ਹੁਵਾਵੇਈ ਨੇ ਦਿੱਤੀ ਅਮਰੀਕੀ ਫੈਸਲੇ ਨੂੰ ਚੁਣੌਤੀ

Wednesday, May 29, 2019 - 09:03 PM (IST)

ਬੀਜਿੰਗ— ਚੀਨ ਦੀ ਸਮਾਰਟਫੋਨ ਤੇ ਦੂਰਸੰਚਾਰ ਉਪਕਰਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਅਮਰੀਕਾ ਦੇ ਉਸ ਦੀ ਕੰਪਨੀ ਨੂੰ ਕਾਲੀ ਸੂਚੀ 'ਚ ਪਾਏ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਦੂਰਸੰਚਾਰ ਉਪਕਰਨ ਬਣਾਉਣ ਵਾਲੀ ਕੰਪਨੀ ਹੁਵਾਵੇਈ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਅਮਰੀਕੀ ਅਦਾਲਤ 'ਚ ਸਰਕਾਰ ਦੇ ਕੰਪਨੀ ਨੂੰ ਕਾਲੀ ਸੂਚੀ 'ਚ ਪਾਉਣ ਨੂੰ ਕਾਨੂੰਨੀ ਰੂਪ ਨਾਲ ਚੁਣੌਤੀ ਦਿੰਦੇ ਹੋਏ ਸਰਕਾਰ ਦੇ ਹੁਕਮ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਅਮਰੀਕਾ 'ਚ ਵਪਾਰ ਕਰਨ ਵਾਲੀ ਹੁਵਾਵੇਈ ਤੇ ਉਸ ਨਾਲ ਸਬੰਧ ਰੱਖਣ ਵਾਲੀਆਂ 70 ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਸੀ, ਜਿਸ ਤੋਂ ਬਾਅਦ ਅਮਰੀਕੀ ਕੰਪਨੀਆਂ ਨੂੰ ਟੈਲੀਕਾਮ ਖੇਤਰ 'ਚ ਕਿਸੇ ਵੀ ਕੰਪਨੀ ਨਾਲ ਵਪਾਰ ਕਰਨ ਲਈ ਸਰਕਾਰ ਦੀ ਮਨਜ਼ੂਰੀ ਲੈਣਾ ਜ਼ਰੂਰੀ ਹੋ ਗਿਆ ਹੈ।

ਬਿਆਨ 'ਚ ਕੰਪਨੀ ਨੇ ਕਿਹਾ ਕਿ ਹੁਵਾਵੇਈ ਨੇ ਬੁੱਧਵਾਰ ਨੂੰ ਇਸ ਸਬੰਧ 'ਚ ਚੁਣੌਤੀ ਦਿੰਦੇ ਹੋਏ ਮਾਮਲਾ ਦਰਜ ਕਰਦੇ ਹੋਏ ਅਮਰੀਕੀ ਪਾਬੰਦੀ 'ਤੇ ਰੋਕ ਲਾਉਣ ਲਈ ਕਿਹਾ ਕਿਉਂਕਿ ਇਸ ਕਾਰਨ ਉਹ ਅਮਰੀਕੀ ਸਰਕਾਰ ਨੂੰ ਸਾਈਬਰ ਸੁਰੱਖਿਆ ਮੁਹੱਈਆ ਨਹੀਂ ਕਰ ਸਕੇਗੀ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਆਸ ਹੈ ਕਿ ਅਦਾਲਤ ਕੰਪਨੀ ਤੋਂ ਪਾਬੰਦੀਆਂ ਹਟਾਉਣ ਦਾ ਹੁਕਮ ਦੇਵੇਗੀ।


Baljit Singh

Content Editor

Related News