ਪਾਕਿਸਤਾਨ 'ਚ ਪ੍ਰਸਿੱਧ ਪਸ਼ਤੋ ਰੰਗਮੰਚ ਅਭਿਨੇਤਰੀ ਦੀ ਗੋਲੀ ਮਾਰ ਕੇ ਹੱਤਿਆ

08/02/2018 9:01:54 AM

ਪੇਸ਼ਾਵਰ— ਉੱਤਰੀ-ਪੱਛਮੀ ਪਾਕਿਸਤਾਨ ਵਿਚ ਘਰੇਲੂ ਝਗੜੇ ਵਿਚ ਇਕ ਪ੍ਰਸਿੱਧ ਪਸ਼ਤੋ ਰੰਗਮੰਚ ਅਭਿਨੇਤਰੀ ਅਤੇ ਗਾਇਕਾ ਦੀ ਉਸ ਦੇ ਪਤੀ ਨੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਖੈਬਰ ਪਖਤੂਨਖਵਾ ਦੇ ਨੌਸ਼ਹਿਰਾ ਜ਼ਿਲੇ ਵਿਚ ਵਾਪਰੀ। ਪਤੀ ਨਾਲ ਝਗੜੇ ਮਗਰੋਂ ਅਭਿਨੇਤਰੀ ਰੇਸ਼ਮਾ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਸੀ। ਰੇਸ਼ਮਾ ਦੇ ਭਰਾ ਓਬੈਦੁੱਲਾ ਨੇ ਪੁਲਸ ਕੋਲ ਐੱਫ. ਆਈ. ਆਰ. ਦਰਜ ਕਰਵਾਈ ਅਤੇ ਉਸ ਦੇ ਪਤੀ ਫੈਦਾ ਖਾਨ 'ਤੇ ਜੁਰਮ ਕਰਨ ਦਾ ਦੋਸ਼ ਲਾਇਆ। ਐੱਫ. ਆਈ. ਆਰ. ਅਨੁਸਾਰ ਉਹ ਵਿਦੇਸ਼ ਵਿਚ ਕੰਮ ਕਰਦਾ ਸੀ ਅਤੇ ਹਾਲ ਹੀ 'ਚ ਦੇਸ਼ ਪਰਤਿਆ ਸੀ।