8.3 ਬਿਲੀਅਨ ਟਨ ਪਲਾਸਟਿਕ ਉਤਪਾਦਨ ਕਰ ਚੁੱਕਾ ਹੈ ਮਨੁੱਖ

07/21/2017 1:48:15 AM

ਕੈਲੀਫੋਰਨੀਆ— ਅੱਜ ਦੇ ਸਮੇਂ 'ਚ ਪਲਾਸਟਿਕ ਦੀ ਵਰਤੋਂ ਲੱਗਭਗ ਹਰ ਵਸਤੂ 'ਚ ਕੀਤੀ ਜਾਂਦੀ ਹੈ। ਖੋਜਕਾਰਾਂ ਨੇ ਅੰਦਾਜਾ ਲਗਾਇਆ ਹੈ ਕਿ ਇਨਸਾਨ ਨੇ 1950 ਤੋਂ ਹੁਣ ਤੱਕ 8.3 ਬਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਕੀਤਾ ਹੈ।
ਇਸ ਸਬੰਧ 'ਚ ਹੈਰਾਨ ਕਰਨ  ਵਾਲਾ ਖੁਲਾਸਾ ਇਹ ਵੀ ਕੀਤਾ ਗਿਆ ਹੈ ਕਿ ਇਨਸਨ ਨੇ 1950 ਤੋਂ ਹੁਣ ਤੱਕ 8.3 ਬਿਲੀਅਨ ਟਨ ਪਲਾਸਟਿਕ ਬਣਾਇਆ, ਜਿਸ 'ਚੋਂ 6.3 ਬਿਲੀਅਨ ਟਨ ਪਲਾਸਟਿਕ ਵੇਸਟ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਵਾਤਾਵਰਨ ਵਿਗਿਆਨ ਦੇ ਪ੍ਰੋਫੈਸਰ ਰੋਨਾਲਡ ਗੀਅਰ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਇਹ ਅੰਕੜਾ ਵੱਡਾ ਹੋਵੇਗਾ ਪਰ ਅਸੀਂ ਹੈਰਾਨ ਹਾਂ ਕਿ ਇਹ ਅੰਕੜਾ ਕਿੰਨਾ ਵੱਡਾ ਹੈ। ਇਥੋਂ ਤੱਕ ਕਿ ਮੇਰੇ ਵਰਗੇ ਇਨਸਾਨ ਵੀ ਅਜਿਹੀਆਂ ਵਸਤਾਂ ਦੀ ਵਧੇਰੇ ਵਰਤੋਂ ਕਰਦੇ ਹਨ। 
ਸਮੁੰਦਰ ਦੇ ਅੰਦਰ ਵੀ ਵੱਡੀ ਮਾਤਰਾ 'ਚ ਪਲਾਸਟਿਕ ਜਮ੍ਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪਲਾਸਟਿਕ ਦੀ ਵਧਦੀ ਮਾਤਰਾ ਚਿੰਤਾ ਦਾ ਵਿਸ਼ਾ ਹੈ ਪਰ ਇਹ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਗੇਅਨ ਨੇ ਦੱਸਿਆ ਕਿ ਹੁਣ ਤੱਕ 8.3 ਬਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਕੀਤਾ ਗਿਆ ਹੈ, ਜਿਸ 'ਚੋਂ ਅੱਧਾ ਪਲਾਸਟਿਕ ਸਿਰਫ 13 ਸਾਲਾਂ 'ਚ ਹੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਪਲਾਸਟਿਕ 2004 ਤੋਂ 2015 ਦੇ ਵਿਚਕਾਰ ਬਣਾਇਆ ਗਿਆ ਹੈ, ਉਨੇ ਪਲਾਸਟਿਕ ਦਾ ਉਤਪਾਦਨ 1950 ਤੋਂ 2004 ਦੇ ਵਿਚਕਾਰ ਕੀਤਾ ਗਿਆ ਸੀ।