ਹਾਂਗਕਾਂਗ ਹਿੰਸਾ ਦਾ ਅਸਰ ''ਅਮਰੀਕਾ-ਚੀਨ ਵਪਾਰ ਸਮਝੌਤੇ'' ''ਤੇ ਪਵੇਗਾ : ਟਰੰਪ

08/19/2019 10:27:20 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਚੀਨ ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ ਖਿਲਾਫ ਹਿੰਸਾ ਦੀ ਵਰਤੋਂ ਕਰਦਾ ਹੈ ਤਾਂ ਉਸ ਦਾ ਪ੍ਰਭਾਵ ਅਮਰੀਕਾ-ਚੀਨ ਵਪਾਰਕ ਸਮਝੌਤੇ 'ਤੇ ਪੈ ਸਕਦਾ ਹੈ। ਟਰੰਪ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਕ ਪ੍ਰਭਾਵਸ਼ਾਲੀ ਨੇਤਾ ਹਨ ਅਤੇ ਉਹ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਕੇ ਇਸ ਰਾਜਨੀਤਕ ਸਮੱਸਿਆ ਦਾ ਸ਼ਾਂਤੀਪੂਰਣ ਹੱਲ ਕੱਢਣਗੇ।


ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ ਖਿਲਾਫ ਹਿੰਸਾ ਦੀ ਵਰਤੋਂ ਹੁੰਦੀ ਹੈ ਤਾਂ ਇਸ ਦਾ ਅਸਰ ਅਮਰੀਕਾ-ਚੀਨ ਵਪਾਰਕ ਸਮਝੌਤੇ 'ਤੇ ਪਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਹਾਂਗ ਕਾਂਗ 'ਚ ਭਾਰੀ ਪ੍ਰਦਰਸ਼ਨ ਹੋਇਆ, ਜਿਸ 'ਚ ਇਕ ਲੱਖ ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ। ਭਾਰੀ ਮੀਂਹ ਦੇ ਬਾਵਜੂਦ ਲੋਕ ਰੁਕੇ ਨਹੀਂ। ਪਿਛਲੇ ਹਫਤੇ ਵੀ ਪ੍ਰਦਰਸ਼ਨਕਾਰੀਆਂ ਨੇ ਹਾਂਗਕਾਂਗ ਏਅਰਪੋਰਟ 'ਚ ਪ੍ਰਦਰਸ਼ਨ ਕੀਤੇ ਤੇ ਇਸ ਕਾਰਨ ਕਈ ਉਡਾਣਾਂ ਰੱਦ ਰਹੀਆਂ ਸਨ। ਚੀਨ ਹਵਾਲਗੀ ਬਿੱਲ ਕਾਰਨ ਹਾਂਗਕਾਂਗ 'ਚ ਲੋਕ ਪ੍ਰਦਰਸ਼ਨ ਕਰਨ 'ਤੇ ਉੱਤਰੇ ਸਨ ਤੇ ਹੁਣ ਉਹ ਆਪਣੀਆਂ ਕਈ ਹੋਰ ਮੰਗਾਂ ਨੂੰ ਮਨਾਉਣ 'ਤੇ ਲੱਗੇ ਹਨ।