ਮੁਸੀਬਤ 'ਚ ਫਸਿਆ ਘੋੜਾ, ਬਚਾਅ ਕਰਮੀਆਂ ਨੇ ਇੰਝ ਬਚਾਈ ਜਾਨ

06/10/2017 4:55:24 PM

ਮੈਲਬੌਰਨ— ਮੈਲਬੌਰਨ 'ਚ ਇਕ ਘੋੜੇ 'ਤੇ ਉਸ ਸਮੇਂ ਜਾਨ 'ਤੇ ਬਣ ਆਈ, ਜਦੋਂ ਉਹ ਇਕ ਡੂੰਘੇ ਨਾਲੇ 'ਚ ਜਾ ਡਿੱਗਾ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਘੋੜੇ ਨੂੰ ਬਾਹਰ ਕੱਢਿਆ। ਦਰਅਸਲ ਘੋੜਾ ਨਾਲੇ 'ਚ ਡਿੱਗ ਗਿਆ ਅਤੇ ਉਹ ਕਾਫੀ ਦੇਰ ਤੱਕ ਇਸ ਮੁਸੀਬਤ 'ਚ ਫਸਿਆ ਰਿਹਾ। ਉਸ ਦੀ ਗਰਦਨ ਨਾਲੇ 'ਚ ਫਸ ਗਈ। ਘੋੜੇ ਨੂੰ ਮੁਸੀਬਤ 'ਚ ਦੇਖ ਕੇ ਜਾਨਵਰਾਂ ਨਾਲ ਹੁੰਦੀ ਬੇਰਹਿਮੀ ਦੀ ਰੋਕਥਾਮ ਲਈ ਬਣੀ ਰਾਇਲ ਸੋਸਾਇਟੀ ਨੇ ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਫੋਨ ਕੀਤਾ।
ਮੌਕੇ 'ਤੇ ਪੁੱਜੇ ਐਮਰਜੈਂਸੀ ਕਰੂ ਮੈਂਬਰਾਂ ਨੇ ਕਾਫੀ ਮਿਹਨਤ ਕੀਤੀ ਪਰ ਘੋੜਾ ਬਾਹਰ ਨਹੀਂ ਕੱਢਿਆ ਜਾ ਸਕਿਆ। ਕਰੂ ਮੈਂਬਰਾਂ ਨੇ ਅਖੀਰ ਕਰੇਨ ਦੀ ਮਦਦ ਨਾਲ ਘੋੜੇ ਨੂੰ ਬਾਹਰ ਖਿੱਚਿਆ ਅਤੇ ਘੋੜੇ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕਿਆ। ਇਹ ਪਤਾ ਨਹੀਂ ਲੱਗ ਸਕਿਆ ਕਿ ਘੋੜਾ ਆਖਰਕਾਰ ਨਾਲੇ 'ਚ ਕਿਵੇਂ ਡਿੱਗਾ।