ਸ਼ਖਸ ਨੇ 24 ਘੰਟੇ ''ਚ ਘੁੰਮੇ 7 ਦੇਸ਼, ਬਣਾਇਆ ਵਰਲਡ ਰਿਕਾਰਡ

07/29/2019 5:36:15 PM

ਬੁਡਾਪੇਸਟ (ਬਿਊਰੋ)— ਯੂਰਪੀ ਦੇਸ਼ ਹੰਗਰੀ ਦੇ ਇਕ ਨੌਜਵਾਨ ਡੇਵਿਡ ਕੋਵਾਰੀ ਨੇ ਆਪਣੇ ਕਾਰਨਾਮੇ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ਵਿਚ ਡੇਵਿਡ ਨੇ 24 ਘੰਟੇ ਵਿਚ 7 ਦੇਸ਼ਾਂ ਦਾ ਸਫਰ ਪੂਰਾ ਕੀਤਾ। ਆਪਣੇ ਸਫਰ ਤੇ ਨਿਕਲਣ ਤੋਂ ਪਹਿਲਾਂ ਡੇਵਿਡ ਨੇ ਪਹਿਲਾਂ ਬਣੇ ਰਿਕਾਰਡਾਂ ਦੀ ਜਾਣਕਾਰੀ ਲਈ ਅਤੇ ਇਹ ਨਵਾਂ ਵਰਲਡ ਰਿਕਾਰਡ ਬਣਾਇਆ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਡੇਵਿਡ ਤੋਂ ਪਹਿਲਾਂ ਸਾਲ 2013 ਵਿਚ ਗਲੇਨ ਬਰਮਿਸਟਰ ਨੇ 24 ਘੰਟੇ ਵਿਚ ਪੂਰਬੀ ਯੂਰਪ ਦੇ ਚਾਰ ਦੇਸ਼ ਚੈੱਕ ਰੀਪਬਲਿਕ, ਆਸਟ੍ਰੀਆ, ਸਲੋਵਾਕੀਆ ਅਤੇ ਹੰਗਰੀ ਘੁੰਮ ਕੇ ਰਿਕਾਰਡ ਬਣਾਇਆ ਸੀ। ਭਾਵੇਂਕਿ ਗਲੇਨ ਦੇ ਬਾਅਦ ਕਾਰਸਟੇਨ ਕੋਹਲਰ ਨੇ 5 ਦੇਸ਼ ਬੈਲਜੀਅਮ, ਨੀਦਰਲੈਂਡ, ਜਰਮਨੀ, ਲਗਜ਼ਮਬਰਗ ਅਤੇ ਫਰਾਂਸ ਘੁੰਮ ਕੇ ਰਿਕਾਰਡ ਬਣਾਇਆ ਸੀ। ਕਾਰਸਟੇਨ ਦੇ ਬਾਅਦ ਜਰਮਨੀ ਦੇ ਮਾਈਕਲ ਮਾਲ ਨੇ ਸਾਲ 2016 ਵਿਚ ਇਟਲੀ, ਸਵਿਟਜ਼ਰਲੈਂਡ, ਲਿਚੇਸਟੇਨਸਟੀਨ, ਆਸਟ੍ਰੀਆਸ, ਜਰਮਨੀ ਅਤੇ ਫਰਾਂਸ 24 ਘੰਟੇ ਵਿਚ ਘੁੰਮ ਕੇ ਰਿਕਾਰਡ ਬਣਾਇਆ ਸੀ।

ਭਾਵੇਂਕਿ ਡੇਵਿਡ ਨੇ ਆਪਣਾ ਸਫਰ ਪੋਲੈਂਡ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾਈ। ਪੋਲੈਂਡ ਤੋਂ ਹੁੰਦੇ ਹੋਏ ਉਨ੍ਹਾਂ ਨੇ ਚੈੱਕ ਰੀਪਬਲਿਕ, ਸਲੋਵਾਕੀਆ, ਆਸਟ੍ਰੀਆ, ਹੰਗਰੀ, ਸਲੋਵੇਨੀਆ ਅਤੇ ਕ੍ਰੋਏਸ਼ੀਆ ਪਹੁੰਚ ਕੇ ਨਵਾਂ ਰਿਕਾਰਡ ਬਣਾਇਆ। ਉਨ੍ਹਾਂ ਨੇ 7 ਦੇਸ਼ਾਂ ਦੇ ਇਸ ਸਫਰ ਵਿਚ 310 ਮੀਲ ਲੱਗਭਗ 500 ਕਿਲੋਮੀਟਰ ਦੀ ਯਾਤਰਾ ਪੂਰੀ ਕੀਤੀ ਅਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਨਾਮ ਦਰਜ ਕਰਵਾਇਆ। 

ਅਸਲ ਵਿਚ ਡੇਵਿਡ ਕੋਵਾਰੀ ਨੂੰ ਮਾਸਟਰਸ ਡਿਗਰੀ ਕਰਦਿਆਂ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਪੜ੍ਹਾਈ ਦੇ ਇਲਾਵਾ ਹੋਰ ਕੁਝ ਵੀ ਕਰਨਾ ਚਾਹੀਦਾ ਹੈ, ਜਿਸ ਨਾਲ ਉਸ ਨੂੰ ਅਸਲੀ ਖੁਸ਼ੀ ਮਿਲ ਸਕੇ। ਨਾਲ ਹੀ ਉਹ ਲੋਕਾਂ ਵਿਚ ਲੋਕਪ੍ਰਿਅ ਹੋ ਸਕੇ ਅਤੇ ਕਿਸੇ ਦੇ ਕੰਮ ਵੀ ਆ ਸਕੇ। ਇਸ ਲਈ ਉਨ੍ਹਾਂ ਨੇ ਐਡਵੈਂਚਰ ਨੂੰ ਚੁਣਿਆ ਅਤੇ ਘੱਟ ਸਮੇਂ ਵਿਚ ਜ਼ਿਆਦਾ ਦੇਸ਼ ਘੁੰਮਣ ਦਾ ਰਿਕਾਰਡ ਬਣਾਉਣ ਦੀ ਸੋਚੀ। ਡੇਵਿਡ ਨੇ ਆਪਣੀ ਮਾਸਟਰਸ ਦੀ ਪੜ੍ਹਾਈ ਬੁਡਾਪੇਸਟ ਤੋਂ ਪੂਰੀ ਕੀਤੀ। ਇਸ ਰਿਕਾਰਡ ਨੂੰ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੇ ਕਾਫੀ ਤਿਆਰੀਆਂ ਕੀਤੀਆਂ ਸਨ।

Vandana

This news is Content Editor Vandana