Huawei ਨੂੰ 5ਜੀ ਨੈੱਟਵਰਕ ਤੋਂ ਵੱਖ ਰੱਖਣ ਦੇ ਬ੍ਰਿਟੇਨ ਦੇ ਫੈਸਲੇ ਦਾ ਅਮਰੀਕਾ ਨੇ ਕੀਤਾ ਸਵਾਗਤ

07/15/2020 2:26:36 PM

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਨੇ ਬ੍ਰਿਟੇਨ ਦੇ ਹੁਵਾਵੇਈ 'ਤੇ ਭਵਿੱਖ ਵਿਚ 5ਜੀ ਨੈੱਟਵਰਕ ਵਿਚ ਸ਼ਾਮਲ ਹੋਣ ਉੱਤੇ ਪਾਬੰਦੀ ਲਗਾਉਣ ਦੀ ਯੋਜਨਾ ਦਾ ਮੰਗਲਵਾਰ ਨੂੰ ਸਵਾਗਤ ਕੀਤਾ। ਬ੍ਰਿਟੇਨ ਨੇ 2027 ਤੱਕ ਦੇਸ਼ ਦੇ 5ਜੀ ਨੈੱਟਵਰਕ ਨੂੰ ਹੁਵਾਵੇਈ ਮੁਕਤ ਬਣਾਉਣ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਦੁਨੀਆ ਦੇ ਦੇਸ਼ਾਂ ਨੂੰ ਇਸ ਮੁੱਦੇ 'ਤੇ ਅਮਰੀਕਾ ਅਤੇ ਚੀਨ ਵਿਚੋਂ ਕਿਸੇ ਇਕ ਨੂੰ ਚੁਣਨਾ ਹੋਵੇਗਾ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ, 'ਇਸ ਫ਼ੈਸਲੇ ਨਾਲ ਬ੍ਰਿਟੇਨ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਦੀ ਖ਼ਾਤਰ ਉੱਚੇ ਜੋਖ਼ਮ ਅਤੇ ਵਿਸ਼ਵਾਸ ਦੀ ਕਮੀ ਵਾਲੀਆਂ ਇਕਾਈਆਂ 'ਤੇ ਪਾਬੰਦੀ ਲਗਾਈ ਹੈ। ਅਮਰੀਕਾ ਨੇ ਕਿਹਾ ਕਿ ਉਹ ਇਕ ਸੁਰੱਖਿਅਤ ਅਤੇ ਗਤੀਸ਼ੀਲ 5ਜੀ ਨੈੱਟਵਰਕ ਲਈ ਬ੍ਰਿਟੇਨ ਨਾਲ ਮਿਲ ਕੇ ਕੰਮ ਕਰਦਾ ਰਹੇਗਾ। ਇਹ ਸਮੁੱਚੇ ਅਟਲਾਂਟਿਕ ਖੇਤਰ ਦੀ ਸੁਰੱਖਿਆ ਅਤੇ ਖ਼ੁਸ਼ਹਾਲੀ ਲਈ ਮਹੱਤਵਪੂਰਣ ਹੈ। ਵ੍ਹਾਈਟ ਹਾਊਸ ਵਿਚ ਰੋਜ ਗਾਰਡਨ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਈ ਦੇਸ਼ਾਂ ਨੂੰ ਇਸ ਬਾਰੇ ਵਿਚ ਵਿਸ਼ਵਾਸ ਵਿਚ ਲਿਆ ਹੈ ਕਿ ਉਹ ਹੁਵਾਵੇਈ ਦਾ ਇਸਤੇਮਾਲ ਨਾ ਕਰਨ।

cherry

This news is Content Editor cherry