ਓਂਟਾਰੀਓ ''ਚ ਬੀਤੇ ਦਿਨ ਕੋਰੋਨਾ ਕਾਰਨ 35 ਲੋਕਾਂ ਨੇ ਤੋੜਿਆ ਦਮ

12/03/2020 2:47:55 PM

ਟੋਰਾਂਟੋ- ਓਂਟਾਰੀਓ ਸੂਬੇ ਵਿਚ ਕੋਰੋਨਾ ਵਾਇਰਸ ਦੇ 1,723 ਨਵੇਂ ਮਾਮਲੇ ਦਰਜ ਹੋਏ ਹਨ। ਇਸ ਦੇ ਨਾਲ ਹੀ ਇੱਥੇ ਕੋਰੋਨਾ ਕਾਰਨ ਬੀਤੇ 24 ਘੰਟਿਆਂ ਦੌਰਾਨ 35 ਲੋਕਾਂ ਦੀ ਮੌਤ ਹੋ ਗਈ। ਸੂਬੇ ਵਿਚ ਬੀਤੇ ਕਈ ਦਿਨਾਂ ਤੋਂ ਮਾਮਲੇ 1700 ਤੋਂ ਵੱਧ ਹੀ ਦਰਜ ਹੋ ਰਹੇ ਹਨ। ਮੰਗਲਵਾਰ ਨੂੰ 1707 ਮਾਮਲੇ ਦਰਜੇ ਹੋਏ ਸਨ। ਹਾਲਾਂਕਿ ਇਕ ਹਫਤਾ ਪਹਿਲਾਂ 1300-1400 ਮਾਮਲੇ ਰੋਜ਼ਾਨਾ ਦਰਜ ਹੁੰਦੇ ਸਨ ਪਰ ਹੁਣ ਇਹ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਦਰ 5.1 ਫ਼ੀਸਦੀ ਰਹੀ। 

ਟੋਰਾਂਟੋ ਵਿਚ ਬੀਤੇ ਦਿਨ 410 ਮਾਮਲੇ ਦਰਜ ਹੋਏ ਅਤੇ ਇਸ ਦੇ ਇਲਾਵਾ ਪੀਲ ਰੀਜਨ ਵਿਚ 500, ਯਾਰਕ ਰੀਜਨ ਵਿਚ 196, ਦੁਰਹਾਮ ਰੀਜਨ ਵਿਚ 124 ਅਤੇ ਵਾਟਰਲੂ ਵਿਚ 103 ਮਾਮਲੇ ਦਰਜ ਕੀਤੇ ਗਏ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ। 

ਕਈ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ ਤੇ ਇਸ ਦੇ ਨਾਲ ਹੀ ਗੰਭੀਰ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਟੋਰਾਂਟੋ ਤੇ ਪੀਲ ਰੀਜਨ ਵਿਚ ਤਾਲਾਬੰਦੀ ਦੇ ਬਾਵਜੂਦ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੂਬੇ ਵਿਚ ਕੋਰੋਨਾ ਟੈਸਟਾਂ ਦੀ ਗਿਣਤੀ ਵੀ ਕਾਫੀ ਵਧਾ ਦਿੱਤੀ ਗਈ ਹੈ।


Lalita Mam

Content Editor

Related News