ਹਾਂਗਕਾਂਗ ’ਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ’ਚ ਝੜਪ, ਹੰਝੂ ਗੈਸ ਦੇ ਗੋਲੇ ਛੱਡੇ

08/24/2019 8:05:07 PM

ਹਾਂਗਕਾਂਗ (ਭਾਸ਼ਾ)-ਹਾਂਗਕਾਂਗ ’ਚ ਸ਼ਨੀਵਾਰ ਨੂੰ ਲੋਕਤੰਤਰ ਸਮਰਥਕ ਵਿਖਾਵਾਕਾਰੀਆਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਹਿੰਸਕ ਝੜਪ ਹੋਣ ਤੋਂ ਬਾਅਦ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਕਈ ਦਿਨਾਂ ਤੋਂ ਹਾਂਗਕਾਂਗ ’ਚ ਤਣਾਅਪੂਰਨ ਪਰ ਸ਼ਾਂਤੀਪੂਰਨ ਸਥਿਤੀ ਬਣੀ ਹੋਈ ਸੀ। ਇਸ ਤੋਂ ਪਹਿਲਾਂ ਹਜ਼ਾਰਾਂ ਵਿਖਾਵਾਕਾਰੀਆਂ ਨੇ ਉਦਯੋਗਿਕ ਕਵੂਨ ਤੋਂਗ ਇਲਾਕੇ ’ਚ ਮਾਰਚ ਕੀਤਾ, ਜਿਨ੍ਹਾਂ ਨੂੰ ਦਰਜਨਾਂ ਦੰਗਾਰੋਕੂ ਪੁਲਸ ਮੁਲਾਜ਼ਮਾਂ ਨੇ ਢਾਲ ਦੀ ਮਦਦ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਥਾਣੇ ਦੇ ਸਾਹਮਣੇ ਲਾਠੀਚਾਰਜ ਕੀਤਾ।

ਵਿਖਾਵਾਕਾਰੀਆਂ ’ਚ ਕਈ ਹੈਟ ਅਤੇ ਨਕਾਬ ਪਹਿਨੇ ਹੋਏ ਸਨ। ਪ੍ਰਦਰਸ਼ਨ ਦੌਰਾਨ ਅਗਲੀ ਲਾਈਨ ’ਚ ਤੁਰ ਰਹੇ ਲੋਕਾਂ ਨੇ ਮਿਲਕੇ ਆਵਾਜਾਈ ਰੋਕਣ ਲਈ ਲਗਾਈਆਂ ਬਾਂਸ ਤੇ ਬੱਲੀਆਂ ਨੂੰ ਹਟਾ ਦਿੱਤਾ। ਕੁਝ ਵਿਖਾਵਾਕਾਰੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮਹੀਨਿਆਂ ਤੋਂ ਚਲ ਰਹੇ ਪ੍ਰਦਰਸ਼ਨ ਦੇ ਖਿਲਾਫ ਸਖਤ ਕਾਰਵਾਈ ਕਰਨ ਕਾਰਣ ਹਾਂਗਕਾਂਗ ਪੁਲਸ ਵਿਖਾਵਾਕਾਰੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਕੱਟੜ ਵਿਖਾਵਾਕਾਰੀਆਂ ’ਤੇ ਲਾਠੀਚਾਰਜ ਕਰਨ, ਰਬੜ ਦੀਆਂ ਗੋਲੀਆਂ ਦਾਗਣ ਅਤੇ ਹੰਝੂ ਗੈਸ ਦੇ ਗੋਲੇ ਛੱਡਣ ਕਾਰਣ ਪੁਲਸ ਦੇ ਖਿਲਾਫ ਰੋਸ ਵਧ ਰਿਹਾ ਹੈ। ਪੁਲਸ ’ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਵੀ ਕੁੱਟਣ ਦਾ ਦੋਸ਼ ਹੈ। ਹਵਾਈ ਅੱਡੇ ’ਤੇ ਆਵਾਜਾਈ ਠੱਪ ਕਰਨ ਤੋਂ ਬਾਅਦ ਹੁਣ ਤੱਕ ਲੱਗਭਗ ਡੇਢ ਹਫਤੇ ਤੋਂ ਕਈ ਵਾਰ ਪੁਲਸ ਅਤੇ ਵਿਖਾਵਾਕੀਰੀਆਂ ’ਚ ਹਿੰਸਕ ਝੜਪ ਹੋਈ ਹੈ, ਪਰ ਸ਼ਨੀਵਾਰ ਨੂੰ ਮਾਰਚ ਕੱਢਣ ਤੋਂ ਬਾਅਦ ਤਣਾਅ ਹੋਰ ਵਧ ਗਿਆ। ਇਕ ਵਿਦਿਆਰਥੀ ਵਿਖਾਵਾਕਾਰੀ ਰਿਆਨ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਨਾਲ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ।

Sunny Mehra

This news is Content Editor Sunny Mehra