸੜਕ ਪਾਰ ਕਰਨ ਦੀ ਉਡੀਕ ਕਰ ਰਹੇ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵੈਲਟਮੈਨ ਉਥੋਂ ਭੱਜ ਗਿਆ। ਹਾਲਾਂਕਿ, ਉਸ ਨੂੰ ਘਟਨਾ ਵਾਲੀ ਥਾਂ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਗ੍ਰਿਫਤਾਰ ਕਰ ਲਿਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਟਵਿੱਟਰ 'ਤੇ ਇਸ ਘਟਨਾ ਦੀ ਨਿੰਦਾ ਕੀਤੀ। ਪਾਕਿਸਤਾਨ ਨਾਲ ਸਬੰਧਤ ਪਰਿਵਾਰ ਦੇ ਜੀਆਂ ਦੀ ਸ਼ਨਾਖ਼ਤ 46 ਸਾਲ ਦੇ ਸਲਮਾਨ ਅਫ਼ਜ਼ਲ, ਉਨ੍ਹਾਂ ਦੀ ਪਤਨੀ ਮਦੀਹਾ ਅਤੇ 15 ਸਾਲ ਦੀ ਬੇਟੀ ਯਮਨਾ ਵਜੋਂ ਕੀਤੀ ਗਈ ਹੈ। 74 ਸਾਲ ਦੀ ਬਜ਼ੁਰਗ ਔਰਤ ਦਾ ਨਾਂ ਜਨਤਕ ਨਹੀਂ ਕੀਤਾ ਗਿਆ। 

Sanjeev

This news is Content Editor Sanjeev