ਟ੍ਰੇਡ ਵਾਰ ਵਿਚਾਲੇ ਚੀਨ ਦੇ ਕਾਰਖਾਨਾ ਖੇਤਰ ਦੀਆਂ ਗਤੀਵਿਧੀਆਂ ''ਚ ਸੁਧਾਰ

09/30/2019 3:20:17 PM

ਬੀਜਿੰਗ (ਏ.ਪੀ.)- ਵਪਾਰ ਜੰਗ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਚੀਨ ਦੇ ਕਾਰਖਾਨਾ ਖੇਤਰ ਦੀਆਂ ਗਤੀਵਿਧੀਆਂ 'ਚ ਸਤੰਬਰ ਮਹੀਨੇ ਸੁਧਾਰ ਦੇਖਿਆ ਗਿਆ। ਇਕ ਉਦਯੋਗ ਸਮੂਹ ਅਤੇ ਇਕ ਬਿਜ਼ਨੈੱਸ ਮੈਗਜ਼ੀਨ ਵਲੋਂ ਜਾਰੀ ਵੱਖ-ਵੱਖ ਸਰਵੇਖਣਾਂ 'ਚ ਗਤੀਵਿਧੀਆਂ 'ਚ ਇਹ ਸੁਧਾਰ ਦਰਸ਼ਾਇਆ ਗਿਆ ਹੈ। ਚਾਈਨਾ ਫੈਡਰੇਸ਼ਨ ਆਫ ਲਾਜਿਸਟਿਕਸ ਐਂਡ ਪਰਚੇਜ਼ਿੰਗ ਨੇ ਕਿਹਾ ਕਿ ਪਰਚੇਜ਼ਿੰਗ ਮੈਨੇਜਰਸ ਸੂਚਕਅੰਕ (ਪੀ.ਐਮ.ਆਈ.) ਅਗਸਤ ਵਿਚ 49.5 ਫੀਸਦੀ ਤੋਂ ਵੱਧ ਕੇ ਸਤੰਬਰ 'ਚ 49.5 ਫੀਸਦੀ ਹੋ ਗਿਆ।

ਸੂਚਕਅੰਕ ਦਾ 50 ਤੋਂ ਘੱਟ ਹੋਣਾ ਖੇਤਰ ਵਿਚ ਕਮੀ ਦਾ ਸੰਕੇਤ ਦਿੰਦਾ ਹੈ। ਬਿਜ਼ਨੈੱਸ ਮੈਗਜ਼ੀਨ ਕਾਈਸ਼ੀਨ ਵਲੋਂ ਜਾਰੀ ਮਹੀਨਾਵਾਰ ਪਰਚੇਜ਼ਿੰਗ ਮੈਨੇਜਰਸ ਸੂਚਕਅੰਕ 50.4 ਤੋਂ ਵੱਧ ਕੇ 51.4 ਹੋ ਗਿਆ। ਵਪਾਰ ਅਤੇ ਉਦਯੋਗਿਕੀ ਨੂੰ ਲੈ ਕੇ ਅਮਰੀਕਾ ਦੇ ਟੈਕਸ ਵਧਾਉਣ, ਘਰੇਲੂ ਅਤੇ ਸੰਸਾਰਕ ਆਰਥਿਕ ਗਤੀਵਿਧੀਆਂ ਵਿਚ ਕਮਜ਼ੋਰੀ ਨਾਲ ਚੀਨੀ ਉਤਪਾਦਾਂ ਦੀ ਮੰਗ 'ਤੇ ਅਸਰ ਪਿਆ ਹੈ। ਫੈਡਰੇਸ਼ਨ ਨੇ ਕਿਹਾ ਕਿ ਸਤੰਬਰ ਮਹੀਨੇ ਪੀ.ਐਮ.ਆਈ. ਅੰਕੜੇ ਮੁੜ ਵਸੇਬਾ ਗਤੀਵਿਧੀਆਂ ਵਿਚ ਸੁਧਾਰ ਦਿਖਾਉਂਦੇ ਹਨ ਅਤੇ ਇਹ ਸਥਿਰਤਾ ਦਾ ਸੰਕੇਤ ਦਿੰਦੇ ਹਨ। ਹਾਲਾਂਕਿ ਮਾਹਰਾਂ ਨੇ ਯਾਦ ਕਰਵਾਇਆ ਕਿ ਚੀਨ ਦੀ ਆਰਥਿਕ ਗਤੀਵਿਧੀ 'ਚ ਲੰਬੇ ਸਮੇਂ ਤੋਂ ਗਿਰਾਵਟ ਦੀ ਸੰਭਾਵਨਾ ਹੈ।


Sunny Mehra

Content Editor

Related News