Live : ਮੋਦੀ ਤੇ ਟਰੰਪ NRG ਸਟੇਡੀਅਮ ਦੇ ਮੰਚ 'ਤੇ ਮੌਜੂਦ, ਲੋਕਾਂ ਨੂੰ ਕਰ ਰਹੇ ਸੰਬੋਧਿਤ

09/23/2019 2:02:03 AM

ਹਿਊਸਟਨ (ਏਜੰਸੀ)- ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਗਾ ਸਵਾਗਤ ਲਈ ਆਯੋਜਿਤ ਪ੍ਰੋਗਰਾਮ ਹਾਓਡੀ ਮੋਦੀ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ। ਪ੍ਰਧਾਨ ਮੰਤਰੀ ਮੋਦੀ ਇਥੇ ਐਨ.ਆਰ.ਜੀ. ਸਟੇਡੀਅਮ ਪਹੁੰਚੇ। ਮੰਚ 'ਤੇ ਪਹੁੰਚਦੇ ਹੀ ਦਰਸ਼ਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪ੍ਰਧਾਨ ਮੰਤਰੀ ਮੋਦੀ ਨੇ ਵੀ ਪੂਰੇ ਉਤਸ਼ਾਹ ਨਾਲ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਬਾਅਦ ਟਵੀਟ ਕਰਦੇ ਹੋਏ ਹਿਊਸਟਨ ਸ਼ਹਿਰ ਨੂੰ ਇਸ ਅਦਭੁੱਤ ਸਵਾਗਤ ਲਈ ਧੰਨਵਾਦ ਕੀਤਾ। ਰਾਸ਼ਟਰਪਤੀ ਡੋਨਾਲਡ ਟਰੰਪ ਵੀ ਐਨ.ਆਰ.ਜੀ. ਸਟੇਡੀਅਮ ਪਹੁੰਚੇ ਅਤੇ ਉਨ੍ਹਾਂ ਦਾ ਸਵਾਗਤ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਹਿਊਸਟਨ, ਟੈਕਸਾਸ ਅਤੇ ਅਮਰੀਕਾ ਨੂੰ ਧੰਨਵਾਦ ਦਿੱਤਾ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਨਾਂ ਪੂਰੀ ਦੁਨੀਆ ਜਾਣਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਵੀ ਸਭ ਟਰੰਪ ਦਾ ਨਾਂ ਲੈਂਦੇ ਸਨ।


ਟਰੰਪ ਨੇ ਅਮਰੀਕੀ ਅਰਥਵਿਵਸਥਾ ਨੂੰ ਫਿਰ ਸਿਖਰ 'ਤੇ ਪਹੁੰਚਾਇਆ : ਮੋਦੀ
ਪੀ.ਐਮ. ਮੋਦੀ ਨੇ ਕਿਹਾ ਕਿ ਟਰੰਪ ਮੈਨੂੰ ਟਫ ਨਿਗੋਸ਼ੀਏਟਰ ਕਹਿੰਦੇ ਹਨ ਪਰ ਉਹ ਖੁਦ ਆਰਟ ਆਫ ਦਿ ਡੀਲ ਦੇ ਮਾਸਟਰ ਹਨ। ਪੀ. ਐਮ ਮੋਦੀ ਨੇ ਕਿਹਾ ਕਿ ਭਾਰਤ ਚੁਣੌਤੀਆਂ ਨੂੰ ਟਾਲ ਨਹੀਂ ਰਿਹਾ, ਸਗੋਂ ਟਕਰਾ ਰਿਹਾ ਹੈ। ਭਾਰਤ ਸਮੱਸਿਆਵਾਂ ਦੇ ਪੂਰਨ ਹੱਲ 'ਤੇ ਧਿਆਨ ਦੇ ਰਿਹਾ ਹੈ। ਅਸੰਭਵ ਚੀਜਾਂ ਨੂੰ ਸੰਭਵ ਕਰਕੇ ਦਿਖਾ ਰਿਹਾ ਹੈ। ਭਆਰਤ ਨੇ 5 ਟ੍ਰਿਲੀਅਨ ਇਕਾਨਮੀ ਲਈ ਕਮਰ ਕੱਸੀ ਹੈ। ਆਉਣ ਵਾਲੇ ਦੋ-ਤਿੰਨ ਦਿਨਾਂ ਵਿਚ ਮੇਰੀ ਟਰੰਪ ਨਾਲ ਗੱਲ ਹੋਣ ਹੈ। ਮੈਂ ਉਮੀਦ ਕਰ ਰਿਹਾ ਹਾਂ ਕਿ ਉਸ ਦੇ ਚੰਗੇ ਨਤੀਜੇ ਆਉਣਗੇ। ਸਾਡੀ ਸਰਕਾਰ ਵਿਚ ਅਸੀਂ ਭਾਰਤ ਡਾਇਸਪੋਰਾ ਤੋਂ ਸੰਵਾਦ ਦੇ ਤਰੀਕੇ ਬਦਲ ਦਿੱਤੇ ਹਨ। ਅਸੀਂ ਦੇਸ਼ ਤੋਂ ਦੂਰ ਹਾਂ, ਪਰ ਤੁਹਾਡਾ ਦੇਸ਼ ਤੁਹਾਡੇ ਤੋਂ ਦੂਰ ਨਹੀਂ ਹੈ।
ਪੀ.ਐਮ. ਮੋਦੀ ਬੋਲੇ ਮੈਂ ਇਥੇ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਇਸ ਲੜਾਈ ਵਿਚ ਪ੍ਰੈਜ਼ੀਡੈਂਟ ਟਰੰਪ ਪੂਰੀ ਮਜ਼ਬੂਤੀ ਦੇ ਨਾਲ ਖੜ੍ਹੇ ਹੋਏ ਹਨ। ਭਾਰਤ ਬਹੁਤ ਕੁਝ ਕਰਨ ਦੇ ਇਰਾਦੇ ਨਾਲ ਚੱਲ ਰਿਹਾ ਹੈ। ਅਸੀਂ ਨਵੀਆਂ ਚੁਣੌਤੀਆਂ ਨੂੰ ਤੈਅ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਠਾਨ ਲਈ ਹੈ। ਉਨ੍ਹਾਂ ਨੇ ਇਕ ਕਵਿਤਾ ਪੜ੍ਹੀ- ਉਹ ਜੋ ਮੁਸ਼ਕਲਾਂ ਦਾ ਅੰਬਾਰ ਹੈ। ਉਥੇ ਹੀ ਮੇਰੇ ਹੌਂਸਲਿਆਂ ਦੀ ਮੀਨਾਰ ਹੈ।
ਪੀ.ਐਮ. ਮੋਦੀ ਬੋਲੇ ਅਮਰੀਕਾ ਵਿਚ 9/11 ਹੋਵੇ ਜਾਂ ਮੁੰਬਈ ਵਿਚ 26/11 ਹੋਣ, ਉਸ ਦੇ ਸਾਜ਼ਿਸ਼ਕਰਤਾ ਕਿਥੇ ਪਾਏ ਜਾਂਦੇ ਹਨ? ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅੱਤਵਾਦ ਦੇ ਖਿਲਾਫ ਅਤੇ ਅੱਤਵਾਦ ਨੂੰ ਹੁੰਗਾਰਾ ਦੇਣ ਵਾਲਿਆਂ ਦੇ ਖਿਲਾਫ ਫੈਸਲਾਕੁੰਨ ਲੜਾਈ ਲੜੀ ਜਾਵੇ।
ਪੀ.ਐਮ. ਮੋਦੀ ਨੇ ਕਿਹਾ ਕਿ ਭਾਰਤ ਆਪਣੇ ਇਥੇ ਜੋ ਕਰ ਰਿਹਾ ਹੈ, ਉਸ ਨਾਲ ਕੁਝ ਅਜਿਹੇ ਲੋਕਾਂ ਨੂੰ ਵੀ ਦਿੱਕਤ ਹੋ ਰਹੀ ਹੈ ਜਿਨ੍ਹਾਂ ਤੋਂ ਖੁਦ ਆਪਣਾਦੇਸ਼ ਨਹੀਂ ਸੰਭਲ ਰਿਹਾ ਹੈ। ਇਨ੍ਹਾਂ ਲੋਕਾਂ ਨੇ ਭਾਰਤ ਦੇ ਪ੍ਰਤੀ ਨਫਰਤ ਨੂੰ ਹੀ ਆਪਣੀ ਰਾਜਨੀਤੀ ਦਾ ਕੇਂਦਰ ਬਣਾ ਲਿਆ ਹੈ। ਇਹ ਉਹ ਲੋਕ ਹਨ ਜੋ ਅਸ਼ਾਂਤੀ ਚਾਹੁੰਦੇ ਹਨ, ਅੱਤਵਾਦ ਦੇ ਹਮਾਇਤੀ ਹਨ, ਅੱਤਵਾਦ ਨੂੰ ਪਾਲਦੇ ਪੋਸਦੇ ਹਨ, ਉਨ੍ਹਾਂ ਦੀ ਪਛਾਣ ਸਿਰਫ ਤੁਸੀਂ ਹੀ ਨਹੀਂ ਪੂਰੀ ਦੁਨੀਆ ਚੰਗੀ ਤਰ੍ਹਾਂ ਜਾਣਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਫੇਅਰਵੇਲ ਦੇ ਦਿੱਤੀ। ਧਾਰਾ 370 ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਵਿਕਾਸ ਅਤੇ ਬਰਾਬਰ ਅਧਿਕਾਰਾਂ ਤੋਂ ਵਾਂਝਾ ਰੱਖਿਆ ਸੀ। ਇਸ ਸਥਿਤੀ ਦਾ ਫਾਇਦਾ ਅੱਤਵਾਦ ਅਤੇ ਵੱਖਵਾਦ ਵਧਾਉਣ ਵਾਲੀਆਂ ਤਾਕਤਾਂ ਚੁੱਕ ਰਹੀਆਂ ਸਨ। ਭਾਰਤ ਦੇ ਸੰਵਿਧਾਨ ਜੋ ਅਧਿਕਾਰ ਬਾਕੀ ਭਾਰਤੀਆਂ ਨੂੰ ਦਿੰਦੇ ਹਨ, ਉਹੀ ਅਧਿਕਾਰ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਮਿਲ ਗਏ ਹਨ।
ਪੀ.ਐਮ. ਮੋਦੀ ਬੋਲੇ ਅਸੀਂ ਕਈ ਪੁਰਾਣੇ ਕਾਨੂੰਨਾਂ ਨੂੰ ਖਤਮ ਕੀਤਾ। ਟੈਕਸ ਦੇ ਜਾਲ ਨੂੰ ਖਤਮ ਕਰਕੇ ਜੀ.ਐਸ.ਟੀ. ਨੂੰ ਲਾਗੂ ਕੀਤਾ। ਡੇਢ ਲੱਖ ਕਰੋੜ ਰੁਪਏ ਅਸੀਂ ਗਲਤ ਹੱਥਾਂ ਵਿਚ ਜਾਣ ਤੋਂ ਰੋਕੇ ਹਨ।
ਪੀ.ਐਮ. ਮੋਦੀ ਬੋਲੇ ਪਹਿਲਾਂ ਵੀਜ਼ਾ ਨੂੰ ਲੈ ਕੇ ਕਾਫੀ ਦਿੱਕਤਾਂ ਸਨ। ਤੁਸੀਂ ਪ੍ਰਵਾਸੀ ਭਾਰਤੀ ਜ਼ਿਆਦਾ ਜਾਣਦੇ ਹੋ ਪਰ ਅੱਜ ਯੂ.ਐਸ. ਭਾਰਤ ਦੇ ਈ-ਵੀਜ਼ਾ ਫੈਸਿਲਿਟੀ ਦੇ ਸਭ ਤੋਂ ਵੱਡੇ ਯੂਜ਼ਰਸ ਵਿਚੋਂ ਹਨ। ਪਹਿਲਾਂ ਕੰਪਨੀ ਰਜਿਸਟਰ ਕਰਨ ਵਿਚ 2-3 ਹਫਤੇ ਲੱਗ ਜਾਂਦੇ ਸਨ। ਹੁਣ 24 ਘੰਟੇ ਵਿਚ ਹੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਪਹਿਲਾਂ ਟੈਕਸ ਰਿਫੰਡ ਆਉਣ ਵਿਚ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਸੀ। ਇਸ ਵਾਰ 31 ਅਗਸਤ ਨੂੰ ਇਕ ਦਿਨ ਵਿਚ ਤਕਰੀਬਨ 50 ਲੱਖ ਲੋਕਾਂ ਨੇ ਆਪਣਾ ਆਈ.ਟੀ.ਆਈ. ਆਨਲਾਈ ਭਰੀ ਹੈ।
ਪੀ.ਐਮ. ਮੋਦੀ ਬੋਲੇ ਜੇਕਰ ਪੂਰੀ ਦੁਨੀਆ ਵਿਚ ਸਭ ਤੋਂ ਘੱਟ ਕੀਮਤ 'ਤੇ ਡੇਟਾ ਮੁਹੱਈਆ ਹੈ ਤਾਂ ਉਹ ਦੇਸ਼ ਭਾਰਤ ਹੈ। ਅੱਜ ਭਾਰਤ ਵਿਚ ਵਨ ਜੀ.ਬੀ. ਡੇਟਾ ਦੀ ਕੀਮਤ ਇਕ ਡਾਲਰ ਦਾ ਚੌਥਾਈ ਹਿੱਸਾ ਹੈ। ਇਕ ਜੀ.ਬੀ. ਡੇਟਾ ਦੀ ਵਿਸ਼ਵ ਵਿਚ ਔਸਤ ਕੀਮਤ 25 ਤੋਂ 30 ਗੁਣਾ ਜ਼ਿਆਦਾ ਹੈ। ਸਸਤਾ ਡੇਟਾ ਭਾਰਤ ਵਿਚ ਡਿਜੀਟਲ ਇੰਡੀਆ ਦੀ ਮਜ਼ਬੂਤੀ ਦੀ ਪਛਾਣ ਬਣ ਰਿਹਾ ਹੈ। ਪੀ.ਐਮ. ਮੋਦੀ ਨੇ ਕਿਹਾ ਕਿ ਜਦੋਂ ਲੋਕਾਂ ਦੀਆਂ ਮੂਲਭੂਤ ਲੋੜਾਂ ਦੀ ਚਿੰਤਾ ਖਤਮ ਹੋ ਰਹੀ ਹੈ, ਤਾਂ ਵੱਡੇ ਸਪਨੇ ਦੇਖ ਰਹੇ ਹਨ ਅਤੇ ਵੱਡਾ ਅਚੀਵ ਕਰਨ ਵਿਚ ਆਪਣੀ ਐਨਰਜੀ ਲਗਾ ਰਹੇ ਹਨ। ਸਾਡੇ ਇਥੇ ਇਜ ਆਫ ਡੁਇੰਗ ਬਿਜ਼ਨੈੱਸ ਦਾ ਜਿੰਨਾ ਮਹੱਤਵ ਹੈ ਅਤੇ ਉਨਾ ਹੀ ਇਜ ਆਫ ਲਿਵ ਦਾ ਵੀ ਹੈ, ਉਸ ਦਾ ਰਸਤਾ ਸਸ਼ਕਤੀਕਰਨ ਹੈ। ਜਦੋਂ ਆਮ ਵਿਅਕਤੀ ਸਸ਼ਕਤ ਹੋਵੇਗਾ, ਤਾਂ ਦੇਸ਼ ਦਾ ਸਮਾਜਿਕ ਆਰਥਿਕ ਵਿਕਾਸ ਆਸਾਨੀ ਨਾਲ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਜਿੰਨੀ ਵਾਰ ਵੀ ਟਰੰਪ ਨਾਲ ਮਿਲਿਆ ਹਰ ਵਾਰ ਉਨ੍ਹਾਂ ਦਾ ਰਵੱਈਆ ਦੋਸਤਾਨਾ ਰਿਹਾ, ਉਹ ਊਰਜਾ ਨਾਲ ਭਰੇ ਨਜ਼ਰ ਆਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਟਰੰਪ ਸੀ.ਈ.ਓ. ਤੋਂ ਕਮਾਂਡਰ ਇਨ ਚੀਫ ਬਣੇ ਹਨ। ਟਰੰਪ ਨੇ ਅਮਰੀਕੀ ਅਰਥਵਿਵਸਥਾ ਨੂੰ ਫਿਰ ਤੋਂ ਸਿਖਰ 'ਤੇ ਪਹੁੰਚਾਇਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿਚ ਚੋਣਾਂ ਵੇਲੇ ਅਬਕੀ ਬਾਰ ਮੋਦੀ ਸਰਕਾਰ ਦੀ ਤਰਜ਼ 'ਤੇ ਅਬਕੀ ਬਾਰ ਟਰੰਪ ਸਰਕਾਰ ਦਾ ਨਾਅਰਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਟਰੰਪ ਦਾ ਮੇਰੇ ਨਾਲ ਹੋਣਾ ਦੋਸਤੀ ਦਾ ਸਬੂਤ ਹੈ, ਅਸੀਂ ਇਸ ਦੋਸਤੀ ਨੂੰ ਨਵੇਂ ਮੁਕਾਮ 'ਤੇ ਲੈ ਕੇ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਪਹਿਲੀ ਮੁਲਾਕਾਤ ਵਿਚ ਹੀ ਟਰੰਪ ਨੇ ਭਾਰਤ ਨੂੰ ਸੱਚਾ ਦੋਸਤ ਦੱਸਿਆ ਸੀ।
ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇ ਸਪਨੇ : ਟਰੰਪ
ਪੀ.ਐਮ. ਮੋਦੀ ਦੇ ਭਾਸ਼ਣ ਤੋਂ ਬਾਅਦ ਡੋਨਾਲਡ ਟਰੰਪ ਮੰਚ 'ਤੇ ਆਏ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਭਾਰਤੀਆਂ ਲਈ ਬਹੁਤ ਚੰਗਾ ਕੰਮ ਕਰ ਰਹੇ ਹਨ। ਅਸੀਂ ਹਮੇਸ਼ਾ ਭਾਰਤ ਦੇ ਨਾਲ ਖੜ੍ਹੇ ਹਾਂ। ਟਰੰਪ ਨੇ ਪੀ.ਐਮ. ਮੋਦੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਜਨਤਾ ਨੇ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਦਿਵਾਈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਚੰਗਾ ਦੋਸਤ ਵ੍ਹਾਈਟ ਹਾਊਸ ਵਿਚ ਹੈ।
ਹਿਊਸਟਨ ਵਿਚ ਆਏ ਹੜ੍ਹ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਹਿਊਸਟਨ ਇਸ ਸੰਕਟ ਤੋਂ ਬਹੁਤ ਛੇਤੀ ਉਭਰੇਗਾ। ਅਸੀਂ ਤੁਹਾਨੂੰ ਧੰਨਵਾਦ ਦਿੰਦੇ ਹਾਂ, ਤੁਹਾਡੇ ਨਾਲ ਪਿਆਰ ਕਰਦੇ ਹਾਂ। ਸਾਡਾ ਪ੍ਰਸ਼ਾਸਨ ਤੁਹਾਡੇ ਲਈ ਰੋਜ਼ ਲੜ ਰਿਹਾ ਹੈ। ਤੁਹਾਡੇ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅਤੇ ਮੋਦੀ ਭਵਿੱਖ ਦਾ ਜਸ਼ਨ ਮਨਾਉਣ ਪਹੁੰਚੇ ਹਾਂ। ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇ ਸਪਨੇ ਹਨ। ਅਸੀਂ ਲੋਕਤੰਤਰ ਲਈ ਸਮਰਪਿਤ ਹਨ। ਅਸੀਂ ਆਜ਼ਾਦੀ ਨੂੰ ਮਹੱਤਵ ਦਿੰਦੇ ਹਾਂ।
ਟਰੰਪ ਨੇ ਕਿਹਾ ਕਿ ਅਸੀਂ ਨੌਕਰੀਆਂ ਵਧਾਉਣ ਅਤੇ ਲਾਲਫੀਤਾਸ਼ਾਹੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਰਤ ਵਿਚ ਤਿੰਨ ਕਰੋੜ ਲੋਕ ਗਰੀਬੀ ਰੇਖਾ ਤੋਂ ਉਪਰ ਉਠੇ। ਮੋਦੀ ਦੇ ਸੁਧਾਰ ਪ੍ਰੋਗਰਾਮਾਂ ਨਾਲ ਭਾਰਤ ਅੱਗੇ ਵਧਿਆ ਹੈ। ਮੋਦੀ ਦੀ ਅਗਵਾਈ ਵਿਚ ਭਾਰਤ ਮਜ਼ਬੂਤ ਹੋ ਰਿਹਾ ਹੈ।
ਹਿਊਸਟਨ ਦੇ ਮੇਅਰ ਨੇ ਪ੍ਰਤੀਕਾਤਮਕ ਸ਼ਹਿਰ ਦੀ ਚਾਬੀ ਸੌਂਪੀ
ਦੱਸ ਦਈਏ ਕਿ ਪੋਪ ਤੋਂ ਇਲਾਵਾ ਕਿਸੇ ਹੋਰ ਵਿਦੇਸ਼ੀ ਨੇਤਾ ਲਈ ਅਮਰੀਕਾ ਦਾ ਇਹ ਸਭ ਤੋਂ ਵੱਡਾ ਪ੍ਰੋਗਰਾਮ ਹੋਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੈਨ ਜੋਸ ਵਿਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕੀਤਾ ਸੀ। ਉਸ ਰੈਲੀ ਵਿਚ ਲਗਭਗ 19 ਹਜ਼ਾਰ ਲੋਕ ਮੌਜੂਦ ਸਨ। ਇਸ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਇਸ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੋਣ ਵਾਲੀ ਹੈ।
ਭਜਨ ਗਾ ਕੇ ਦਿੱਤੀ ਗਈ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ
ਹਾਓਡੀ ਮੋਦੀ ਸਮਾਰੋਹ ਤਹਿਤ ਮਾਹਤਮਾਂ ਗਾਂਧੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਕਲਾਕਾਰਾਂ ਨੇ ਮਹਾਤਮਾ ਗਾਂਧੀ ਦੇ ਭਜਨ ਵੈਸ਼ਨਵ ਜਨ ਗਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। 
ਹਾਓਡੀ ਮੋਦੀ ਸ਼ੋਅ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਬੋਲੇ, ਟੈਕਸਾਸ ਵਿਚ ਅੱਜ ਦਾ ਦਿਨ ਸ਼ਾਨਦਾਰ ਰਹੇਗਾ, ਹਿਊਸਟਨ ਵਿਚ ਅੱਜ ਆਪਣੇ ਦੋਸਤਾਂ ਦੇ ਨਾਲ ਰਹਾਂਗਾ। 
ਸਟੇਡੀਅਮ ਵਿਚ ਬੇਸਬਰੀ ਨਾਲ ਲੋਕ ਪੀ.ਐਮ. ਮੋਦੀ ਦੇ ਆਉਣ ਦੀ ਉਡੀਕ ਕਰ ਰਹੇ ਹਨ। 
ਹਿਊਸਟਨ ਦੇ ਐਨ.ਆਰ.ਜੀ. ਸਟੇਡੀਅਮ ਵਿਚ ਹਾਓਡੀ ਮੋਦੀ ਸ਼ੋਅ ਸ਼ੁਰੂ ਹੋ ਚੁੱਕਾ ਹੈ। ਇਥੇ ਸੰਸਕ੍ਰਿਤਕ ਪ੍ਰੋਗਰਾਮ ਚੱਲ ਰਹੇ ਹਨ, ਉਥੇ ਹੀ ਇਸ ਦੀ ਸ਼ੁਰੂਆਤ ਗੁਰਬਾਣੀ ਦੇ ਨਾਲ ਹੋਈ। ਫਿਰ ਗਰਬਾ ਅਤੇ ਹੁਣ ਭੰਗੜਾ ਸਟੇਡੀਅਮ ਵਿਚ ਲੋਕਾਂ ਦੇ ਅੰਦਰ ਜੋਸ਼ ਭਰ ਰਿਹਾ ਹੈ।

ਅਮਰੀਕਾ ਵਿਚ ਹਾਓਡੀ ਮੋਦੀ ਪ੍ਰੋਗਰਾਮ ਦੀ ਹਮਾਇਤ ਵਿਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੀ ਪ੍ਰੋਫਾਈਲ ਫੋਟੋ ਨੂੰ ਬਦਲ ਦਿੱਤਾ ਹੈ। ਉਨ੍ਹਾਂ ਹਾਓਡੀ ਮੋਦੀ ਨੂੰ ਆਪਣੀ ਪ੍ਰੋਫਾਈਲ 'ਤੇ ਲਗਾਇਆ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਈਰਾਨੀ ਅਤੇ ਰੇਲ ਮੰਤਰੀ ਪਿਊਸ਼ ਗੋਇਲ ਸਣੇ ਰਾਧਾਮੋਹਨ ਸਿੰਘ ਅਤੇ ਹੋਰ ਨੇਤਾਵਾਂ ਨੇ ਵੀ ਟਵਿੱਟਰ 'ਤੇ ਹਾਓਡੀ ਮੋਦੀ ਨੂੰ ਆਪਣਾ ਪ੍ਰੋਫਾਈਲ ਬਣਾਇਆ ਹੈ। ਹਿਊਸਟਨ ਵਿਚ ਹਾਓਡੀ ਮੋਦੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਮੈਰੀਲੈਂਡ ਤੋਂ ਰਵਾਨਾ ਹੋਏ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ।

 

Sunny Mehra

This news is Content Editor Sunny Mehra