ਭਾਰਤੀ ਮੂਲ ਦੀ ਔਰਤ ਦੀ ਹੋਈ ਹਸਪਤਾਲ ''ਚ ਮੌਤ, ਪੁਲਸ ਨੇ ਪਤੀ ਨੂੰ ਕੀਤਾ ਗ੍ਰਿਫਤਾਰ

12/15/2017 10:50:40 PM

ਟੋਰਾਂਟੋ— ਟੋਰਾਂਟੋ ਦੇ ਇਕ ਹਸਪਤਾਲ 'ਚ ਮੰਗਲਵਾਰ ਨੂੰ ਇਕ ਭਾਰਤੀ ਮੂਲ ਦੀ ਔਰਤ ਨੂੰ ਗੰਭੀਰ ਹਾਲਤ 'ਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਤੀ 'ਤੇ ਹੀ ਆਪਣੀ ਪਤਨੀ ਦੇ ਕਤਲ ਦੇ ਦੋਸ਼ ਲੱਗੇ ਹਨ। 
ਮੰਗਲਵਾਰ ਨੂੰ ਐਮਪ੍ਰਿੰਗਮ ਡ੍ਰਾਈਵ ਦੇ ਇਕ ਘਰ 'ਚੋਂ ਐਮਰਜੰਸੀ ਕਰੂ ਨੂੰ ਕਾਲ ਕੀਤੀ ਗਈ ਸੀ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੂੰ ਘਰ 'ਚ ਇਕ ਔਰਤ ਗੰਭੀਰ ਜ਼ਖਮੀ ਹਾਲਤ 'ਚ ਮਿਲੀ। ਔਰਤ ਦੀ ਪਛਾਣ 46 ਸਾਲਾਂ ਜਯੰਤੀ ਸੀਵਰਾਤਨਮ ਵਜੋਂ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਜਯੰਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਹ ਬੇਬੋਸ਼ ਸੀ। ਔਰਤ ਦੇ ਪਤੀ ਕਥਿਰਗਾਮਾਨਾਥਾ ਸੁਪੀਆਹ ਨੂੰ ਪੁਲਸ ਨੇ ਉਸੇ ਦਿਨ ਗ੍ਰਿਫਤਾਰ ਕਰ ਲਿਆ। ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਸ ਦੀ ਮੌਤ ਗੰਭੀਰ ਜ਼ਖਮਾਂ ਕਾਰਨ ਹੋਈ ਹੈ। ਪੁਲਸ ਨੇ ਅਪੀਲ ਕੀਤੀ ਹੈ ਕਿ ਔਰਤ ਦੇ ਘਰ ਨੇੜੇ ਕਿਸੇ ਕੋਲ ਇਸ ਸਬੰਧ ਕੋਈ ਜਾਣਕਾਰੀ ਹੈ ਤਾਂ ਉਹ ਪੁਲਸ ਨਾਲ ਸੰਪਰਕ ਕਰੇ।