''ਹਾਓਡੀ ਮੋਦੀ'' : ਸਪਰਸ਼ ਨੇ ਗਾਇਆ ਰਾਸ਼ਟਰੀ ਗੀਤ, ਕੇ.ਬੀ.ਸੀ. ''ਚ ਕਰ ਚੁੱਕਾ ਪਰਫਾਰਮ

09/23/2019 2:02:24 AM

ਹਿਊਸਟਨ (ਏਜੰਸੀ)- ਹਾਓਡੀ ਮੋਦੀ ਪ੍ਰੋਗਰਾਮ 'ਚ ਉਸ ਵੇਲੇ ਸਾਰਿਆਂ ਦੀਆਂ ਨਜ਼ਰਾਂ 16 ਸਾਲ ਦੇ ਸਪਰਸ਼ ਸ਼ਾਹ 'ਤੇ ਟਿੱਕ ਗਈਆਂ, ਜਦੋਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿਚ ਰਾਸ਼ਟਰੀ ਗੀਤ ਗਾਇਆ। ਭਾਵੇਂ ਹੀ ਸਪਰਸ਼ ਵ੍ਹੀਲ ਚੇਅਰ ਦੇ ਸਹਾਰੇ ਚਲ ਪਾਉਂਦਾ ਹੋਵੇ ਪਰ ਉਸ ਦੇ ਹੌਸਲੇ ਬਹੁਤ ਮਜ਼ਬੂਤ ਹਨ। ਜਿਸ ਦੀ ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਬੱਚਨ ਵੀ ਤਾਰੀਫ ਕਰ ਚੁੱਕੇ ਹਨ। ਸਪਰਸ਼ ਸ਼ਾਹ ਕੌਣ ਬਣੇਗਾ ਕਰੋੜਪਤੀ ਦੇ ਗ੍ਰੈਂਡ ਫਿਨਾਲੇ ਵਿਚ ਵੀ ਆਪਣੀ ਪਰਫਾਰਮੈਂਸ ਦੇ ਚੁੱਕੇ ਹਨ। ਸ਼ੋਅ ਵਿਚ ਉਨ੍ਹਾਂ ਨੇ ਅਮਿਤਾਭ ਬੱਚਨ 'ਤੇ ਖੁਦ ਦਾ ਲਿਖਿਆ ਹੋਇਆ ਇਕ ਰੈਪ ਗਾਇਆ ਸੀ। ਇਸ ਨੂੰ ਸੁਣ ਕੇ ਅਮਿਤਾਭ ਬਹੁਤ ਖੁਸ਼ ਹੋਏ ਸਨ ਅਤੇ ਦਰਸ਼ਕਾਂ ਨੇ ਉਨ੍ਹਾਂ ਦਾ ਖੜ੍ਹੇ ਹੋ ਕੇ ਧੰਨਵਾਦ ਕੀਤਾ ਸੀ।

ਵਿਰਲ ਭਿਆਨੀ ਨੇ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਸਪਰਸ਼ ਸ਼ਾਹ ਇਕ ਦੁਰਲਭ ਬੀਮਾਰੀ ਨਾਲ ਪੀੜਤ ਹੈ, ਜਿਸ ਦਾ ਨਾਂ ਆਸਟੀਓਜਿਨੇਸਿਸ ਇੰਪਰਫੇਕਟਾ ਜਾਂ ਬ੍ਰਿਟਲ ਬੋਨ ਡਿਸੀਜ਼ ਹੈ। ਇਸ ਬੀਮਾਰੀ ਵਿਚ ਹੱਡੀਆਂ ਕਾਫੀ ਕਮਜ਼ੋਰ ਹੁੰਦੀਆਂ ਹਨ ਜੋ ਆਸਾਨੀ ਨਾਲ ਟੁੱਟ ਸਕਦੀਆਂ ਹਨ। ਇਸ ਕਾਰਨ ਸਪਰਸ਼ ਵ੍ਹੀਲਚੇਅਰ 'ਤੇ ਰਹਿਣ ਨੂੰ ਮਜਬੂਰ ਹੈ। ਇਸ ਦੇ ਬਾਵਜੂਦ ਉਸ ਨੇ ਆਪਣੀ ਬੀਮਾਰੀ ਨੂੰ ਆਪਣੀ ਰਚਨਾਤਮਕਤਾ ਵਿਚਾਲੇ ਨਹੀਂ ਆਉਣ ਦਿੱਤਾ। ਉਹ ਇਕ ਰੈਪਰ, ਗਾਇਕ, ਗੀਤਕਾਰ ਅਤੇ ਮੋਟੀਵੇਸ਼ਨਲ ਸਪੀਕਰ ਵੀ ਹੈ।
ਰਿਪੋਰਟ ਮੁਤਾਬਕ ਸਪਰਸ਼ ਦੀਆਂ 130 ਤੋਂ ਵੱਧ ਹੱਡੀਆਂ ਟੁੱਟ ਚੁੱਕੀਆਂ ਹਨ ਪਰ ਉਸ ਦਾ ਜਜ਼ਬਾ ਅਤੇ ਸੁਪਨੇ ਨਹੀਂ ਟੁੱਟੇ ਹਨ। ਸਪਰਸ਼ ਇਕ ਵੱਖਰਾ ਐਮੀਨੇਮ ਬਣਨਾ ਚਾਹੁੰਦਾ ਹੈ ਅਤੇ ਇਕ ਅਰਬ ਲੋਕਾਂ ਸਾਹਮਣੇ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ। ਮਾਰਚ 2018 ਵਿਚ ਰਿਲੀਜ਼ ਹੋਈ 'ਬ੍ਰੈਟਲ ਬੋਨ ਰੈਪਰ' ਨਾਮ ਦੀ ਇਕ ਡੌਕਿਊਮੈਂਟਰੀ ਸਪਰਸ਼ ਦੀ ਜੀਵਨ ਯਾਤਰਾ ਅਤੇ ਉਸ ਦੀ ਬੀਮਾਰੀ ਨਾਲ ਲੜਨ 'ਤੇ ਕੇਂਦਰਿਤ ਹੈ। ਇਸ ਬੀਮਾਰੀ ਨਾਲ ਪੀੜਤ ਵਿਅਕਤੀ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਛੂਹਣ ਨਾਲ ਹੀ ਟੁੱਟ ਜਾਂਦੀਆਂ ਹਨ।


Sunny Mehra

Content Editor

Related News