ਬਰਫੀਲੇ ਤੂਫਾਨ ਨੇ ਘੇਰੇ ਕੈਨੇਡਾ ਦੇ ਦੋ ਸੂਬੇ, 63 ਫਲਾਈਟਾਂ ਹੋਈਆਂ ਰੱਦ

12/31/2019 3:37:25 PM

ਟੋਰਾਂਟੋ— ਕੈਨੇਡਾ 'ਚ ਬਰਫੀਲੇ ਤੂਫਾਨ ਕਾਰਨ ਕਈ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ ਤੇ ਬਹੁਤ ਸਾਰੀਆਂ ਉਡਾਣਾਂ ਆਪਣੇ ਸਮੇਂ ਤੋਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਪੂਰਬੀ ਓਂਟਾਰੀਓ ਅਤੇ ਕਿਊਬਿਕ 'ਚ ਬਿਜਲੀ ਨਾ ਹੋਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ।
PunjabKesari

ਫਲਾਈਟ ਅਵੇਅਰ ਐਵੀਏਸ਼ਨ ਵਲੋਂ ਜਾਰੀ ਡਾਟਾ ਮੁਤਾਬਕ ਮਾਂਟਰੀਅਲ-ਟਰੂਡੋ ਕੌਮਾਂਤਰੀ ਹਵਾਈ ਅੱਡੇ ਵਲੋਂ ਜਾਣ ਵਾਲੀਆਂ 63 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਕਈ ਹੋਰ ਜਹਾਜ਼ ਅਜੇ ਉਡਾਣ ਨਹੀਂ ਭਰ ਸਕੇ। ਓਂਟਾਰੀਓ ਇਲੈਕਟ੍ਰਿਕ ਯੂਟੀਲਟੀ ਹਾਈਡਰੋ ਵਨ ਵਲੋਂ ਜਾਰੀ ਰਿਪੋਰਟ ਮੁਤਾਬਕ 16,000 ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ ਹਾਲਾਂਕਿ 39,000 ਲੋਕਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ।
PunjabKesari

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵਿੱਟਰ 'ਤੇ ਲਿਖਿਆ ਕਿ ਬਰਫੀਲੇ ਤੂਫਾਨ ਕਾਰਨ ਕਿਊਬਿਕ ਅਤੇ ਓਂਟਾਰੀਓ 'ਚ ਰਹਿਣ ਵਾਲੇ ਲੋਕ ਪ੍ਰਭਾਵਿਤ ਹੋ ਰਹੇ ਹਨ ਤੇ ਉਹ ਅਪੀਲ ਕਰਦੇ ਹਨ ਕਿ ਲੋਕ ਇਸ ਤੋਂ ਸੁਰੱਖਿਅਤ ਬਚਣ ਲਈ ਕੋਸ਼ਿਸ਼ ਕਰਨ। ਉਨ੍ਹਾਂ ਲੋਕਾਂ ਨੂੰ ਸਥਾਨਕ ਅਧਿਕਾਰੀਆਂ ਵਲੋਂ ਜਾਰੀ ਕੀਤੀਆਂ ਚਿਤਾਵਨੀਆਂ ਨੂੰ ਮੰਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਰੂ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਸੜਕਾਂ ਨੂੰ ਸਾਫ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਕੈਨੇਡਾ ਵਾਤਾਵਰਨ ਵਿਭਾਗ ਮੁਤਾਬਕ 10 ਐੱਮ. ਐੱਮ. ਤਕ ਬਰਫ ਡਿੱਗ ਸਕਦੀ ਹੈ। ਬਰਫ ਦੀ ਚਾਦਰ ਸੜਕਾਂ 'ਤੇ ਵਿਛ ਗਈ ਹੈ ਅਤੇ ਆਉਣ ਵਾਲੇ ਸਮੇਂ 'ਚ ਤੂਫਾਨ ਅਟਲਾਂਟਿਕ ਕੈਨੇਡਾ ਵੱਲ ਵਧੇਗਾ।


Related News