ਰਿਚਮੰਡ ਹਿੱਲ ਦੇ ਗੁਰੂ ਘਰ ਵਿਖੇ ਡਾ. ਨਰਿੰਦਰ ਸਿੰਘ ਕੰਗ ਦਾ ਸਨਮਾਨ

10/03/2018 10:02:20 AM

ਨਿਊਯਾਰਕ (ਰਾਜ ਗੋਗਨਾ )— ਬੀਤੇ ਦਿਨ ਸਬ-ਡਵੀਜ਼ਨ ਭੁਲੱਥ ਖੇਤਰ ਦੇ ਪਿੰਡ ਖੱਸਣ ਦੀ ਮਹਾਨ ਸ਼ਖ਼ਸੀਅਤ ਅਤੇ ਸਰਪੰਚ ਡਾ. ਨਰਿੰਦਰ ਸਿੰਘ ਕੰਗ ਆਪਣੀ ਨਿਊਯਾਰਕ ਫੇਰੀ ਦੌਰਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਗੁਰੂ-ਘਰ ਵਿਖੇ ਨਤਮਸਤਕ ਹੋਏ, ਜਿੱਥੇ ਗੁਰੂ ਘਰ ਦੀ ਕਮੇਟੀ ਵੱਲੋਂ ਉਨ੍ਹਾਂ ਨੂੰ ਗੁਰੂ ਘਰ ਦਾ ਯਾਦਗਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਡਾ. ਕੰਗ ਇਕ ਪੜ੍ਹੇ-ਲਿਖੇ ਅਤੇ ਸਮਾਜ ਸੇਵੀ ਹਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਸਰਵ ਸੰਮਤੀ ਨਾਲ ਚੁਣਿਆ ਸੀ। ਉਨ੍ਹਾਂ ਨੇ ਪਿਛਲੇ ਪੰਜ ਸਾਲ ਤੋਂ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ । ਉਹ ਨੈਸ਼ਨਲ ਗੌਰਵ ਸਭਾ ਐਵਾਰਡ ਅਤੇ ਨੈਸ਼ਨਲ ਤੇ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਪਹਿਲੇ ਸਰਪੰਚ ਹਨ। ਡਾ. ਕੰਗ ਦੀ ਅਮਰੀਕਾ ਫੇਰੀ ਤੇ ਭੁਲੱਥ ਇਲਾਕੇ ਦੇ ਅਮਰੀਕਾ 'ਚ ਵੱਸਦੇ ਉਨ੍ਹਾਂ ਦੇ ਨਜ਼ਦੀਕੀਆਂ ਨਾਲ ਉਨ੍ਹਾਂ ਨੇ ਰਾਤਰੀ ਭੋਜ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਕਮੇਟੀ ਨੇ ਗੁਰੂ ਘਰ ਵਿਖੇ ਸਿਰਪਾਓ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ।


Related News