ਸ਼੍ਰੀਲੰਕਾ ਘੁੰਮਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਪੜ੍ਹੋ ਇਹ ਖਬਰ

09/15/2018 8:35:49 PM

ਜਲੰਧਰ (ਏਜੰਸੀ)- ਵਿਦੇਸ਼ ਘੁੰਮਣ ਲਈ ਸ਼੍ਰੀਲੰਕਾ ਸਭ ਤੋਂ ਸਸਤਾ ਅਤੇ ਕਾਫੀ ਖੂਬਸੂਰਤ ਥਾਂ ਹੈ ਜਿੱਥੇ ਘੱਟ ਕੀਮਤ ਵਿਚ ਕਾਫੀ ਜਗ੍ਹਾ ਘੁੰਮਿਆ ਜਾ ਸਕਦਾ ਹੈ। ਜਿਥੋਂ ਦੇ ਟੂਰ ਪੈਕੇਜ ਦੀ ਕੀਮਤ 25000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਥੇ ਤੁਸੀਂ 25000 ਰੁਪਏ ਤੋਂ 40,000 ਰੁਪਏ ਦੇ ਬਜਟ ਵਿਚ ਥਾਈਲੈਂਡ, ਦੁਬਈ, ਸ਼੍ਰੀਲੰਕਾ ਵਰਗੇ ਦੇਸ਼ ਘੁੰਮ ਸਕਦੇ ਹੋ। ਜੇਕਰ ਤੁਸੀਂ ਘੱਟ ਬਜਟ ਵਿਚ ਵਿਦੇਸ਼ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਬੈਸਟ ਆਪਸ਼ਨ ਹੈ।


ਭਾਰਤੀਆਂ ਵਿਚਾਲੇ ਘੁੰਮਣ ਲਈ ਸ਼੍ਰੀਲੰਕਾ ਕਾਫੀ ਪ੍ਰਸਿੱਧ ਹੈ ਅਤੇ ਇਥੋਂ ਦੇ ਬੀਚ ਬਹੁਤ ਖੂਬਸਰਤ ਹਨ। ਇਥੇ 25,000 ਰੁਪਏ ਦੇ ਬਜਟ ਵਿਚ ਸ਼੍ਰੀਲੰਕਾ ਘੁੰਮਿਆ ਜਾ ਸਕਦਾ ਹੈ। ਜੇਕਰ ਤੁਸੀਂ ਸਮੇਂ 'ਤੇ ਬੁਕਿੰਗ ਕਰਵਾ ਲਵੋਗੇ ਤਾਂ ਤੁਹਾਨੂੰ ਫਲਾਈਟ ਲਈ ਬੈਸਟ ਡੀਲ ਮਿਲ ਜਾਵੇਗੀ। ਇਥੇ ਤੁਹਾਨੂੰ ਇਕ ਰਾਤ ਲਈ ਬਜਟ ਹੋਟਲ ਅਤੇ ਬ੍ਰੇਕਫਾਸਟ ਟਾਈਪ ਅਕਮੋਡੇਸ਼ਨ 800 ਰੁਪਏ ਤੋਂ ਲੈ ਕੇ 4000 ਰੁਪਏ ਦੇ ਬਜਟ ਵਿਚ ਆਸਾਨੀ ਨਾਲ ਮਿਲ ਜਾਣਗੇ। ਇਥੇ ਰੁਕਣ ਦੇ ਕਈ ਬਦਲ ਹਨ ਅਤੇ ਚਾਰ ਸਿਤਾਰਾ ਹੋਟਲ ਵੀ ਆਪਣੇ ਬਜਟ ਮੁਤਾਬਕ ਬੁਕ ਕੀਤੇ ਜਾ ਸਕਦੇ ਹਨ। ਸ਼੍ਰੀਲੰਕਾ ਦੀ ਕਰੰਸੀ ਜ਼ਿਆਦਾ ਮਹਿੰਗੀ ਨਹੀਂ ਹੈ। ਭਾਰਤ ਦਾ 1 ਰੁਪਇਆ ਸ਼੍ਰੀਲੰਕਾ ਦੇ 2 ਰੁਪਏ ਦੇ ਬਰਾਬਰ ਹਨ। ਸ਼੍ਰੀਲੰਕਾ ਦਾ 3 ਰਾਤਾਂ ਅਤੇ 4 ਦਿਨ ਦਾ ਟੂਰ ਪੈਕੇਜ ਤਕਰੀਬਨ 25000 ਰੁਪਏ ਤੱਕ ਦਾ ਬਣਦਾ ਹੈ, ਜਿਸ ਵਿਚ ਹਵਾਈ ਕਿਰਾਇਆ ਅਤੇ ਟੈਕਸ, ਹੋਟਲ ਵਿਚ ਰੁਕਣ ਦਾ ਕਿਰਾਇਆ ਅਤੇ ਇਸ ਤੋਂ ਇਲਾਵਾ ਲੋਕਲ ਟਰਾਂਸਪੋਰਟ ਦਾ ਖਰਚਾ ਸ਼ਾਮਲ ਹੈ।


ਏਲਾ- ਪਹਾੜਾਂ ਅਤੇ ਜੰਗਲਾਂ ਵਿਚਾਲਿਓਂ ਲੰਘਦੀ ਟ੍ਰੇਨ ਅਤੇ ਬਾਹਰ ਦੀ ਖੂਬਸੂਰਤੀ ਦਾ ਨਜ਼ਾਰਾ ਦੇਖਣ ਦਾ ਮਜ਼ਾ ਤੁਹਾਨੂੰ ਸ਼੍ਰੀਲੰਕਾ ਦੇ ਏਲਾ ਵਿਚ ਹੀ ਮਿਲੇਗਾ।
ਨੁਵਾਰਾਈਲੀਆ- ਨੁਵਾਰਾਈਲੀਆ ਪਰਬਤ ਤੋਂ ਨਿਕਲੀ ਕੇਲਾਨੀ ਨਦੀ ਨੂੰ ਕੋਲੰਬੋ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ। ਨੁਵਾਰਾਈਲੀਆ ਸਮੁੰਦਰੀ ਸਤ੍ਹਾ ਤੋਂ 2000 ਮੀਟਰ ਦੀ ਉਚਾਈ 'ਤੇ ਬਸਿਆ ਇਕ ਪਹਾੜੀ ਸ਼ਹਿਰ ਹੈ। ਨੇਲੂ ਪੁਸ਼ਪ ਜੋ 14 ਸਾਲਾਂ ਵਿਚ ਇਕ ਵਾਰ ਖਿੜਦਾ ਹੈ ਦੇ ਨਾਂ 'ਤੇ ਇਸ ਥਾਂ ਦਾ ਨਾਂ ਨੁਵਾਰਾਈਲੀਆ ਪਿਆ।
ਪਿੰਨਾਵਲਾ ਐਲੀਫੈਂਟ ਆਰਫਨੇਜ- ਸ਼੍ਰੀਲੰਕਾ ਦੀ ਇਸ ਥਾਂ ਤੋਂ ਤੁਸੀਂ ਜਲਦੀ ਵਾਪਸ ਨਹੀਂ ਜਾਣਾ ਚਾਹੋਗੇ ਕਿਉਂਕਿ ਇਥੇ ਹਾਥੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਕਰਤਬ ਬਾਜ਼ੀ ਦਾ ਆਨੰਦ ਲੈਣਾ ਤੁਹਾਨੂੰ ਵੱਖਰਾ ਹੀ ਤਜ਼ਰਬਾ ਦੇਵੇਗਾ।
ਪੋਲੋਨਰੂਵਾ- ਪੁਰਾਣੇ ਸਮੇਂ ਦੀਆਂ ਚੀਜਾਂ ਨੂੰ ਦੇਖਣ ਦਾ ਮਜ਼ਾ ਹੀ ਵੱਖਰਾ ਹੈ ਅਤੇ ਇਥੇ ਜਾ ਕੇ ਤੁਹਾਨੂੰ ਅਜਿਹੀਆਂ ਬਹੁਤ ਸਾਰੀਆਂ ਚੀਜਾਂ ਤੋਂ ਰੂ-ਬ-ਰੂ ਹੋਣ ਦਾ ਮੌਕਾ ਮਿਲੇਗਾ। 
ਦਮਬੁਲਾ ਕੇਵ ਟੈਂਪਲ- ਸ਼੍ਰੀਲੰਕਾ ਦੇ ਇਸ ਮੰਦਰ ਵਿਚ ਤੁਹਾਨੂੰ ਮੂਰਤੀ ਕਲਾਕਾਰੀ ਦੇ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਣਗੇ। ਇਥੇ ਭਗਵਾਨ ਬੁੱਧ ਦੀਆਂ 150 ਮੂਰਤੀਆਂ ਮੌਜੂਦ ਹਨ।
ਐਡਮਾਸ ਪੀਕ- ਸ਼੍ਰੀਲੰਕਾ ਦੀਆਂ ਸਭ ਤੋਂ ਸੁੰਦਰ ਥਾਵਾਂ ਵਿਚੋਂ ਇਕ ਹੈ ਐਡਮਾਸ ਪੀਕ ਅਤੇ ਜੇਕਰ ਤੁਸੀਂ ਚੜ੍ਹਦੇ ਸੂਰਜ ਦੀ ਖੂਬਸੂਰਤੀ ਦੇਖਣਾ ਚਾਹੁੰਦੇ ਹੋ ਤਾਂ ਰਾਤ ਨੂੰ ਹੀ ਇਸ ਥਾਂ 'ਤੇ ਆ ਜਾਓ। ਇਸ ਜਗ੍ਹਾ ਨੂੰ ਯੂਨੈਸਕੋ ਨੇ ਵਿਸ਼ਵ ਹੈਰੀਟੇਜ ਸਾਈਟ ਦਾ ਹਿੱਸਾ ਬਣਾਇਆ ਹੈ।
ਓਲਡ ਡਚ ਫੋਰਟ- ਦੁਪਿਹਰ ਵਿਚ ਸੁਕੂਨ ਦੇ ਪਲ ਬਿਤਾਉਣਾ ਚਾਹੁੰਦੇ ਹੋ ਤਾਂ ਓਲਡ ਡਚ ਫੋਰਟ ਤੋਂ ਸਮੁੰਦਰ ਨੂੰ ਦੇਖਣ ਤੋਂ ਜ਼ਿਆਦਾ ਬੇਹਤਰੀਨ ਪਲ ਕੁਝ ਹੋਰ ਨਹੀਂ ਹੋ ਸਕਦਾ। 
ਸਿਗਰੀਆ ਰੌਕ- ਪੰਜਵੀਂ ਸਦੀ ਵਿਚ ਬਣਾਈ ਗਈ ਇਸ ਖੂਬਸੂਰਤ ਥਾਂ ਨੂੰ ਨਹੀਂ ਦੇਖਿਆ ਤਾਂ ਤੁਹਾਡੀ ਟ੍ਰਿਪ ਦਾ ਸਭ ਤੋਂ ਅਹਿਮ ਹਿੱਸਾ ਰਹਿ ਜਾਵੇਗਾ। ਇਸ ਲਈ ਇਸ ਥਾਂ ਜਾ ਕੇ ਜ਼ਰੂਰ ਇਸ ਦਾ ਆਨੰਦ ਮਾਨਣਾ। 
ਮ੍ਰਿਸਾ- ਇਕ ਛੋਟਾ ਜਿਹਾ ਪਿੰਡ ਹੈ, ਜਿੱਥੇ ਮੌਜੂਦ ਇਕ ਬੀਚ ਇਸ ਜਗ੍ਹਾ ਨੂੰ ਕੁਝ ਜ਼ਿਆਦਾ ਹੀ ਖਾਸ ਬਣਾਉਂਦਾ ਹੈ। ਜੇਕਰ ਇਕ ਵਾਰ ਇਸ ਜਗ੍ਹਾ ਤੁਸੀਂ ਪਹੁੰਚ ਗਏ ਤਾਂ ਬਾਹਰ ਦੀ ਦੁਨੀਆ ਸ਼ਰਤੀਆ ਭੁੱਲ ਜਾਓਗੇ।
ਯਾਲਾ ਨੈਸ਼ਨਲ ਪਾਰਕ- ਯਾਲਾ ਨੈਸ਼ਨਲ ਪਾਰਕ ਦੁਨੀਆ ਵਿਚ ਸਭ ਤੋਂ ਤੇਜ਼ ਤੇਂਦੂਏ ਦਾ ਘਰ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਹੈਰਾਨੀ ਵੀ ਹੋਵੇਗੀ ਅਤੇ ਮਜ਼ਾ ਵੀ ਆਏਗਾ। ਨੇਚਰ ਦੀ ਬਿਊਟੀ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇਸ ਜਗ੍ਹਾ ਨੂੰ ਮਿਸ ਨਾ ਕਰੋ।