ਕੋਰੋਨਾ ਵਿਚਾਲੇ ਇਸ ਜੋੜੇ ਨੇ ਲੰਡਨ 'ਚ ਕਰਾਇਆ 'ਜੁਗਾੜੀ ਵਿਆਹ', ਦੇਖੋ ਤਸਵੀਰਾਂ

10/07/2020 8:26:48 PM

ਲੰਡਨ - ਦੁਨੀਆ ਭਰ ਵਿਚ ਕੋਰੋਨਾਵਾਇਰਸ ਦੀ ਵੱਧਦੀ ਲਾਗ ਕਾਰਨ ਹਜ਼ਾਰਾਂ ਭਾਰਤੀ ਵਿਆਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਪਰ ਇਸ ਵਿਚਾਲੇ ਇਕ ਜੋੜੇ ਅਤੇ ਉਸ ਦੇ ਇੰਟਰਪ੍ਰਈਜ਼ਿੰਗ ਪਲਾਨਰ ਨੇ ਇਕ ਚੰਗਾ ਤਰੀਕਾ ਕੱਢਿਆ। ਜਿਸ ਵਿਚ ਸਮਾਜਿਕ ਦੂਰੀ ਦਾ ਪੂਰੀ ਖਿਆਲ ਰੱਖਿਆ ਗਿਆ ਸੀ। ਇਹ ਸਭ ਲੰਡਨ ਦੇ ਡ੍ਰਾਈਵ ਇਨ ਪਾਰਕ ਵਿਚ ਹੋਇਆ, ਜਿਥੇ ਵਿਆਹ ਵਿਚ ਸ਼ਾਮਲ ਹੋਏ ਸੈਂਕੜੇ ਮਹਿਮਾਨ ਕਾਰਾਂ ਵਿਚ ਬੈਠੇ ਰਹੇ ਅਤੇ ਕੁਝ ਵੱਡੀ ਸਕ੍ਰੀਨ 'ਤੇ ਵੀਡੀਓ ਦੇਖਦੇ ਰਹੇ।

PunjabKesari

ਲੰਡਨ ਸਥਿਤ ਇਕ ਪਲਾਨਰ ਸਹੇਲੀ ਮੀਰਪੁਰੀ ਨੇ ਬੁੱਧਵਾਰ ਨੂੰ ਆਖਿਆ ਕਿ ਜਦ 2 ਅਕਤੂਬਰ ਨੂੰ ਚੈਂਸਫੋਰਡ, ਅਸੈਕਸ ਦੇ ਬ੍ਰੈਕਸਟੇਡ ਪਾਰਕ ਵਿਚ ਵਿਨਾਲ ਪਟੇਲ ਅਤੇ ਰੋਮਾ ਪੋਪਟ ਨੇ ਵਿਆਹ ਕਰਾਇਆ ਤਾਂ ਇਸ ਦੌਰਾਨ ਤੇਜ਼ ਮੀਂਹ ਵੀ ਪਿਆ ਸੀ ਪਰ ਵਿਆਹ ਵਿਚ ਅਜਿਹੀ ਕੋਈ ਦਿੱਕਤ ਨਹੀਂ ਆਈ। ਜਦਕਿ ਸੰਗੀਤ ਅਤੇ ਡੀ. ਜੇ. ਵੀ ਲਗਾਇਆ ਗਿਆ ਸੀ। ਕੋਰੋਨਾ ਕਾਰਨ ਵਿਆਹ ਦੇ ਪ੍ਰੋਗਰਾਮ ਵਿਚ 15 ਲੋਕ ਹੀ ਇਕੱਠੇ ਹੋ ਸਕਦੇ ਹਨ।

PunjabKesari

ਅਜਿਹੇ ਵਿਚ ਵਿਆਹ ਵਿਚ ਸ਼ਾਮਲ ਹੋਏ ਮਹਿਮਾਨ ਕਾਰ ਵਿਚ ਹੀ ਬੈਠੇ ਰਹੇ ਅਤੇ ਇਕ ਲਿਮਟ ਵਿਚ ਲੋਕ ਬਾਹਰ ਨਿਕਲੇ। ਕਾਰ ਵਿਚ ਬੈਠੇ ਲੋਕਾਂ ਲਈ ਇਕ ਵੱਡੀ ਸਕ੍ਰੀਨ ਲਗਾਈ ਗਈ ਸੀ। ਮੀਰਪੁਰੀ, ਜਿਨ੍ਹਾਂ ਦੇ ਪਰਿਵਾਰ ਦੇ ਭਾਰਤ ਵਿਚ ਸਬੰਧ ਹਨ, ਨੇ ਆਖਿਆ ਕਿ ਆਮ ਤੌਰ 'ਤੇ ਗਰਮੀਆਂ ਵਿਚ ਹੋਣ ਵਾਲੇ ਹਜ਼ਾਰਾਂ ਵਿਆਹ ਨੂੰ ਰੱਦ ਕਰ ਦਿੱਤਾ ਗਿਆ ਹੈ। ਲਾਕਡਾਊਨ ਵਿਚ ਵਿਆਹ ਉਦਯੋਗ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ। ਵਿਆਹ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਬਦਲ ਰਹੇ ਹਨ। ਇਥੋਂ ਤੱਕ ਕਿ ਕਈ ਲੋਕਾਂ ਨੇ 2021 ਤੱਕ ਲਈ ਆਪਣੇ ਵਿਆਹ ਨੂੰ ਰੱਦ ਕਰ ਦਿੱਤਾ ਹੈ।

PunjabKesari

ਮੀਰਪੁਰ ਨੇ ਦੱਸਿਆ ਕਿ ਵਿਆਹ ਵਿਚ 15 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕਰਨ ਦਾ ਇਕ ਚੰਗਾ ਤਰੀਕਾ ਸੀ। ਪ੍ਰੀ-ਵੈਡਿੰਗ, ਸੰਗੀਤ ਅਤੇ ਹੋਰ ਪ੍ਰੋਗਰਾਮ ਜੋੜੇ ਦੇ ਘਰ ਆਯੋਜਿਤ ਕੀਤੇ ਗਏ ਸਨ। ਹਾਲਾਂਕਿ, ਇਹ ਆਯੋਜਨ ਸਾਡੇ ਲਈ ਇਕ ਜ਼ੋਖਮ ਅਤੇ ਚੁਣੌਤੀ ਭਰੇ ਸਨ ਕਿਉਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਉਨ੍ਹਾਂ ਆਖਿਆ ਕਿ ਇਥੋਂ ਤੱਕ ਸਾਨੂੰ ਖੁਦ ਹੀ ਨਹੀਂ ਪਤਾ ਸੀ ਕਿ ਕਿਵੇਂ ਹੋਵੇਗਾ।

PunjabKesari

ਲੰਡਨ ਵਿਚ ਜਨਮੀ ਮੀਰਪੁਰੀ ਦੀ ਟੀਮ ਨੂੰ ਪ੍ਰਬੰਧ ਕਰਨ ਲਈ 2 ਮਹੀਨੇ ਦਾ ਸਮਾਂ ਲੱਗਾ, ਹਾਲਾਂਕਿ ਸ਼ੁਰੂ ਵਿਚ ਵਿਆਹ ਲਈ ਅਜਿਹੀ ਪਲਾਨਿੰਗ ਮਜ਼ਾਕ ਜਿਹੀ ਹੀ ਸੀ। ਵਿਆਹ ਵਿਚ ਆਪਣੇ ਕਾਰਾਂ ਦੇ ਨਾਲ ਸ਼ਾਮਲ ਹੋਏ ਮਹਿਮਾਨਾਂ ਨੂੰ ਨਾਸਤੇ ਦੇ ਨਾਲ-ਨਾਲ ਹੈਂਡ ਜੇਲ ਅਤੇ ਪਲਾਸਟਿਕ ਦੀਆਂ ਥਾਲੀਆਂ ਦੇ ਨਾਲ ਪ੍ਰਦਾਨ ਕੀਤੇ ਗਏ ਸਨ।


Khushdeep Jassi

Content Editor

Related News