ਜੇ ਮੈਂ ਨਾ ਕਹਿੰਦਾ ਤਾਂ 14 ਮਿੰਟਾਂ ''ਚ ਹਾਂਗਕਾਂਗ ਦਾ ਨਾਮੋ-ਨਿਸ਼ਾਨ ਮਿਟ ਜਾਂਦਾ : ਟਰੰਪ

11/22/2019 10:36:09 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਹ ਨਾ ਕਹਿੰਦੇ ਤਾਂ ਚੀਨੀ ਫੌਜੀ 14 ਮਿੰਟ 'ਚ ਹਾਂਗਕਾਂਗ ਦਾ ਨਾਮੋ-ਨਿਸ਼ਾਨ ਮਿਟਾ ਦਿੰਦੇ। ਟਰੰਪ ਨੇ 'ਫਾਕਸ ਨਿਊਜ਼' ਨੂੰ ਦਿੱਤੇ ਇੰਟਰਵਿਊ 'ਚ ਆਖਿਆ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਉਨ੍ਹਾਂ ਦੇ ਆਖਣ 'ਤੇ ਹੀ ਹਾਂਗਕਾਂਗ 'ਚ ਚੱਲ ਰਹੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਖਿਲਾਫ ਫੌਜ ਨਹੀਂ ਭੇਜੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਅਜਿਹਾ ਨਾ ਕਰਦਾ ਤਾਂ 14 ਮਿੰਟ 'ਚ ਹਾਂਗਕਾਂਗ ਦਾ ਨਾਮੋ-ਨਿਸ਼ਾਨ ਮਿਟ ਜਾਂਦਾ। ਟਰੰਪ ਨੇ ਆਖਿਆ, 'ਸ਼ੀ ਨੇ ਹਾਂਗਕਾਂਗ ਦੇ ਬਾਹਰ ਲੱਖਾਂ ਫੌਜੀ ਤੈਨਾਤ ਕਰ ਰੱਖੇ ਹਨ, ਉਹ ਅੰਦਰ ਨਹੀਂ ਜਾ ਰਹੇ ਕਿਉਂਕਿ ਮੈਂ ਉਨ੍ਹਾਂ ਨੂੰ ਆਖਿਆ ਕਿ ਅਜਿਹਾ ਨਾ ਕਰਨ। ਅਜਿਹਾ ਕਰਨਾ ਤੁਹਾਡੀ ਵੱਡੀ ਭੁੱਲ ਹੋਵੇਗੀ। ਇਸ ਨਾਲ ਵਪਾਰ ਸੌਦੇ 'ਤੇ ਬੇਹੱਦ ਨਕਾਰਾਤਮਕ ਪ੍ਰਭਾਵ ਪਵੇਗਾ।

Khushdeep Jassi

This news is Content Editor Khushdeep Jassi