ਹੁਆਵੇਈ ਨੇ ਤਕਨਾਲੋਜੀ ਚੋਰੀ ਕਰਨ ਦੇ ਦੋਸ਼ਾਂ ਨੂੰ ਕੀਤਾ ਖਾਰਜ

09/03/2019 4:55:25 PM

ਪੈਰਿਸ — ਚੀਨ ਦੀ ਦਿੱਗਜ ਦੂਰਸੰਚਾਰ ਕੰਪਨੀ ਹੁਆਵੇਈ ਨੇ ਅਮਰੀਕੀ ਅਖਬਾਰ ਪਾਲ ਸਟ੍ਰੀਟ ਜਨਰਲ 'ਚ ਪ੍ਰਕਾਸ਼ਿਤ ਇਸ ਦੋਸ਼ ਨੂੰ ਖਾਰਜ ਕੀਤਾ ਹੈ ਕਿ ਉਸਨੇ ਇਕ ਪੁਰਤਗਾਲੀ ਖੋਜਕਾਰ ਦੀ ਤਕਨਾਲੋਜੀ ਚੋਰੀ ਕੀਤੀ ਹੈ। ਹੁਆਵੇਈ ਨੇ ਪੁਰਤਗਾਲੀ ਖੋਜਕਾਰ ਰੂਈ ਪੇਡਰੋ ਓਲੀਵੇਇਰਾ ਮੌਜੂਦਾ ਇਸ ਸਮੇਂ ਪੈਦਾ ਹੋਏ ਭੂ-ਰਾਜਨੀਤਿਕ ਸਥਿਤੀਆਂ ਦਾ ਲਾਭ ਚੁੱਕਣ ਦਾ ਦੋਸ਼ ਲਗਾ ਰਹੇ ਹਨ। 

ਵਾਲ ਸਟ੍ਰੀਟ ਜਰਨਲ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਮਰੀਕਾ ਦਾ ਨਿਆਂ ਵਿਭਾਗ ਇਸ ਦਾਅਵੇ 'ਤੇ ਵਿਚਾਰ ਕਰ ਰਿਹਾ ਹੈ। ਪੁਰਤਗਾਲੀ ਖੋਜਕਰਤਾ ਓਲੀਵੇਇਰਾ ਨੇ ਦਾਅਵਾ ਕੀਤਾ ਸੀ ਕਿ ਹੁਆਵੇਈ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਹੁਆਵੇਈ ਇਨਵੀਜ਼ਨ 360 ਪੈਨਾਰੋਮਿਕ ਕੈਮਰਾ ਦੇ ਵਿਕਾਸ ਲਈ ਇਕ ਡਿਜ਼ਾਈਨ ਚੋਰੀ ਕਰ ਲਿਆ। 

ਹੁਆਵੇਈ ਨੇ ਇਕ ਬਿਆਨ 'ਚ ਓਲੀਵੇਰਾ ਦੇ ਪੇਟੈਂਟ ਉਲੰਘਣਾ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ, “'ਇਹ ਦੋਸ਼ ਝੂਠੇ ਹਨ'।” ਕੰਪਨੀ ਨੇ ਕਿਹਾ, “'ਪਿਛਲੇ ਕਈ ਮਹੀਨਿਆਂ ਤੋਂ ਅਮਰੀਕੀ ਸਰਕਾਰ ਹੁਆਵੇਈ ਦੇ ਉਪਕਰਣਾਂ 'ਤੇ ਰੋਕ ਲਗਾਉਣ ਲਈ ਆਪਣੀ ਰਾਜਨੀਤਿਕ ਤਾਕਤ ਦੀ ਵਰਤੋਂ ਕਰ ਰਹੀ ਹੈ।” ਟੈਲੀਕਾਮ ਕੰਪਨੀ ਨੇ ਕਿਹਾ, “'ਅਮਰੀਕੀ ਸਰਕਾਰ ਅਨੈਤਿਕ ਢੰਗਾਂ ਦੀ ਵਰਤੋਂ ਕਰਕੇ ਹੁਆਵੇਈ ਅਤੇ ਇਸਦੇ ਸਹਿਭਾਗੀਆਂ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਹੁਆਵੇਈ ਨੇ ਕਿਹਾ, “'ਓਲੀਵੇਰਾ ਨੇ ਹੁਆਵੇਈ ਦੇ ਅਕਸ ਨੂੰ ਖਰਾਬ ਕਰਨ ਲਈ ਮੀਡੀਆ ਵਿਚ ਇਕ ਝੂਠੀ ਕਹਾਣੀ ਘੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਸੀਨੀਅਰ ਸਰਕਾਰੀ ਅਧਿਕਾਰੀਆਂ ਜ਼ਰੀਏ ਹੁਆਵੇਈ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ।'” ਹੁਆਵੇਈ ਨੇ ਮੰਨਿਆ ਹੈ ਕਿ ਉਸ ਦੇ ਲੋਕ 2014 'ਚ ਓਲੀਵੇਰਾ ਨੂੰ ਮਿਲੇ ਸਨ। ਪਰ ਕੰਪਨੀ ਇਹ ਦਾਅਵਾ ਕਰ ਰਹੀ ਹੈ ਕਿ ਇਨਵੀਜ਼ਨ 360 ਕੈਮਰਾ ਉਸ ਦੇ ਸਟਾਫ ਨੇ ਹੀ ਵਿਕਸਤ ਕੀਤਾ ਹੈ ਜਿਹੜੇ ਕਿ ਓਲਿਵੇਡਰਾ ਦੀ ਤਕਨਾਲੋਜੀ ਬਾਰੇ ਕੋਈ ਸੂਚਨਾ ਨਹੀਂ ਰੱਖਦੇ ਸਨ।


Related News