ਮੁਸ਼ੱਰਫ ਦੀ ਸਜ਼ਾ ''ਤੇ ਚਰਚਾ ਲਈ ਇਮਰਾਨ ਨੇ ਬੁਲਾਈ ਐਮਰਜੈਂਸੀ ਮੀਟਿੰਗ

12/18/2019 9:11:16 PM

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੀ ਸਜ਼ਾ 'ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਆਪਣੀ ਪਾਰਟੀ ਦੀ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਇਸ ਤੋਂ ਇਕ ਦਿਨ ਪਹਿਲਾਂ ਉਥੋਂ ਦੀ ਸ਼ਕਤੀਸ਼ਾਲੀ ਫੌਜ ਨੇ ਕਿਹਾ ਸੀ ਕਿ ਇਸ ਫੈਸਲੇ ਨਾਲ ਹਥਿਆਰਬੰਦ ਫੋਰਸ ਵਿਚ ਦਰਦ ਅਤੇ ਪੀੜਾ ਹੈ। ਮੀਟਿੰਗ ਵਿਚ ਫੌਜ ਮੁਖੀ ਦੀਆਂ ਸੇਵਾਵਾਂ ਦੇ ਵਿਸਥਾਰ ਅਤੇ ਚੋਣ ਕਮਿਸ਼ਨ ਵਿਚ ਮੁੱਖ ਚੋਣ ਕਮਿਸ਼ਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਨਾਲ ਸਬੰਧਿਤ ਕਾਨੂੰਨੀ ਪਹਿਲੂਆਂ 'ਤੇ ਵੀ ਚਰਚਾ ਹੋਵੇਗੀ।

ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੂਤਰਾਂ ਨੇ ਦੱਸਿਆ ਕਿ ਖਾਨ ਮੁਸ਼ੱਰਫ ਦੀ ਸਜ਼ਾ ਦੇ ਸਬੰਧ ਵਿਚ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਚਰਚਾ ਕਰਨਗੇ। ਜ਼ਿਕਰਯੋਗ ਹੈ ਕਿ ਖਾਨ ਨੇ ਵਿਰੋਧੀ ਧਿਰ ਵਿਚ ਰਹਿੰਦੇ ਹੋਏ ਦੇਸ਼ਧ੍ਰੋਹ ਦੇ ਮਾਮਲੇ 'ਚ ਮੁਸ਼ਰਫ ਦੀ ਸਜ਼ਾ ਦਾ ਸਮਰਥਨ ਕੀਤਾ ਸੀ। ਕਈ ਸਥਾਨਕ ਨਿਊਜ਼ ਚੈਨਲ ਲਗਾਤਾਰ ਉਨ੍ਹਾਂ ਦੇ ਪੁਰਾਣੇ ਬਿਆਨ ਦੇ ਛੋਟੋ-ਛੋਟੇ ਕਲਿੱਪ ਚਲਾ ਰਹੇ ਹਨ। ਖਾਨ ਮੰਗਲਵਾਰ ਨੂੰ ਗਲੋਬਲ ਸ਼ਰਣਾਰਥੀ ਮੰਚ ਦੀ ਬੈਠਕ 'ਚ ਸ਼ਾਮਲ ਹੋਣ ਜਿਨੇਵਾ ਗਏ ਸਨ, ਜਦ ਪੇਸ਼ਾਵਰ ਉੱਚ ਕੋਰਟ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਨੇ 76 ਸਾਲਾ ਬੀਮਾਰ ਸਾਬਕਾ ਫੌਜ ਪ੍ਰਮੁੱਖ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਪਾਇਆ ਅਤੇ ਮੌਤ ਦੀ ਸਜ਼ਾ ਸੁਣਾਈ। ਮੁਸ਼ਰਫ ਇਸ ਸਮੇਂ ਦੁਬਈ 'ਚ ਰਹਿ ਰਹੇ ਹਨ। ਮੁਸ਼ਰਫ ਨੂੰ ਸਜ਼ਾ ਸੁਣਾਏ ਜਾਣ 'ਤੇ ਫੌਜ ਨੇ ਆਪਣੀ ਨਰਾਜ਼ਗੀ ਜਤਾਈ ਅਤੇ ਆਖਿਆ ਕਿ ਇਸ ਫੈਸਲੇ ਨੇ ਫੌਜੀ ਬਲਾਂ ਨੂੰ ਦਰਦ ਪਹੁੰਚਾਇਆ ਹੈ।

Khushdeep Jassi

This news is Content Editor Khushdeep Jassi