ਤਾਂਬੇ ਦੇ ਯੁੱਗ ''ਚ ਲੂੰਬੜੀਆਂ ਵੀ ਪਾਲਦਾ ਸੀ ਮਨੁੱਖ

02/24/2019 7:20:21 PM

ਲੰਡਨ (ਭਾਸ਼ਾ)— ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਤੀਜੀ ਤੇ ਦੂਜੀ ਸ਼ਤਾਬਦੀ ਈਸਾ ਪੂਰਵ ਦਰਮਿਆਨ ਮਨੁੱਖ ਕੁੱਤਿਆਂ ਤੋਂ ਇਲਾਵਾ ਲੂੰਬੜੀਆਂ ਵੀ ਪਾਲਦਾ ਸੀ। ਉਨ੍ਹਾਂ ਨੇ ਪਾਇਆ ਕਿ ਉਸ ਸਮੇਂ ਇਨ੍ਹਾਂ ਜਾਨਵਰਾਂ ਨੂੰ ਵੀ ਉਹੀ ਆਹਾਰ ਦਿੱਤਾ ਜਾਂਦਾ ਸੀ, ਜੋ ਮਨੁੱਖ ਖੁਦ ਖਾਂਧਾ ਸੀ। ਕੈਨ ਰੋਕੇਟਾ (ਬਾਰਸੀਲੋਨਾ) ਤੇ ਮਿਨਫੇਰੀ (ਲੀਡਾ) ਵਿਚ ਮਿਲੇ ਚਾਰ ਲੂੰਬੜੀਆਂ ਤੇ ਵੱਡੀ ਗਿਣਤੀ 'ਚ ਕੁੱਤਿਆਂ ਦੇ ਅਵਸ਼ੇਸ਼ ਇਸ ਗੱਲ ਦਾ ਸੰਕੇਤ ਦਿੰਦੇ ਹਨ।

ਵਿਗਿਆਨੀਆਂ ਦੀ ਟੀਮ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੌਰ ਦੀਆਂ ਕਬਰਾਂ ਦੇ ਅਧਿਐਨ ਨਾਲ ਤਾਂਬੇ ਦੇ ਯੁੱਗ 'ਚ ਅੰਤਿਮ ਸੰਸਕਾਰ ਦੇ ਤਰੀਕਿਆਂ ਦਾ ਵੀ ਪਤਾ ਚੱਲਿਆ ਹੈ। ਅਧਿਐਨ ਮੁਤਾਬਿਕ ਉਸ ਯੁੱਗ 'ਚ ਮਨੁੱਖ ਨੂੰ ਉਸ ਦੇ ਪਾਲਤੂ ਜਾਨਵਰਾਂ ਨਾਲ ਦਫਨਾਇਆ ਜਾਂਦਾ ਸੀ। ਸਪੇਨ ਸਥਿਤ ਏ ਕੋਰੂਨਾ ਯੂਨੀਵਰਸਿਟੀ ਦੇ ਔਰੂਰਾ ਗੈਂਡਲ-ਡਿਏਂਗਲੇਡ ਨੇ ਕਿਹਾ, ''ਸਾਨੂੰ ਪਤਾ ਲੱਗਾ ਹੈ ਕਿ ਕੁਝ ਖਾਸ ਮਾਮਲਿਆਂ 'ਚ ਕੁੱਤਿਆਂ ਨੂੰ ਇਕ ਵਿਸ਼ੇਸ਼ ਤਰ੍ਹਾਂ ਦਾ ਭੋਜਨ ਦਿੱਤਾ ਜਾਂਦਾ ਸੀ। ਸਾਡਾ ਮੰਨਣਾ ਹੈ ਕਿ ਇਹ ਕੰਮ 'ਚ ਸਹਾਇਤਾ ਕਰਨ ਵਾਲੇ ਕੁੱਤਿਆਂ ਨੂੰ ਦਿੱਤਾ ਜਾਂਦਾ ਹੋਵੇਗਾ। ਇਸ ਤੋਂ ਇਲਾਵਾ ਇਹ ਵੀ ਸੰਕੇਤ ਮਿਲਦੇ ਹਨ ਕਿ ਉਸ ਸਮੇਂ ਲੂੰਬੜੀਆਂ ਨੂੰ ਵੀ ਪਾਲਿਆ ਜਾਂਦਾ ਸੀ। ਸੋਧ ਦੱਸਦੇ ਹਨ ਕਿ ਕੁੱਤਿਆਂ ਨੂੰ ਮਨੁੱਖ ਦੇ ਬਰਾਬਰ ਹੀ ਆਹਾਰ ਦਿੱਤਾ ਜਾਂਦਾ ਸੀ।


Baljit Singh

Content Editor

Related News