ਜੇਕਰ ਤੁਹਾਡਾ ਬੱਚਾ ਵੀ ਹੈ ਨੂਡਲਸ ਦਾ ਸ਼ੌਕੀਨ ਤਾਂ ਹੋ ਜਾਓ ਸਾਵਧਾਨ

10/15/2019 9:28:35 PM

ਮਨੀਲਾ (ਏ.ਐਫ.ਪੀ.)- ਦੱਖਣ ਪੂਰਬੀ ਏਸ਼ੀਆ 'ਚ ਲੱਖਾਂ ਬੱਚੇ ਇੰਸਟੈਂਟ ਨੂਡਲਸ ਵਰਗੇ ਆਧੁਨਿਕ ਖਾਨਪਾਨ ਕਾਰਨ ਪਤਲੇ ਜਾਂ ਉਨ੍ਹਾਂ ਦਾ ਭਾਰ ਘੱਟ ਰਹਿ ਜਾਂਦਾ ਹੈ, ਜਿਨ੍ਹਾਂ ਨਾਲ ਪੇਟ ਤਾਂ ਭਰ ਜਾਂਦਾ ਹੈ ਪਰ ਸਰੀਰ ਨੂੰ ਜ਼ਰੂਰੀ ਪੋਸ਼ਣ ਨਹੀਂ ਮਿਲਦਾ। ਮਾਹਰਾਂ ਮੁਤਾਬਕ ਫਿਲਪੀਨਜ਼, ਇੰਡੋਨੇਸ਼ੀਆ ਅਤੇ ਮਲੇਸ਼ੀਆ ਤੇਜ਼ੀ ਨਾਲ ਵੱਧ ਰਹੀਆਂ ਅਰਥਵਿਵਸਥਾਵਾਂ ਹਨ ਅਤੇ ਇਥੇ ਜੀਵਨ ਪੱਧਰ ਵੀ ਉਪਰ ਉਠ ਰਿਹਾ ਹੈ। ਅਜਿਹੇ ਵਿਚ ਕਈ ਕੰਮਕਾਜੀ ਮਾਤਾ-ਪਿਤਾ ਹਨ, ਜਿਨ੍ਹਾਂ ਕੋਲ ਸਮੇਂ ਦੀ ਘਾਟ ਹੈ। ਸੰਯੁਕਤ ਰਾਸ਼ਟਰ ਦੀ ਬੱਚਿਆਂ ਦੇ ਖੇਤਰ ਵਿਚ ਕੰਮ ਕਰਨ ਵਾਲੀ ਏਜੰਸੀ ਯੂਨੀਸੇਫ ਦੀ ਮੰਗਲਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਇਨ੍ਹਾਂ ਤਿੰਨ ਦੇਸ਼ਾਂ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਔਸਤਨ 40 ਫੀਸਦੀ ਬੱਚੇ ਕੁਪੋਸ਼ਿਤ ਹਨ, ਜਦੋਂ ਕਿ ਇਸ ਮਾਮਲੇ ਵਿਚ ਸੰਸਾਰਕ ਔਸਤ ਤਿੰਨ ਵਿਚੋਂ ਇਕ ਬੱਚੇ ਦੇ ਕੁਪੋਸ਼ਿਤ ਹੋਣ ਦਾ ਹੈ।

ਇੰਡੋਨੇਸ਼ੀਆ ਵਿਚ ਜਨਤਕ ਸਿਹਤ ਮਾਹਰ ਹਸਬੁੱਲਾ ਥਬਰਾਨੀ ਨੇ ਕਿਹਾ ਕਿ ਮਾਤਾ-ਪਿਤਾ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਪੇਟ ਭਰਨਾ ਸਭ ਤੋਂ ਜ਼ਰੂਰੀ ਹੈ। ਉਹ ਉਚਿਤ ਮਾਤਰਾ ਵਿਚ ਪ੍ਰੋਟੀਨ, ਕੈਲਸ਼ੀਅਮ ਜਾਂ ਫਾਈਬਰ ਦੇ ਸੇਵਨ ਬਾਰੇ ਸੋਚਦੇ ਹੀ ਨਹੀਂ। ਯੂਨੀਸੇਫ ਦੀ ਏਸ਼ੀਆ ਪੋਸ਼ਣ ਮਾਹਰ ਮੁਏਨੀ ਮੁਟੁੰਗਾ ਨੇ ਸਮੱਸਿਆ ਦੇ ਮੂਲ ਵਿਚ ਪਰਿਵਾਰਾਂ ਦਾ ਕਿਫਾਇਤੀ, ਆਸਾਨੀ ਨਾਲ ਮੁਹੱਈਆ ਆਧੁਨਿਕ ਭੋਜਨ ਲਈ ਰਸਮੀ ਆਹਾਰ ਨੂੰ ਛੱਡਣਾ ਪਿਆ। ਉਨ੍ਹਾਂ ਨੇ ਕਿਹਾ ਕਿ ਨੂਡਲਸ ਬਣਾਉਣਾ ਸੌਖਾ ਹੈ। ਨੂਡਲਸ ਸਸਤੇ ਹੁੰਦੇ ਹਨ। ਨੂਡਲਸ ਇਕ ਸੰਤੁਲਿਤ ਆਹਾਰ ਦੇ ਆਸਾਨ ਅਤੇ ਤੁਰੰਤ ਪੂਰਕ ਬਣ ਜਾਂਦੇ ਹਨ, ਜਦੋਂ ਕਿ ਇਸ ਵਿਚ ਆਇਰਨ ਵਰਗੇ ਜ਼ਰੂਰੀ ਪੋਸ਼ਕ ਤੱਤ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਨ੍ਹਾਂ ਵਿਚ ਪ੍ਰੋਟੀਨ ਵੀ ਨਹੀਂ ਹੁੰਦਾ, ਉਥੇ ਹੀ ਵਸਾ ਅਤੇ ਨਮਕ ਜ਼ਿਆਦਾ ਹੁੰਦਾ ਹੈ।


Sunny Mehra

Content Editor

Related News