ਹਾਂਗਕਾਂਗ ਨਹੀਂ ਬਣ ਰਿਹਾ ''ਪੁਲਸ ਸਟੇਟ'' : ਕੈਰੀ ਲੈਮ

10/15/2019 7:22:00 PM

ਹਾਂਗਕਾਂਗ— ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਕਿਹਾ ਕਿ ਇਹ ਕਹਿਣਾ 'ਪੂਰੀ ਤਰ੍ਹਾਂ ਨਾਲ ਗੈਰ-ਜ਼ਿੰਮੇਦਾਰਾਨਾ ਤੇ ਬੇਬੁਨਿਆਦ' ਹੈ ਕਿ ਉਨ੍ਹਾਂ ਦੇਸ਼ 'ਪੁਲਸ ਸਟੇਟ' ਬਣਦਾ ਜਾ ਰਿਹਾ ਹੈ। ਕੈਰੀ ਨੇ ਯਾਤਰਾ 'ਤੇ ਆਏ ਅਮਰੀਕੀ ਸੀਨੇਟਰਾਂ ਦੀ ਆਲੋਨਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਹਰੇਕ ਰਾਜਨੇਤਾ ਨੂੰ ਚੁਣੌਤੀ ਦਿੰਦੀ ਹੈ ਕਿ ਜੇਕਰ ਹਾਂਗਕਾਂਗ ਵਰਗੀ ਹਿੰਸਾ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਤਾਂ ਉਹ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ। 

ਪੁਲਸ ਨੇ ਦੱਸਿਆ ਕਿ ਹਫਤੇ ਦੇ ਅਖੀਰ 'ਚ ਜਦੋਂ ਦੰਗਾ ਰੋਕੂ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਸੀ ਓਦੋਂ ਉਨ੍ਹਾਂ 'ਮਾਰਨ ਜਾਂ ਨੁਕਸਾਨ ਪਹੁੰਚਾਉਣ' ਦੇ ਇਰਾਦੇ ਨਾਲ ਰਿਮੋਟ ਰਾਹੀਂ ਇਕ ਧਮਾਕਾ ਕੀਤਾ ਗਿਆ। ਇਹ ਧਮਾਕਾ ਇਕ ਪੁਲਸ ਵਾਹਨ ਦੇ ਨੇੜੇ ਹੋਇਆ ਪਰ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦਰਮਿਆਨ ਇਕ 18 ਸਾਲਾ ਲੜਕੇ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਉਸਨੇ ਐਤਵਾਰ ਨੂੰ ਇਕ ਪੁਲਸ ਮੁਲਾਜ਼ਮ 'ਤੇ ਬਲੇਡ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਸੀ। ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਲੜਕੇ ਨੂੰ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ।


Baljit Singh

Content Editor

Related News