ਹਾਂਗਕਾਂਗ ''ਚ ਪ੍ਰਦਰਸ਼ਨ ਹੋਇਆ ਤੇਜ਼

07/01/2019 5:19:21 PM

ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਸੰਸਦੀ ਇਮਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀ ਦੋਸ਼ੀ ਲੋਕਾਂ ਦੀ ਚੀਨ ਨੂੰ ਹਵਾਲਗੀ ਦੀ ਇਜਾਜ਼ਤ ਦੇਣ ਵਾਲੇ ਬਿੱਲ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਇਮਾਰਤ ਦੀਆਂ ਸ਼ੀਸ਼ੇ ਦੀਆਂ ਕੰਧਾਂ ਨਾਲ ਮਾਲਗੱਡੀ ਟਕਰਾ ਦਿੱਤੀ, ਜਿਸ ਨਾਲ ਇਮਾਰਤ ਅੰਸ਼ਕ ਰੂਪ ਨਾਲ ਨੁਕਸਾਨੀ ਗਈ। ਸੋਮਵਾਰ ਨੂੰ ਭੀੜ ਵਿਕਟੋਰੀਆ ਪਾਰਕ ਦੇ ਬਾਹਰ ਇਕੱਠੀ ਹੋਣ ਲੱਗੀ ਪਰ ਪੁਲਸ ਨੇ ਮਾਰਚ ਕਰਨ ਵਾਲਿਆਂ ਨੂੰ ਆਪਣਾ ਰਸਤਾ ਬਦਲਣ ਜਾਂ ਮਾਰਚ ਰੱਦ ਕਰਨ ਲਈ  ਕਿਹਾ। 

ਹਾਂਗਕਾਂਗ ਦੇ ਚੀਨ ਸਮਰਥਕ ਨੇਤਾ ਇਕ ਬਿੱਲ 'ਤੇ ਜ਼ੋਰ ਦੇ ਰਹੇ ਹਨ ਜਿਸ ਵਿਚ ਦੋਸ਼ੀਆਂ 'ਤੇ ਮੁਕੱਦਮਾ ਚਲਾਉਣ ਲਈ ਉਨ੍ਹਾਂ ਦੀ ਚੀਨ ਨੂੰ ਹਵਾਲਗੀ ਕੀਤੇ ਜਾਣ ਦੀ ਵਿਵਸਥਾ ਹੈ। ਇਸ ਬਿੱਲ ਨੂੰ ਅੱਗੇ ਵਧਾਉਣ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਕਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹਾਲ ਹੀ ਵਿਚ ਕੀਤੇ ਵਿਰੋਧ ਪ੍ਰਦਰਸ਼ਨਾਂ ਤੋਂ ਉਨ੍ਹਾਂ ਨੇ ਸਿੱਖਿਆ ਹੈ ਕਿ ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਸੁਣੇ ਜਾਣ ਦੀ ਲੋੜ ਹੈ। 

ਕੈਰੀ ਲੈਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਇਰਾਦੇ ਨੇਕ ਹਨ। ਲੈਮ ਨੇ ਕਿਹਾ,''ਮੈਂ ਸਬਕ ਸਿੱਖਾਂਗੀ ਅਤੇ ਇਹ ਯਕੀਨੀ ਕਰਾਂਗੀ ਕਿ ਸਰਕਾਰ ਦਾ ਭਵਿੱਖ ਦਾ ਕੰਮ ਭਾਈਚਾਰੇ ਦੀਆਂ ਇੱਛਾਵਾਂ, ਭਾਵਨਾਵਾਂ ਅਤੇ ਵਿਚਾਰਾਂ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋਵੇ।''

Vandana

This news is Content Editor Vandana