ਜਦ ਮੈਂ ਬੱਚਾ ਸੀ, ਬਿ੍ਰਟੇਨ ''ਚ ਮੇਰੇ ਨਾਲ ਹੋਇਆ ਨਸਲੀ ਭੇਦਭਾਵ : ਰਿਸ਼ੀ ਸੁਨਕ

06/15/2020 12:16:22 AM

ਲੰਡਨ - ਬਿ੍ਰਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਆਖਿਆ ਕਿ ਬਿ੍ਰਟੇਨ ਵਿਚ ਇਕ ਬੱਚੇ ਦੇ ਤੌਰ 'ਤੇ ਉਨ੍ਹਾਂ ਨੂੰ ਵੀ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਪਰ ਦੇਸ਼ ਨੇ ਇਸ ਦਿਸ਼ਾ ਵਿਚ ਉਦੋਂ ਤੋਂ ਹੁਣ ਤੱਕ ਕਾਫੀ ਤਰੱਕੀ ਕਰ ਲਈ ਹੈ। ਬਿ੍ਰਟੇਨ ਵਿਚ ਪੈਦਾ ਹੋਏ ਭਾਰਤੀ ਮੂਲ ਦੇ ਸੁਨਕ ਨੇ ਖੁਲਾਸਾ ਕੀਤਾ ਕਿ ਉਹ ਭੇਦਭਾਵ ਉਦੋਂ ਕਿਤੇ ਜ਼ਿਆਦਾ ਮਹਿਸੂਸ ਹੁੰਦਾ ਸੀ ਜਦ ਇਹ ਉਨ੍ਹਾਂ ਦੇ ਛੋਟੇ ਭੈਣ-ਭਰਾਵਾਂ ਦੇ ਸਾਹਮਣੇ ਹੁੰਦਾ ਸੀ। ਉਨ੍ਹਾਂ ਤੋਂ ਲੰਡਨ ਵਿਚ ਸ਼ਨੀਵਾਰ ਨੂੰ ਹੋਏ ਨਸਲਵਾਦ ਵਿਰੋਧੀ ਪ੍ਰਦਰਸ਼ਨਾਂ ਦੇ ਬਾਰੇ ਵਿਚ ਟਿੱਪਣੀ ਕਰਨ ਨੂੰ ਆਖਿਆ ਗਿਆ ਸੀ।

ਨਸਲੀ ਭੇਦਭਾਵ ਦੇ ਬਾਰੇ ਵਿਚ ਆਪਣੇ ਅਨੁਭਵ ਨੂੰ ਲੈ ਕੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਸਕਾਈ ਨਿਊਜ਼ ਨੂੰ ਆਖਿਆ ਕਿ ਇਹ ਉਸ ਤਰ੍ਹਾਂ ਦੀ ਚੀਜ਼ ਹੈ ਜੋ ਆਪਣੇ ਆਪ ਹੋ ਰਹੀ ਹੈ, ਇਹ ਕਾਫੀ ਮੁਸ਼ਕਿਲ ਹੈ ਪਰ ਜਦ ਮੇਰੇ ਨਾਲ ਮੇਰੇ ਛੋਟੇ ਭੈਣ-ਭਰਾ ਹੁੰਦੇ ਸਨ ਉਦੋਂ ਇਹ ਖਾਸ ਤੌਰ 'ਤੇ ਮਨ ਖਰਾਬ ਕਰਨ ਵਾਲੀ ਹੁੰਦੀ ਸੀ। ਉਨ੍ਹਾਂ ਆਖਿਆ ਕਿ ਉਹ ਭਾਂਵੇ ਹੀ ਸਿਰਫ ਸ਼ਬਦ ਸਨ, ਪਰ ਉਹ ਇਸ ਤਰ੍ਹਾਂ ਚੁਭਦੇ ਸਨ ਜਿਵੇਂ ਕੋਈ ਦੂਜੀ ਚੀਜ਼ ਨਹੀਂ ਚੁਭਦੀ। ਇਸ (ਨਸਲੀ ਭੇਦਭਾਵ) ਦੇ ਬਾਰੇ ਵਿਚ ਕੁਝ ਹੈ ਜੋ ਤੁਹਾਡੇ ਦਿਲ ਨੂੰ ਚੂਰ-ਚੂਰ ਕਰ ਦਿੰਦਾ ਹੈ। ਮੰਤਰੀ ਨੇ ਆਖਿਆ ਕਿ ਲੰਡਨ ਵਿਚ ਸ਼ਨੀਵਾਰ ਨੂੰ ਕੁਝ ਪ੍ਰਦਰਸ਼ਨਾਂ ਦੌਰਾਨ ਜਿਸ ਤਰ੍ਹਾਂ ਦੀ ਹਿੰਸਾ ਦੇਖੀ ਗਈ, ਉਹ ਹੈਰਾਨ ਕਰਨ ਵਾਲੀ ਅਤੇ ਘਿਣਾਉਣੀ ਸੀ ਅਤੇ ਜਿਹੜੇ ਲੋਕ ਵੀ ਇਸ ਦੇ ਲਈ ਜ਼ਿੰਮੇਦਾਰ ਹਨ, ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਅੱਗੇ ਆਖਿਆ ਕਿ ਇਹ ਹਮੇਸ਼ਾ ਤੋਂ ਇਕ ਆਜ਼ਾਦ ਅਤੇ ਸਹਿਣਸ਼ੀਲ ਦੇਸ਼ ਰਿਹਾ ਹੈ ਅਤੇ ਅਸੀਂ ਜੋ ਕੱਲ ਦੇਖਿਆ, ਉਹ ਇਹ ਨਹੀਂ ਸੀ। ਹਮੇਸ਼ਾ ਕੁਝ ਲੋਕਾਂ ਦਾ ਇਕ ਛੋਟਾ ਸਮੂਹ ਹੁੰਦਾ ਹੈ ਜੋ ਪੱਖਪਾਤੀ ਹੁੰਦਾ ਹੈ, ਅਸਲ ਵਿਚ ਉਹ ਨਸਲਵਾਦੀ ਹਨ, ਪਰ ਇਹ ਪੂਰਾ ਵੇਰਵਾ ਨਹੀਂ ਹੈ ਜੋ ਮੈਂ ਸਾਡੇ ਦੇਸ਼ ਦੇ ਲਈ ਦੇਣਾ ਚਾਹੁੰਦਾ ਹਾਂ। ਸੁਨਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦ ਮੈਂ ਉਸ ਸਮੇਂ ਦੇ ਬਾਰੇ ਵਿਚ ਸੋਚਦਾ ਹਾਂ ਜਦ ਮੇਰੇ ਦਾਦਾ-ਦਾਦੀ ਇਥੇ ਪਹਿਲੀ ਵਾਰ ਆਏ ਸਨ, ਜਦ ਮੈਂ ਵੱਡਾ ਹੋ ਰਿਹਾ ਸੀ, ਉਦੋਂ ਤੋਂ ਸਾਡੇ ਦੇਸ਼ ਅਤੇ ਸਾਡੇ ਸਮਾਜ ਨੇ ਕਾਫੀ ਤਰੱਕੀ ਕੀਤੀ ਹੈ।


Khushdeep Jassi

Content Editor

Related News