ਲੀਬੀਆ 'ਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬੀ, 117 ਲੋਕ ਲਾਪਤਾ

01/20/2019 10:30:17 AM

ਲੀਬੀਆ (ਏਜੰਸੀ)— ਲੀਬੀਆ ਦੇ ਤਟਵਰਤੀ ਖੇਤਰ ਤੋਂ ਕੁਝ ਦੂਰ ਇਕ ਕਿਸ਼ਤੀ ਦੇ ਡੁੱਬਣ ਕਾਰਨ ਘੱਟ ਤੋਂ ਘੱਟ 117 ਲੋਕਾਂ ਦੇ ਲਾਪਤਾ ਹੋਣ ਦਾ ਸ਼ੱਕ ਹੈ। ਸੰਯੁਕਤ ਰਾਸ਼ਟਰ ਸਮਰਥਿਤ ਪ੍ਰਵਾਸੀ ਮਾਮਲਿਆਂ ਦੇ ਕੌਮਾਂਤਰੀ ਸੰਗਠਨ ਦੇ ਬੁਲਾਰੇ ਨੇ ਇਸ ਹਾਦਸੇ 'ਚ ਬਚਣ ਵਾਲੇ ਲੋਕਾਂ ਦੇ ਹਵਾਲੇ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ। ਸੰਗਠਨ ਦੇ ਬੁਲਾਰੇ ਫਲੇਵਿਓ ਡੀ ਗਿਓਕੋਮੋ ਨੇ ਦੱਸਿਆ ਕਿ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਤਟ ਤੋਂ 50 ਮੀਲ ਦੀ ਦੂਰੀ 'ਤੇ ਡੁੱਬ ਗਈ। ਤਿੰਨ ਲੋਕਾਂ ਨੂੰ ਬਚਾ ਕੇ ਲਾਮਪੇਡੁਸਾ ਟਾਪੂ 'ਤੇ ਲਿਆਂਦਾ ਗਿਆ।

ਇਸ ਹਾਦਸੇ 'ਚ ਬਚਣ ਵਾਲੇ ਲੋਕਾਂ ਮੁਤਾਬਕ ਕਿਸ਼ਤੀ 'ਚ ਕੁਲ 120 ਲੋਕ ਸਵਾਰ ਸਨ। ਲਾਪਤਾ ਲੋਕਾਂ 'ਚ 10 ਔਰਤਾਂ ਅਤੇ ਦੋ ਬੱਚੇ ਵੀ ਸ਼ਾਮਲ ਹਨ। ਡੀ ਗਿਓਕੋਮੋ ਨੇ ਦੱਸਿਆ ਕਿ ਲਾਪਤਾ ਲੋਕਾਂ 'ਚ ਇਕ ਦੋ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਜ਼ਿਆਦਾਤਰ ਪ੍ਰਵਾਸੀ ਪੱਛਮੀ ਅਫਰੀਕਾ ਦੇ ਸਨ। ਬੁਲਾਰੇ ਮੁਤਾਬਕ ਲਾਪਤਾ ਪ੍ਰਵਾਸੀਆਂ 'ਚ 40 ਸੁਡਾਨ ਦੇ ਸਨ।