ਇਨਸਾਨ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੰਦੀ ਹੈ ਆਰਥਿਕ ਤੰਗੀ

09/26/2019 6:05:25 PM

ਲੰਡਨ— ਜੋ ਬਾਲਗ ਜੀਵਨ ਦੇ 4 ਸਾਲ ਵੀ ਆਰਥਿਕ ਤੰਗੀ ਨਾਲ ਗੁਜ਼ਾਰਦੇ ਹਨ, ਉਹ ਜਲਦੀ ਹੀ ਬੁੱਢੇ ਹੋ ਜਾਂਦੇ ਹਨ। ਇਕ ਹਾਲੀਆ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ। ਇਸ ਖੋਜ 'ਚ ਆਰਥਿਕ ਤੰਗੀ ਦੇ ਉਮਰ ਵਧਣ 'ਤੇ ਹੋਣ ਵਾਲੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।

ਯੂਰਪੀਅਨ ਜਨਰਲ ਆਫ ਏਜਿੰਗ 'ਚ ਇਹ ਖੋਜ ਪ੍ਰਕਾਸ਼ਿਤ ਕੀਤੀ ਗਈ ਹੈ। ਖੋਜ 'ਚ ਆਰਥਿਕ ਤੰਗੀ ਦੇ ਮਾਪਦੰਡ ਦੇ ਲਈ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜੋ ਘੱਟ ਆਮਦਾਨ ਵਰਗ ਦੇ ਸਨ। ਖੋਜਕਰਤਾਵਾਂ ਨੇ ਅੱਧਖੜ ਉਮਰ ਦੇ 5,575 ਬਾਲਗਾਂ 'ਤੇ ਖੋਜ ਕੀਤੀ। ਇਨ੍ਹਾਂ 'ਚ 18 ਫੀਸਦੀ ਲੋਕ ਅਜਿਹੇ ਸਨ, ਜਿਨ੍ਹਾਂ ਨੇ 1987 ਤੋਂ ਲੈ ਕੇ 2008 ਤੱਕ ਆਰਥਿਕ ਤੰਗੀ ਝੱਲੀ ਸੀ।

ਖੋਜਕਰਤਾਵਾਂ ਦੀ ਟੀਮ ਨੇ ਉਮਰ ਦੇ ਤੇਜ਼ੀ ਨਾਲ ਵਧਣ ਦੀ ਪ੍ਰੀਕਿਰਿਆ ਨੂੰ ਸਰੀਰੀਕ ਤੇ ਗਿਆਨਤਮਕ ਸਰਗਰਮੀਆਂ ਦੇ ਅਨੁਸਾਰ ਮਾਪਿਆ। ਇਨ੍ਹਾਂ ਸਰਗਰਮੀਆਂ 'ਚ ਕੁਰਸੀ ਚੁੱਕਣਾ, ਕਿਸੇ ਚੀਜ਼ ਨੂੰ ਫੜਨ ਦੀ ਸਮਰੱਥਾ, ਛਾਲ ਮਾਰਨਾ ਤੇ ਸੰਤੁਲਨ ਬਣਾਉਣਾ ਸ਼ਾਮਲ ਸੀ। ਖੋਜਕਾਰਾਂ ਨੇ ਪਤਾ ਲਾਇਆ ਕਿ ਜੋ ਲੋਕ 4 ਸਾਲ ਜਾਂ ਉਸ ਤੋ ਵਧ ਸਮੇਂ ਤੱਕ ਗਰੀਬੀ 'ਚ ਰਹੇ ਸਨ, ਉਨ੍ਹਾਂ ਨੇ ਹੋਰਾਂ ਲੋਕਾਂ ਦੀ ਤੁਲਨਾ 'ਚ ਖਰਾਬ ਪ੍ਰਦਰਸ਼ਨ ਕੀਤਾ।

ਆਰਥਿਕ ਤੰਗੀ ਨਾਲ ਜੂਝਨ ਵਾਲ ਲੋਕਾਂ ਦੀ ਸਰੀਰਿਕ ਅਤੇ ਗਿਆਨਤਮਕ ਸਮਰੱਥਾ ਘੱਟ ਹੋ ਜਾਂਦੀ ਹੈ। ਇਸ ਖੋਜ 'ਚ ਇਕ ਹੋਰ ਤੱਥ ਨਿਕਲ ਕੇ ਸਾਹਮਣੇ ਆਇਆ ਹੈ ਕਿ ਘੱਟ ਉਮਰ 'ਚ ਕੁਝ ਸਮੇਂ ਲਈ ਗਰੀਬੀ ਝੱਲਣ ਨਾਲ ਉਮਰ ਤੇਜ਼ੀ ਨਾਲ ਨਹੀਂ ਵਧਦੀ। ਹਾਲਾਂਕਿ ਬਾਅਦ ਦੀ ਉਮਰ 'ਚ ਨੌਕਰੀ ਚਲੇ ਜਾਣ ਜਾਂ ਕਿਸੇ ਹੋਰ ਕਾਰਨ ਨਾਲ ਆਰਥਿਕ ਤੰਗੀ ਝੱਲਣ ਵਾਲੇ ਲੋਕਾਂ ਦੀ ਉਮਰ ਤੇਜ਼ੀ ਨਾਲ ਵਧਣ ਲਗ ਜਾਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਘੱਟ ਉਮਰ 'ਚ ਉੱਚ ਸਿੱਖਿਆ ਜਾਂ ਸ਼ਾਰਟ ਟਰਮ ਨੌਕਰੀ ਦੇ ਕਾਰਨ ਹੋਣ ਵਾਲੀ ਆਰਥਿਕ ਤੰਗੀ ਬਾਅਦ ਦੀ ਉਮਰ 'ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਘੱਟ ਤਣਾਅਪੂਰਨ ਹੁੰਦੀ ਹੈ।


Baljit Singh

Content Editor

Related News