ਚੀਨ ਦੀ ਡਰਟੀ ਗੇਮ : ਮਾਸਕ ਸਪਲਾਈ ਲਈ ਫਰਾਂਸ ਦੇ ਸਾਹਮਣੇ ਰੱਖੀ Huawei 5G ਦੀ ਸ਼ਰਤ (ਵੀਡੀਓ)

04/07/2020 12:15:52 AM

ਬੀਜਿੰਗ— ਦੁਨੀਆ ਦੇ ਕਈ ਦੇਸ਼ ਕੋਰੋਨਾ ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਰਹੇ ਹਨ। ਇਸ 'ਚ ਅਮਰੀਕਾ, ਇਟਲੀ ਸਪੇਨ ਤੇ ਫਰਾਂਸ ਅਜਿਹੇ ਦੇਸ਼ ਹਨ ਜਿੱਥੇ ਵਾਇਰਸ ਦੇ ਨਾਲ ਹਾਹਾਕਾਰ ਮਚੀ ਹੋਈ ਹੈ। ਇਨ੍ਹਾਂ ਦੇਸ਼ਾਂ 'ਚ ਮੌਤਾਂ ਤੇ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ 'ਚ ਫਰਾਂਸ ਉਨ੍ਹਾਂ ਦੇਸ਼ਾਂ 'ਚ ਹੈ, ਜੋ ਸਭ ਤੋਂ ਜ਼ਿਆਦਾ ਮਾਸਕ ਉਤਪਾਦਨ ਕਰਦਾ ਹੈ ਪਰ ਹੁਣ ਕੋਰੋਨਾ ਸੰਕਟ ਦੇ ਚਲਦੇ ਉਸ ਨੂੰ ਚੀਨ ਤੋਂ ਮਾਸਕ ਮੰਗਵਾਉਣੇ ਪੈ ਰਹੇ ਹਨ। ਸਿਰਫ ਫਰਾਂਸ ਹੀ ਨਹੀਂ ਨੀਦਰਲੈਂਡ, ਫਿਲੀਪੀਂਸ, ਕ੍ਰੋਏਸ਼ੀਆ, ਤੁਰਕੀ ਤੇ ਸਪੇਨ ਆਦਿ ਚੀਨ ਤੋਂ ਡਾਕਟਰੀ ਇਲਾਜ਼ ਲਈ ਬੁਲਾਇਆ ਜਾ ਰਿਹਾ ਹੈ। ਇਸ ਵਿਚਾਲੇ ਚੀਨ ਇਨ੍ਹਾਂ ਦੇਸ਼ਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਆਪਣੀ ਡਰਟੀ ਗੇਮ ਸ਼ੁਰੂ ਕਰ ਦਿੱਤੀ ਹੈ। ਚੀਨ ਨੇ ਆਪਣੀ ਮਾਸਕ ਤੇ ਜ਼ਰੂਰੀ ਚੀਜ਼ਾਂ ਨੂੰ ਲੈ ਕੇ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ ਹੈ।


ਚੀਨ ਦੇ ਇਕ ਮਕੈਨੀਕਲ ਉਪਕਰਣ ਸਪਲਾਇਰ ਦੇ ਅਨੁਸਾਰ ਉਹ ਵੱਡੀ ਗਿਣਤੀ 'ਚ ਗਲੋਬਲ ਮਾਰਕੀਟ 'ਚ ਮਾਸਕ ਵੇਚਣ ਦੇ ਲਈ ਤਿਆਰ ਹੈ। ਉਨ੍ਹਾਂ ਵਲੋਂ 15 ਦਿਨਾਂ 'ਚ ਲਗਭਗ 20 ਲੱਖ ਐੱਨ95 ਮਾਸਕ ਭੇਜਣ ਦੀ ਗੱਲ ਕਹੀ ਗਈ ਹੈ। ਹਾਲਾਂਕਿ ਹਵਾਈ ਉਡਾਣ 'ਤੇ ਰੋਕ ਦੇ ਚਲਦਿਆ ਮਾਸਕ ਨੂੰ ਦੇਸ਼ ਤੋਂ ਬਾਹਰ ਭੇਜਣ 'ਚ ਮੁਸ਼ਕਿਲ ਹੋ ਰਹੀ ਹੈ। ਅਜਿਹੇ 'ਚ ਚੀਨ ਵਲੋਂ ਕਿਹਾ ਗਿਆ ਹੈ ਕਿ ਜੇਕਰ ਅਮਰੀਕਾ ਤੇ ਫਰਾਂਸ ਨੂੰ ਲਾਰਜ ਸਕੇਲ 'ਚ ਨਿੱਜੀ ਸੁਰੱਖਿਆ ਉਪਕਰਣ ਚਾਹੀਦਾ ਤਾਂ ਉਸ ਨੂੰ ਕਾਰਗੋ ਜਹਾਜ਼ ਉਪਲੱਬਧ ਕਰਵਾਉਣੇ ਹੋਣਗੇ। ਚੀਨ ਕੋਰੋਨਾ ਵਾਇਰਸ ਦੇ ਕਾਰਨ ਆਈ ਮੰਦੀ ਨਾਲ ਖੁਦ ਉਭਰਣ ਦੇ ਲਈ ਕਰ ਰਿਹਾ ਹੈ। ਖੁਦ ਨੂੰ ਇਸ ਵਿਸ਼ਵਵਿਆਪੀ ਸਿਹਤ ਸੰਕਟ ਤੋਂ ਬਾਹਰ ਨਿਕਲਣ ਦੇ ਲਈ ਚੀਨ ਆਪਣੇ 5 ਜੀ ਤਕਨੀਕ ਦੇ ਦਿੱਗਜ਼,Huawei ਨੂੰ ਪੱਛਮੀ ਦੇਸ਼ਾਂ 'ਚ ਪ੍ਰਮੋਟ ਕਰਨਾ ਚਾਹੁੰਦਾ ਹੈ। ਇਹੀ ਵਜ੍ਹਾ ਹੈ ਕਿ ਉਸ ਨੇ ਫਰਾਂਸ ਨੂੰ ਮਾਸਕ ਵੇਚਣ ਦੇ ਲਈ ਸ਼ਰਤ ਰੱਖੀ ਹੈ ਕਿ ਜੇਕਰ ਉਹ Huawei 5G ਨੂੰ ਸਵੀਕਾਰ ਕਰਦਾ ਹੈ ਤਾਂ ਉਹ ਉਸ ਨੂੰ ਮਾਸਕ ਭੇਜਣ ਦੇ ਲਈ ਤਿਆਰ ਹੈ। ਮੀਡੀਆ ਰਿਪੋਰਟ ਅਨੁਸਾਰ ਚੀਨ ਦਾ ਕਹਿਣਾ ਹੈ ਕਿ ਉਹ ਫਰਾਂਸ ਨੂੰ ਇਕ ਮੀਲੀਅਨ ਫੇਸ ਮਾਸਕ ਉਦੋਂ ਭੇਜੇਗਾ ਜੇਕਰ ਉਹ Huawei ਤੋਂ ਆਪਣੇ 5G ਉਪਕਰਣਾ ਦੀ ਖਰੀਦ ਨੂੰ ਮਨਜ਼ੂਰੀ ਦੇਵੇਗਾ।

 

ਚੀਨ ਨੇ ਐਤਵਾਰ ਨੂੰ ਕਿਹਾ ਕਿ ਉਸਨੇ ਮਾਰਚ ਤੋਂ ਹੁਣ ਤਕ ਹੋਰ ਦੇਸ਼ਾਂ ਨੂੰ ਕਰੀਬ ਚਾਰ ਅਰਬ ਮਾਸਕ ਭੇਜੇ ਹਨ। ਚੀਨ ਨੇ ਇਹ ਜਾਣਕਾਰੀ ਅਜਿਹੇ ਸਮੇਂ 'ਚ ਦਿੱਤੀ ਹੈ ਜਦੋਂ ਮੈਡੀਕਲ ਨਾਲ ਜੁੜੇ ਉਸਦੇ ਉਪਕਰਣਾਂ ਨੂੰ ਖਰੀਦਣ ਵਾਲੇ ਦੇਸ਼ ਗੁਣਵਤਾ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਚੀਨ ਦੇ ਕਸਟਮ ਵਿਭਾਗ ਦੀ ਇਕ ਅਧਿਕਾਰੀ ਜਿਨ ਹੋਈ ਨੇ ਕਿਹਾ ਕਿ ਇਕ ਮਾਰਚ ਤੋਂ ਹੁਣ ਤਕ 50 ਤੋਂ ਜ਼ਿਆਦਾ ਦੇਸ਼ਾਂ ਨੂੰ 3.86 ਅਰਬ ਮਾਸਕ, 3.75 ਕਰੋੜ ਸੁਰੱਖਿਆ ਸੂਟ, 16 ਹਜ਼ਾਰ ਵੇਂਟੀਲੇਟਰ ਤੇ 28.4 ਲੱਖ ਕੋਵਿਡ-19 ਟੈਸਟਿੰਗ ਕਿੱਟ ਭੇਜੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਨਿਰਯਾਤ 10.2 ਅਰਬ ਯੁਆਨ ਭਾਵ 1.4 ਅਰਬ ਡਾਲਰ ਦੇ ਬਰਾਬਰ ਹੈ। ਚੀਨ ਤੋਂ ਡਾਕਟਰੀ ਨਾਲ ਜੁੜੇ ਉਪਕਰਣ ਮੰਗਵਾਉਣ ਵਾਲੇ ਕਈ ਦੇਸ਼ ਜਿਵੇਂ ਨੀਦਰਲੈਂਡ, ਫਿਲੀਪੀਂਸ, ਕ੍ਰੋਏਸ਼ੀਆ, ਤੁਰਕੀ ਤੇ ਸਪੇਨ ਆਦਿ ਗੁਣਵਤਾ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ।

Gurdeep Singh

This news is Content Editor Gurdeep Singh