ਪ੍ਰਦਰਸ਼ਨਾਂ ਵਿਚਾਲੇ ਹਾਂਗਕਾਂਗ ਦੀ ਨੇਤਾ ਨੇ ''ਸੰਘਰਸ਼ ਤੇ ਵਿਵਾਦਾਂ'' ਲਈ ਮੰਗੀ ਮੁਆਫੀ

06/17/2019 2:17:31 AM

ਹਾਂਗਕਾਂਗ - ਹਾਂਗਕਾਂਗ ਦੀਆਂ ਗਲੀਆਂ 'ਚ ਵਿਵਾਦਤ ਹਵਾਲਗੀ ਬਿੱਲ (ਐਕਸਟਰਾਡੀਸ਼ਨ ਬਿੱਲ) ਖਿਲਾਫ ਲਗਾਤਾਰ ਦੂਜੇ ਐਤਵਾਰ ਲੋਕਾਂ ਨੇ ਵਿਆਪਕ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਸ਼ਹਿਰ ਦੀ ਪ੍ਰਭਾਰੀ ਨੇਤਾ ਨੇ ਸੰਘਰਸ਼ ਪੈਦਾ ਕਰਨ ਲਈ ਮੁਆਫੀ ਤਾਂ ਮੰਗ ਲਈ ਪਰ ਅਹੁਦੇ ਤੋਂ ਹੱਟਣ ਤੋਂ ਇਨਕਾਰ ਕਰ ਦਿੱਤਾ। ਇਸ ਖਤਰਨਾਕ ਗਰਮੀ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਪ੍ਰਦਰਸ਼ਨ 'ਚ ਹਿੱਸਾ ਲਿਆ।
ਪ੍ਰਦਰਸ਼ਨਕਾਰੀ ਇਸ ਦੌਰਾਨ ਬੁਰੇ ਕਾਨੂੰਨ ਨੂੰ ਵਾਪਸ ਲੈਣ ਦੇ ਨਾਅਰੇ ਲਾ ਰਹੇ ਸਨ ਅਤੇ ਹਾਂਗਕਾਂਗ ਦੀ ਮੁਖ ਪ੍ਰਸ਼ਾਸਕ ਕੈਰੀ ਲਾਮ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਕੈਰੀ ਦੇ ਦਫਤਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮੁਖ ਕਾਰਜਕਾਰੀ ਅਧਿਕਾਰੀ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਕਮੀਆਂ ਕਾਰਨ ਹਾਂਗਕਾਂਗ 'ਚ ਸੰਘਰਸ਼ ਅਤੇ ਵਿਵਾਦ ਦੀ ਥਾਂ ਬਣੀ ਅਤੇ ਇਸ ਨਾਲ ਕਈ ਨਾਗਰਿਕਾਂ ਨੂੰ ਪਰੇਸ਼ਾਨੀ ਹੋਈ।
ਬਿਆਨ 'ਚ ਆਖਿਆ ਗਿਆ ਕਿ ਮੁਖ ਕਾਰਜਕਾਰੀ ਅਧਿਕਾਰੀ ਨੇ ਨਾਗਰਿਕਾਂ ਤੋਂ ਮੁਆਫੀ ਮੰਗੀ ਹੈ ਅਤੇ ਨਿੰਦਾ ਨੂੰ ਪੂਰੀ ਈਮਾਨਦਾਰ ਨਾਲ ਸਵੀਕਾਰ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦਾ ਇਹ ਬਿਆਨ ਇਸ ਕਾਨੂੰਨ ਨੂੰ ਅਨਿਸ਼ਚਿਤ ਸਮੇਂ ਲਈ ਮੁਅੱਤਲ ਕਰਨ ਦਾ ਉਨ੍ਹਾਂ ਦਾ ਐਲਾਨ ਤੋਂ ਇਕ ਦਿਨ ਬਾਅਦ ਆਇਆ ਹੈ।

Khushdeep Jassi

This news is Content Editor Khushdeep Jassi