ਹਾਂਗਕਾਂਗ ਪੁਲਸ ਨੇ ਹਿਰਾਸਤ ''ਚ ਲਏ ਲੋਕਤੰਤਰ ਸਮਰਥਕ 47 ਕਾਰਕੁਨ

02/28/2021 5:58:01 PM

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਪੁਲਸ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਸਬੰਧੀ ਲੋਕਤੰਤਰ ਸਮਰਥਕ 47 ਕਾਰਕੁਨਾਂ ਨੂੰ ਐਤਵਾਰ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਇਸ ਤੋਂ ਪਹਿਲਾਂ ਜਨਵਰੀ ਵਿਚ ਚਲਾਈ ਗਈ ਮੁਹਿੰਮ ਦੌਰਾਨ ਸਾਬਕਾ ਸਾਂਸਦਾਂ ਅਤੇ ਲੋਕਤੰਤਰ ਸਮਰਥਕ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ-ਮਿਆਂਮਾਰ : ਪੁਲਸ ਨੇ ਵੱਡੀ ਗਿਣਤੀ 'ਚ ਕੀਤੀਆਂ ਗ੍ਰਿਫ਼ਤਾਰੀਆਂ, ਦਾਗੇ ਹੰਝੂ ਗੈਸ ਦੇ ਗੋਲੇ

ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਉਹਨਾਂ ਨੂੰ ਦੁਬਾਰਾ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹਨਾਂ ਸਾਰੇ ਲੋਕਾਂ 'ਤੇ ਚੀਨ ਵੱਲੋਂ ਲਾਗੂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਦਿਆਂ ਅਰਧ ਖੁਦਮੁਖਤਿਆਰ ਹਾਂਗਕਾਂਗ ਵਿਚ ਪਿਛਲੇ ਸਾਲ ਇਕ ਗੈਰ ਅਧਿਕਾਰਤ ਚੋਣਾਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਪੁਲਸ ਨੇ ਕਿਹਾ ਕਿ ਹਿਰਾਸਤ ਵਿਚ ਲਏ ਗਏ ਲੋਕਾਂ ਵਿਚ 39 ਪੁਰਸ਼ ਅਤੇ 8 ਬੀਬੀਆਂ ਹਨ ਜਿਹਨਾਂ ਦੀ ਉਮਰ 23 ਤੋਂ 64ਸਾਲ ਦੇ ਵਿਚ ਹੈ।

Vandana

This news is Content Editor Vandana