ਕਿਸਾਨ ਮਜ਼ਦੂਰ ਅੰਦੋਲਨ ਮੋਰਚਾ ਫ਼ਤਿਹ ਹੋਣ ’ਤੇ ਪ੍ਰਵਾਸੀਆਂ ’ਚ ਖੁਸ਼ੀ ਦੀ ਲਹਿਰ :  ਬਲਜਿੰਦਰ ਸ਼ੰਮੀ ਸਿੰਘ

12/11/2021 11:03:52 AM

ਮੈਰੀਲੈਂਡ (ਰਾਜ ਗੋਗਨਾ) – ਭਾਰਤ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿਛਲੇ ਲਗਪਗ ਡੇਢ ਸਾਲ ਤੋਂ ਚੱਲੇ ਆ ਰਹੇ ਕਿਸਾਨ ਮਜ਼ਦੂਰ ਅੰਦੋਲਨ ਦਾ ਮੋਰਚਾ ਫ਼ਤਿਹ ਹੋਣ ’ਤੇ ਪ੍ਰਵਾਸੀ ਭਾਈਚਾਰੇ 'ਚ ਖੁਸ਼ੀ ਫੈਲ ਗਈ ਹੈ। ਇਸ ਦਾ ਜ਼ਿਕਰ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਯੂ.ਐਸ. ਏ ਦੇ ਮੁਖੀ ਬਲਜਿੰਦਰ ਸਿੰਘ ਸ਼ੰਮੀ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੁੱਚੇ ਕਿਸਾਨ ਮਜ਼ਦੂਰ ਵਰਗ ਨੂੰ ਵਧਾਈ ਪੇਸ਼ ਕਰਦੇ ਹਾਂ, ਜਿਨ੍ਹਾਂ ਨੇ ਹੌਂਸਲੇ  ਦ੍ਰਿੜਤਾ ਅਤੇ ਦਲੇਰੀ ਨਾਲ ਇਤਿਹਾਸ ਰਚ ਦਿੱਤਾ ਹੈ। ਸ਼ੰਮੀ ਦੇ ਬਿਆਨ ਦੀ ਪ੍ਰਿਤਪਾਲ ਸਿੰਘ ਲੱਕੀ, ਬਲਜੀਤ ਗਿੱਲ, ਸੁਰਿੰਦਰ ਸਿੰਘ ਬੱਬੂ ,ਕਰਮਜੀਤ ਸਿੰਘ, ਸ਼ਿਵਰਾਜ ਸਿੰਘ ਗੁਰਾਇਆ, ਤੇਜੀ, ਮਨਿੰਦਰਪਾਲ ਮਣੀ ਅਤੇ ਧਰਮਪਾਲ ਸਿੰਘ ਨੇ ਵੀ ਪ੍ਰੋੜ੍ਹਤਾ ਕੀਤੀ। 

ਸ਼ਮੀ ਨੇ ਅੱਗੇ ਗੱਲ ਕਰਦਿਆਂ ਦੱਸਿਆ ਕਿ ਉਹ ਕਿਸਾਨ ਅੰਦੋਲਨ ’ਚ ਹਿੱਸਾ ਪਾਉਣ ਵਾਲੇ ਸਮੂਹ ਯੋਧਿਆਂ ਅੱਗੇ ਸਿਰ ਝੁਕਾਉਂਦੇ ਹਾਂ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਵੱਲੋਂ ਵੀ ਇਸ ਕਿਸਾਨ ਅੰਦੋਲਨ ’ਚ ਬਣਦਾ ਯੋਗਦਾਨ ਪਾਇਆ ਗਿਆ ਸੀ ਅਤੇ ਇਸੇ ਦੌਰਾਨ ਹੀ ਰਾਕੇਸ਼ ਟਿਕੈਤ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਵੀ ਕੀਤੀ ਗਈ ਸੀ। ਕਿਸਾਨੀ ਸੰਘਰਸ਼ ਦੀ ਆਵਾਜ਼ ਨੂੰ ਅਮਰੀਕਾ ’ਚ ਬੁਲੰਦ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਯੂ. ਐਸ. ਏ ਨੇ ਮੁਕੰਮਲ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਇਤਿਹਾਸਕ ਸੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਕਿਤਾਬਾਂ ਚ ਪੜ੍ਹ ਕੇ ਅੱਜ ਦੀ ਪੀੜ੍ਹੀ ’ਤੇ ਮਾਣ ਕਰਨਗੀਆਂ।

ਪੜ੍ਹੋ ਇਹ ਅਹਿਮ ਖਬਰ -ਨਿਊਜ਼ੀਲੈਂਡ ਦਾ ਸਖ਼ਤ ਕਦਮ, ਨੌਜਵਾਨਾਂ ਦੇ ਉਮਰ ਭਰ 'ਸਿਗਰਟ' ਖਰੀਦਣ 'ਤੇ ਲੱਗੇਗੀ ਪਾਬੰਦੀ

Anuradha

This news is Content Editor Anuradha