ਮੈਂ ਦਿੱਲੀ ਗੈਂਗਰੇਪ ਬਾਰੇ ਪੁੱਛ ਰਹੀ ਸੀ, ਇਮਰਾਨ ਚਾਹੁੰਦੇ ਸਨ ਮੇਰਾ ਫੋਨ ਨੰਬਰ ਤੇ ਘਰ ਦਾ ਪਤਾ : ਰੇਹਮ

07/16/2018 11:53:33 PM

ਲੰਡਨ - ਕ੍ਰਿਕਟਰ ਅਤੇ ਰਾਜ ਨੇਤਾ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਇਨ੍ਹੀਂ ਦਿਨੀ ਆਪਣੀ ਆਤਮ ਕਥਾ 'ਰੇਹਮ ਖਾਨ' ਦੇ ਕਾਰਨ ਸੁਰਖੀਆਂ ਵਿਚ ਹੈ। ਲੰਡਨ ਵਿਚ ਰਹਿ ਰਹੀ ਰੇਹਮ ਦੀ ਕਿਤਾਬ ਦੇ ਹਿੱਸੇ ਬੀਤੇ ਵੀਰਵਾਰ ਤੋਂ ਹੀ ਸਾਹਮਣੇ ਆ ਰਹੇ ਹਨ। 'ਮੁੰਬਈ ਮਿਰਰ' ਨਾਲ ਇਕ ਖਾਸ ਗੱਲਬਾਤ ਵਿਚ ਰੇਹਮ ਨੇ ਕੁਝ ਦਿਲਚਸਪ ਗੱਲਾਂ ਕਹੀਆਂ ਹਨ, ਜੋ ਇਮਰਾਨ ਦਾ ਇਕ ਅਲੱਗ ਅਕਸ ਪੇਸ਼ ਕਰਦੀਆਂ ਹਨ। ਪੇਸ਼ ਹਨ ਉਸ ਦੇ ਅਹਿਮ ਹਿੱਸੇ।
ਰੇਪ  ਨੂੰ ਫਿਲਮੀ ਨਤੀਜਾ ਕਿਹਾ :  ਇਮਰਾਨ ਦੀ ਵਿਆਹ ਤੋਂ ਪਹਿਲਾ ਮੈਂ ਇਕ ਇੰਟਰਵਿਊ ਲਈ ਸੀ। ਮੈਂ ਦਿੱਲੀ ਵਿਚ ਉਸ ਸਾਲ (2012) ਗੈਂਗਰੇਪ ਦੀ ਸ਼ਿਕਾਰ ਹੋਈ 23 ਸਾਲ ਦੀ ਲੜਕੀ ਬਾਰੇ ਗੱਲ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਦੀ ਦਿਲਚਸਪੀ ਮੇਰਾ ਫੋਨ ਨੰਬਰ ਕੀ ਹੈ ਅਤੇ ਲੰਡਨ ਵਿਚ ਮੈਂ ਕਿਥੇ ਰਹਿੰਦੀ ਹਾਂ, ਇਹ ਜਾਣਨ ਵਿਚ ਜ਼ਿਆਦਾ ਸੀ। ਗੈਂਗਰੇਪ 'ਤੇ ਉਨ੍ਹਾਂ ਦੀ ਰਾਏ ਸੀ ਕਿ ਇਹ ਬਾਲੀਵੁੱਡ ਫਿਲਮਾਂ ਵਿਚ ਲੜਕੀਆਂ ਨੂੰ ਘੱਟ ਕੱਪੜਿਆਂ ਵਿਚ ਦਿਖਾਉਣ ਦਾ ਹੀ ਨਤੀਜਾ ਹੈ।