ਮੱਧ ਅਮਰੀਕਾ ''ਚ ਤੂਫ਼ਾਨ ਆਈਓਟਾ ਆਉਣ ਦਾ ਖ਼ਤਰਾ, ਚਿਤਾਵਨੀ ਜਾਰੀ

11/16/2020 10:09:36 PM

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ,)- ਇਸ ਸਾਲ ਅਮਰੀਕਾ ਅਤੇ ਮੱਧ ਅਮਰੀਕੀ ਖੇਤਰਾਂ ਨੂੰ ਤੂਫ਼ਾਨਾਂ ਨੇ ਵੀ ਘੇਰਿਆ ਹੋਇਆ ਹੈ। ਅਜੇ ਕੁੱਝ ਦਿਨ ਪਹਿਲਾਂ ਹੀ ਤੂਫ਼ਾਨ ਏਟਾ ਨੇ ਕਾਫੀ ਤਬਾਹੀ ਮਚਾਈ ਸੀ ਅਤੇ ਹੁਣ ਇਕ ਨਵੇਂ ਤੂਫ਼ਾਨ ਆਈਓਟਾ ਦਾ ਖਤਰਾ ਮੱਧ ਅਮਰੀਕਾ ਉੱਤੇ ਪੈਦਾ ਹੋ ਗਿਆ ਹੈ। ਤੂਫਾਨ ਆਈਓਟਾ ਪੱਛਮੀ ਕੈਰੇਬੀਅਨ ਵਿਚ ਸੋਮਵਾਰ ਸਵੇਰ ਨੂੰ ਖ਼ਤਰਨਾਕ ਸ਼੍ਰੇਣੀ 4 ਦਾ ਤੂਫਾਨ ਬਣ ਗਿਆ ਹੈ । ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਆਇਓਟਾ ਮਜ਼ਬੂਤ ਹੋਣ ਦੇ ਸੰਕੇਤ ਦਿਖਾ ਰਿਹਾ ਹੈ ਅਤੇ ਕੇਂਦਰੀ ਅਮਰੀਕਾ ਪਹੁੰਚਣ ਤੱਕ ਇਹ ਸ਼੍ਰੇਣੀ 5 ਦਾ ਤੂਫਾਨ ਹੋ ਸਕਦਾ ਹੈ। 

ਇਸ ਦੇ ਖਤਰੇ ਕਰਕੇ ਨਿਕਾਰਾਗੁਆ ਅਤੇ ਹੌਂਡੂਰਸ ਦੇ ਨੀਵੇਂ ਇਲਾਕਿਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜਦਕਿ ਐਤਵਾਰ ਰਾਤ ਨੂੰ ਨਿਕਾਰਾਗੁਆ ਦੇ ਤੱਟ 'ਤੇ ਹਵਾ ਅਤੇ ਬਾਰਸ਼ ਪਹਿਲਾਂ ਹੀ ਮਹਿਸੂਸ ਕੀਤੀ ਜਾ ਰਹੀ ਸੀ।

ਇਹ ਸੋਮਵਾਰ ਸਵੇਰੇ ਇਕ ਖਤਰਨਾਕ ਸ਼੍ਰੇਣੀ 4 ਦਾ ਤੂਫਾਨ ਬਣ ਗਿਆ ਸੀ ਅਤੇ ਸੰਯੁਕਤ ਰਾਜ ਦੇ ਰਾਸ਼ਟਰੀ ਤੂਫਾਨ ਕੇਂਦਰ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸੋਮਵਾਰ ਦੇਰ ਸ਼ਾਮ ਤੱਕ ਕੇਂਦਰੀ ਅਮਰੀਕਾ ਵਿਚ ਪਹੁੰਚ ਜਾਵੇਗਾ। ਤੂਫਾਨ ਕੇਂਦਰ ਅਨੁਸਾਰ  ਆਇਓਟਾ ਵਿਚ 4 ਸਵੇਰੇ ਵੱਧ ਤੋਂ ਵੱਧ 145 ਮੀਲ ਪ੍ਰਤੀ ਘੰਟਾ (230 ਕਿਲੋਮੀਟਰ) ਦੀ ਹਵਾ ਸੀ ਅਤੇ  ਇਹ ਨਿਕਾਰਾਗੁਆ-ਹੌਂਡੁਰਸ ਸਰਹੱਦ 'ਤੇ ਕਾਬੋ ਗ੍ਰੇਸੀਅਸ ਡਾਇਓਸ ਤੋਂ ਲਗਭਗ 170 ਮੀਲ (275 ਕਿਲੋਮੀਟਰ) ਦੱਖਣ ਪੂਰਬ ਵੱਲ ਕੇਂਦ੍ਰਿਤ ਸੀ। ਇਸਦੇ ਖਤਰੇ ਨੂੰ ਭਾਪਦੇ ਹੋਏ ਹੌਂਡੁਰਸ ਵਿਚ, ਹਫਤੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਕਾਸੀ ਸ਼ੁਰੂ ਹੋ ਗਈ ਸੀ ਅਤੇ ਐਤਵਾਰ ਸ਼ਾਮ ਤਕ 63,500 ਲੋਕ  ਉੱਤਰੀ ਖੇਤਰ ਵਿਚਲੇ 379 ਪਨਾਹਘਰਾਂ ਵਿੱਚ ਰਹਿਣ ਲਈ ਗਏ ਸਨ। ਨਿਕਾਰਾਗੁਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਦੁਪਹਿਰ ਤਕ ਲਗਭਗ 1500 ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਬਾਹਰ ਕੱਢਿਆ ਗਿਆ ਸੀ।ਆਇਓਟਾ ਦੁਆਰਾ ਉੱਤਰੀ ਨਿਕਾਰਾਗੁਆ, ਹੋਂਡੁਰਸ, ਗੁਆਟੇਮਾਲਾ ਅਤੇ ਦੱਖਣੀ ਬੇਲੀਜ਼ ਵਿਚ 8 ਤੋਂ 16 ਇੰਚ (200-400 ਮਿਲੀਮੀਟਰ) ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਨਾਲ ਹੀ ਤੂਫਾਨ ਕੇਂਦਰ ਅਨੁਸਾਰ ਕੋਸਟਾ ਰੀਕਾ ਅਤੇ ਪਨਾਮਾ ਵਿਚ ਭਾਰੀ ਬਾਰਸ਼ ਅਤੇ ਸੰਭਾਵਿਤ ਹੜ੍ਹਾਂ ਦਾ ਸਾਹਮਣਾ ਵੀ ਹੋ ਸਕਦਾ ਹੈ।


Sanjeev

Content Editor

Related News