ਹਾਂਗਕਾਂਗ ਪੁਲਸ ਨੇ ਪ੍ਰਦਰਸ਼ਨਕਾਰੀਆਂ ''ਤੇ ਚਲਾਈਆਂ ਪਾਣੀ ਦੀਆਂ ਬੌਛਾਰਾਂ

10/20/2019 11:50:24 PM

ਹਾਂਗਕਾਂਗ ਸਿਟੀ - ਹਾਂਗਕਾਂਗ ਪੁਲਸ ਨੇ ਸ਼ਹਿਰ 'ਚ ਰੈਲੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਬ-ਬਿੱਤਰ ਕਰਨ ਲਈ ਪਾਣੀ ਦੀਆਂ ਬੌਛਾਰਾਂ ਅਤੇ ਹੰਝੂ ਗੈਸ ਦਾ ਇਸਤੇਮਾਲ ਕੀਤਾ। ਸਾਊਥ ਚਾਈਨਾ ਮਾਰਨਿੰਗ ਪੋਸਟ ਅਖਬਾਰ ਦੀ ਐਤਵਾਰ ਦੀ ਰਿਪੋਰਟ ਮੁਤਾਬਕ, ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਥਾਣੇ 'ਤੇ ਮੋਲੋਟੋਵ ਕਾਕਟੇਲ ਵੀ ਸੁਟੇ।

ਪ੍ਰਦਰਸ਼ਨ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਘਟੋਂ-ਘੱਟ 7 ਮੈਟਰੋ ਸਟੇਸ਼ਨ ਬੰਦ ਰਹੇ। ਇਸ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰੀ ਦੀ ਚਿਤਾਵਨੀ ਵੀ ਦਿੱਤੀ। ਇਸ ਵਿਚਾਲੇ, ਹਥਿਆਰਾਂ ਨੂੰ ਰੱਖਣ ਅਤੇ ਇਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦੇ ਸ਼ੱਕ 'ਚ 2 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਾਂਗਕਾਂਗ ਦੇ ਹਵਾਲਗੀ ਕਾਨੂੰਨ 'ਚ ਪ੍ਰਸਤਾਵਿਤ ਸੋਧ ਖਿਲਾਫ ਸ਼ਹਿਰ 'ਚ ਪਿਛਲੇ ਕੁਝ ਮਹੀਨਿਆਂ ਤੋਂ ਪ੍ਰਦਰਸ਼ਨ ਹੋ ਰਹੇ ਹਨ। ਇਹ ਪ੍ਰਦਰਸ਼ਨ ਅਕਸਰ ਹਿੰਸਕ ਹੋ ਜਾਂਦੇ ਹਨ ਅਤੇ ਪ੍ਰਦਰਸ਼ਨਕਾਰੀਆਂ ਦੀ ਪੁਲਸ ਦੇ ਨਾਲ ਝੱੜਪ ਵੀ ਹੋ ਜਾਂਦੀ ਹੈ।

Khushdeep Jassi

This news is Content Editor Khushdeep Jassi