ਕੈਨੇਡਾ 'ਚ ਅਚਾਨਕ ਆਸਮਾਨੋਂ ਡਿੱਗੇ ਟੈਨਿਸ ਬਾਲ ਜਿੰਨੇ ਵੱਡੇ ਗੜੇ, ਵਾਹਨ ਸਵਾਰਾਂ ਦੀ ਜਾਨ 'ਤੇ ਬਣੀ (ਵੀਡੀਓ)

08/04/2022 12:16:17 PM

ਅਲਬਰਟਾ - ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ 'ਚ ਬੀਤੇ ਦਿਨੀਂ ਭਾਰੀ ਗੜੇਮਾਰੀ ਹੋਈ। ਸੀ.ਬੀ.ਸੀ. ਨਿਊਜ਼ ਦੁਆਰਾ ਇਹ ਰਿਪੋਰਟ ਦਿੱਤੀ ਗਈ ਸੀ ਕਿ ਗੜੇਮਾਰੀ ਉਦੋਂ ਹੋਈ ਜਦੋਂ ਤੇਜ਼ ਤੂਫ਼ਾਨ ਨਾਲ ਆਇਆ ਵਾਵਰੋਲਾ ਕੋਰੋਨੇਸ਼ਨ ਸ਼ਹਿਰ ਨੇੜੇ ਜ਼ਮੀਨ ਨਾਲ ਟਕਰਾ ਗਿਆ। ਹਾਲਾਂਕਿ ਇਸ ਦੌਰਾਨ ਜਿਸ ਚੀਜ਼ ਨੇ ਗੜੇਮਾਰੀ ਨੂੰ ਖ਼ਾਸ ਬਣਾਇਆ ਉਹ ਇਹ ਸੀ ਕੀ ਅਚਾਨਕ ਹੀ ਟੈਨਿਸ ਬਾਲ ਜਿੰਨੇ ਵੱਡੇ ਆਕਾਰ ਦੇ ਗੜੇ ਡਿੱਗਣ ਲੱਗੇ। ਕਰੀਬ 15 ਤੋਂ 20 ਮਿੰਟ ਤੱਕ ਚੱਲੇ ਇਸ ਤੇਜ਼ ਤੂਫਾਨ ਨੇ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ।

ਇਹ ਵੀ ਪੜ੍ਹੋ: ਦੁਨੀਆ ’ਚ ਸਿਰਫ਼ 43 ਲੋਕਾਂ ਦੇ ਸਰੀਰ ’ਚ ਮੌਜੂਦ ਹੈ 'ਗੋਲਡਨ ਬਲੱਡ' ਗਰੁੱਪ, ਜਾਣੋ ਕੀ ਹੈ ਇਸਦੀ ਖ਼ਾਸੀਅਤ

 

ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਤੂਫ਼ਾਨ ਤੋਂ ਬਾਅਦ ਆਪਣੀਆਂ ਕਾਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਖ਼ਰਾਬ ਵਿੰਡਸ਼ੀਲਡਾਂ ਅਤੇ ਟੁੱਟੇ ਵਾਹਨਾਂ ਨੂੰ ਦਿਖਾਇਆ ਗਿਆ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਅਨੁਸਾਰ ਇਨ੍ਹਾਂ ਗੜਿਆਂ ਕਾਰਨ 34 ਵਾਹਨ ਨੁਕਸਾਨੇ ਗਏ ਅਤੇ ਕਈ ਵਾਹਨ ਆਪਸ ਵਿਚ ਟਕਰਾ ਗਏ। ਇੱਕ ਯੂਜਰ ਨੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਸ ਦੀ ਕਾਰ ਦੀ ਵਿੰਡਸ਼ੀਲਡ ਤੋਂ ਗੜੇ ਡਿੱਗਦੇ ਹੋਏ ਦਿਖਾਈ ਦੇ ਰਹੇ ਸਨ, ਜਦਕਿ ਕਾਰ ਅੰਦਰ ਬੈਠੇ ਲੋਕਾਂ ਨੇ ਆਪਣੇ ਸਿਰਾਂ ਨੂੰ ਆਪਣੇ ਹੱਥਾਂ ਨਾਲ ਢੱਕਿਆ ਹੋਇਆ ਸੀ। 

ਇਹ ਵੀ ਪੜ੍ਹੋ: 'ਹਲਕ' ਵਾਂਗ ਦਿਸਣ ਲਈ ਰੋਜ਼ਾਨਾ ਕਰਦਾ ਸੀ ਅਜਿਹਾ ਕੰਮ ਕਿ ਮੌਤ ਦੇ ਮੂੰਹ ਜਾ ਪਿਆ ਬਾਡੀਬਿਲਡਰ

 

 

 

 

cherry

This news is Content Editor cherry