ਮਹਾਦੋਸ਼ ਮਾਮਲੇ ''ਚ ਚੁਣੌਤੀ ਦਾ ਜਵਾਬ ਦੇਣ ਲਈ ਵਿਚਾਰ ਕਰ ਰਿਹਾ ਹਾਂ : ਟਰੰਪ

11/18/2019 9:37:05 PM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਆਖਿਆ ਕਿ ਆਪਣੇ ਖਿਲਾਫ ਮਹਾਦੋਸ਼ ਦੀ ਜਾਂਚ ਦੇ ਮਾਮਲੇ 'ਚ ਗਵਾਹੀ ਦੇਣ ਲਈ ਉਹ ਵਿਰੋਧੀ ਡੈਮੋਕ੍ਰੇਟਸ ਦੀ ਚੁਣੌਤੀ ਦਾ ਜਵਾਬ ਦੇਣ ਦੇ ਬਾਰੇ 'ਚ ਵਿਚਾਰ ਕਰ ਰਹੇ ਹਨ।

ਅਮਰੀਕਾ ਦੇ ਹੇਠਲੇ ਸਦਨ ਦੀ ਪ੍ਰਮੁੱਖ ਅਤੇ ਡੈਮੋਕ੍ਰੇਟ ਨੇਤਾ ਨੈਂਸੀ ਪੇਲੋਸੀ ਨੇ ਆਖਿਆ ਕਿ ਟਰੰਪ ਨੂੰ ਅੱਗੇ ਆ ਕੇ 'ਸੱਚ' ਬਿਆਂ ਕਰਨਾ ਚਾਹੀਦਾ ਹੈ, ਜਿਸ 'ਤੇ ਰਿਪਬਲਿਕਨ ਰਾਸ਼ਟਰਪਤੀ ਨੇ ਆਖਿਆ ਕਿ ਉਹ ਅਜਿਹਾ ਕਰਨ ਦੇ ਇਛੁੱਕ ਹਨ। ਟਰੰਪ ਨੇ ਟਵੀਟ ਕੀਤਾ ਕਿ ਪੇਲੋਸੀ ਨੇ ਆਖਿਆ ਹੈ ਕਿ ਇਸ ਫਰਜ਼ੀ ਮਹਾਦੋਸ਼ ਵਿਚ ਹੰਟ ਮਾਮਲੇ 'ਚ ਮੈਂ ਗਵਾਹੀ ਦਿਆਂ। ਉਨ੍ਹਾਂ ਨੇ ਇਹ ਵੀ ਆਖਿਆ ਕਿ ਮੈਂ ਲਿਖਤ 'ਚ ਵੀ ਅਜਿਹਾ ਕਰ ਸਕਦਾ ਹਾਂ। ਟਰੰਪ ਨੇ ਆਖਿਆ ਕਿ ਹਾਲਾਂਕਿ ਮੈਂ ਕੁਝ ਗਲਤ ਨਹੀਂ ਕੀਤਾ ਹੈ ਅਤੇ ਮੈਂ ਇਸ ਫਰਜ਼ੀ ਪ੍ਰਕਿਰਿਆ ਨੂੰ ਤਵੱਜ਼ੋ ਦੇਣਾ ਪਸੰਦ ਨਹੀਂ ਕਰਦਾ। ਮੈਨੂੰ ਇਹ ਵਿਚਾਰ ਪਸੰਦ ਹੈ ਅਤੇ ਮੈਂ ਇਸ 'ਤੇ ਦ੍ਰਿੜਤਾ ਨਾਲ ਵਿਚਾਰ ਕਰ ਰਿਹਾ ਹਾਂ।

Khushdeep Jassi

This news is Content Editor Khushdeep Jassi