ਨਿਊਯਾਰਕ ਨੂੰ ਰਵਾਨਾ PM ਮੋਦੀ, UNGA 'ਚ ਕਰਨਗੇ ਸੰਬੋਧਨ

09/23/2019 8:25:57 AM

ਹਿਊਸਟਨ— ਯੂ. ਐੱਸ. 'ਚ ਟੈਕਸਾਸ ਦੀ ਰਾਜਧਾਨੀ ਹਿਊਸਟਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਲਈ ਰਵਾਨਾ ਹੋ ਗਏ ਹਨ। ਇਸ ਦੀ ਜਾਣਕਾਰੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ਦੀ 74ਵੀਂ ਬੈਠਕ ਨੂੰ ਸੰਬੋਧਨ ਕਰਨਗੇ ਤੇ ਹੋਰ ਕਈ ਬੈਠਕਾਂ 'ਚ ਵੀ ਸ਼ਾਮਲ ਹੋਣਗੇ।
 

'ਹਾਓਡੀ ਮੋਦੀ' 'ਚ ਮੋਦੀ-ਟਰੰਪ
ਨਿਊਯਾਰਕ ਲਈ ਰਵਾਨਾ ਹੋਣ ਤੋਂ ਪਹਿਲਾਂ 'ਹਾਓਡੀ ਮੋਦੀ' ਪ੍ਰੋਗਰਾਮ 'ਚ ਪਹਿਲੀ ਵਾਰ ਮੋਦੀ-ਟਰੰਪ ਨੇ ਇਕੱਠਿਆਂ ਭਾਸ਼ਣ ਦਿੱਤਾ। ਇਹ ਪਹਿਲੀ ਵਾਰ ਹੋਇਆ ਹੈ ਕਿ ਪੋਪ ਤੋਂ ਬਾਅਦ ਕਿਸੇ ਵਿਦੇਸ਼ੀ ਨੇਤਾ ਲਈ ਇੰਨੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਹੋਣ। 'ਹਾਓਡੀ ਮੋਦੀ' ਪ੍ਰੋਗਰਾਮ ਇਤਿਹਾਸ ਰਚ ਗਿਆ ਹੈ। ਇਸ ਮੌਕੇ ਪੀ. ਐੱਮ. ਮੋਦੀ ਨੇ ਕਿਹਾ,'ਮਿਸਟਰ ਟਰੰਪ ਤੁਸੀਂ 2017 'ਚ ਆਪਣੇ ਪਰਿਵਾਰ ਨਾਲ ਮੈਨੂੰ ਮਿਲਾਇਆ ਸੀ। ਅੱਜ ਮੈਂ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲਵਾ ਰਿਹਾ ਹਾਂ।'' ਉਨ੍ਹਾਂ ਇਸ ਮੌਕੇ ਇਕੱਠੇ ਹੋਏ 50,000 ਭਾਰਤੀ-ਅਮਰੀਕੀ ਭਾਈਚਾਰੇ ਵੱਲ ਇਸ਼ਾਰਾ ਕਰਦੇ ਹੋਏ ਇਹ ਸ਼ਬਦ ਕਹੇ। ਇਸ ਮਗਰੋਂ ਉਨ੍ਹਾਂ ਕਿਹਾ 'ਅਬਕੀ ਵਾਰ ਟਰੰਪ ਸਰਕਾਰ'।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ,''ਮੋਦੀ ਜੀ ਦੀ ਮੌਜੂਦਗੀ 'ਚ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਇਸਲਾਮਿਕ ਅੱਤਵਾਦ ਨਾਲ ਅਸੀਂ ਮਿਲ ਕੇ ਲੜਾਂਗੇ।ਸਰਹੱਦ ਦੀ ਸੁਰੱਖਿਆ ਅਹਿਮ ਹੈ। ਭਾਰਤ ਲਈ ਸਰਹੱਦ ਦੀ ਸੁਰੱਖਿਆ ਸਭ ਤੋਂ ਉੱਪਰ ਹੈ, ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ।''


Related News