ਵਾਸ਼ਿੰਗਟਨ ਦੇ ਹੋਟਲ ''ਚ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣ ''ਚ ਮਦਦ ਕਰਨਗੇ ਪੁਤਲੇ

05/15/2020 8:14:59 PM

ਵਾਸ਼ਿੰਗਟਨ - ਕੋਰੋਨਾਵਾਇਰਸ ਮਹਾਮਾਰੀ ਕਾਰਨ ਲਾਕਡਾਊਨ ਦਾ ਦੁਨੀਆ ਭਰ ਦੀ ਅਰਥ ਵਿਵਸਥਾ 'ਤੇ ਅਸਰ ਪਿਆ ਹੈ। ਤਮਾਮ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹੋਟਲ ਇੰਡਸਟ੍ਰੀ ਨੂੰ ਵੀ ਇਸ ਕਾਰਨ ਭਾਰੀ ਨੁਕਸਾਨ ਪਹੁੰਚਿਆ ਹੈ। ਹੁਣ ਭਾਂਵੇ ਹੀ ਦੁਬਾਰਾ ਖੁਲਣ ਲੱਗੇ ਪਰ ਕੋਰੋਨਾਵਾਇਰਸ ਦਾ ਡਰ ਵੈਕਸੀਨ ਆਉਣ ਤੱਕ ਬਣਿਆ ਹੀ ਰਹੇਗਾ। ਅਜਿਹੇ ਵਿਚ ਅਮਰੀਕਾ ਦੇ ਵਰਜ਼ੀਨੀਆ ਵਿਚ ਇਕ ਹੋਟਲ ਵਿਚ ਸੋਸ਼ਲ ਡਿਸਟੈਂਸਿੰਗ ਦਾ ਅਨੋਖਾ ਤਰੀਕਾ ਕੱਢਿਆ ਗਿਆ ਹੈ। ਹੋਟਲ ਨੇ ਆਪਣੇ ਇਥੇ ਆਉਣ ਵਾਲੇ ਗਾਹਕਾਂ ਨੂੰ ਇਕੱਲੇਪਣ ਦਾ ਅਹਿਸਾਸ ਨਾ ਹੋਵੇ ਤਾਂ ਇਸ ਦੇ ਲਈ ਖਾਲੀ ਸੀਟਾਂ 'ਤੇ ਪੁਤਲਿਆਂ ਨੂੰ ਬਿਠਾਇਆ ਹੈ।

'ਦਿ ਗਾਰਡੀਅਨ' ਦੀ ਇਕ ਰਿਪੋਰਟ ਮੁਤਾਬਕ ਨਾਰਥਨ ਵਰਜ਼ੀਨੀਆ ਵਿਚ Inn at Little Washington ਨਾਂ ਦਾ ਰੈਸਤਰਾਂ ਕੋਰੋਨਾ ਮਹਾਮਾਰੀ ਕਾਰਨ ਸੋਸ਼ਲ ਡਿਸਟੈਂਸਿੰਗ ਨੂੰ ਲੈ ਅਨੋਖੀ ਯੋਜਨਾ ਬਣਾਈ ਹੈ। ਸੋਸ਼ਲ ਡਿਸਟੈਂਸਿੰਗ ਕਾਰਨ ਹੋਟਲ ਵਿਚ ਹੁਣ ਭੀੜ ਨਹੀਂ ਹੋ ਸਕੇਗੀ। ਹੋਟਲ ਦੀ ਸਮੱਰਥਾ ਦਾ ਸਿਰਫ 50 ਫੀਸਦੀ ਹਿੱਸਾ ਹੀ ਭਰਿਆ ਜਾ ਸਕੇਗਾ। ਸਿਰਫ 50 ਫੀਸਦੀ ਗੈਸਟ ਜਾਂ ਗਾਹਕ ਹੀ ਹੋਟਲ ਵਿਚ ਲੰਚ-ਡਿਨਰ ਕਰਨ ਆ ਸਕਣਗੇ। ਅਜਿਹੇ ਵਿਚ 50 ਫੀਸਦੀ ਖਾਲੀ ਸੀਟਾਂ ਨਾਲ ਹੋਟਲ ਵਿਚ ਆਏ ਗਾਹਕਾਂ ਨੂੰ ਇਕੱਲੇਪਣ ਦਾ ਅਹਿਸਾਸ ਹੋ ਸਕਦਾ ਹੈ। ਉਸ ਇਕੱਲੇਪਣ ਨੂੰ ਦੂਰ ਕਰਨ ਲਈ ਕੁਰਸੀਆਂ 'ਤੇ ਪੁਤਲਿਆਂ ਨੂੰ ਸਲੀਕਾ ਨਾਲ ਬਿਠਾਇਆ ਗਿਆ ਹੈ। ਇਨ੍ਹਾਂ ਪੁਤਲਿਆਂ ਨੂੰ ਵੀ ਬਕਾਇਦਾ ਮਹਿੰਗੀ ਸਕਾਚ ਅਤੇ ਲਜ਼ੀਜ ਖਾਣਾ ਪਰੋਸਿਆ ਜਾਵੇਗਾ।

ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਦੁਨੀਆ ਵਿਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਲਾਕਡਾਊਨ ਕਾਰਨ ਸੁਪਰ ਪਾਵਰ ਦੇਸ਼ ਨੂੰ ਆਰਥਿਕ ਤਬਾਹੀ ਦੇਖਣੀ ਪੈਣ ਰਹੀ ਹੈ ਪਰ ਹੁਣ ਜਦਕਿ ਲਾਕਡਾਊਨ ਖੋਲਣ ਦੀ ਤਿਆਰੀ ਹੋ ਰਹੀ ਹੈ ਤਾਂ ਸੋਸ਼ਲ ਡਿਸਟੈਂਸਿੰਗ 'ਤੇ ਇੰਡਸਟ੍ਰੀ ਲਈ ਲਾਜ਼ਮੀ ਨਿਯਮ ਬਣ ਚੁੱਕੇ ਹਨ। ਇਸ ਕਾਰਨ ਹੋਟਲ ਵਿਚ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਲੋਕਾਂ ਦੇ ਇਕੱਲੇਪਣ ਦੇ ਅਹਿਸਾਸ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਬੁੱਤਾਂ ਨੂੰ ਸੌਂਪੀ ਗਈ ਹੈ। ਵਰਜ਼ੀਨੀਆ ਦੇ ਇਸ ਮਸ਼ਹੂਰ ਹੋਟਲ ਵਿਚ ਗਾਹਕਾਂ ਦੇ ਨਾਲ ਬਰਾਬਰੀ ਨਾਲ ਪੁਤਲੇ ਬੈਠਣਗੇ। ਇਸ ਨਾਲ ਸੋਸ਼ਲ ਡਿਸਟੈਂਸਿੰਗ ਵੀ ਰਹੇਗੀ ਅਤੇ ਹੋਟਲ ਖਾਲੀ ਵੀ ਨਹੀਂ ਦਿੱਖਣਗੇ। ਜਦ ਕੁਝ ਲੋਕਾਂ ਲਈ ਇਕ ਅਲੱਗ ਅਹਿਸਾਸ ਹੋ ਸਕਦਾ ਹੈ ਉਹੀ ਕੁਝ ਲੋਕ ਨੇੜੇ ਬੈਠੇ ਬੁੱਤਾਂ ਕਾਰਨ ਅਸਹਿਜ ਵੀ ਮਹਿਸੂਸ ਕਰ ਸਕਦੇ ਹਨ।

Khushdeep Jassi

This news is Content Editor Khushdeep Jassi