ਹਾਂਗਕਾਂਗ ਯੂਨੀਵਰਸਿਟੀ ਦੇ ਮੁੱਖ ਦਰਵਾਜੇ ''ਤੇ ਪ੍ਰਦਰਸ਼ਨਕਾਰੀਆਂ ਨੇ ਲਾਈ ਅੱਗ

11/18/2019 9:59:47 AM

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਯੂਨੀਵਰਸਿਟੀ ਵਿਚ ਇਕੱਠੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਪੁਲਸ ਨੂੰ ਅੰਦਰ ਆਉਣ ਤੋਂ ਰੋਕਣ ਲਈ ਸੋਮਵਾਰ ਨੂੰ ਕੰਪਲੈਕਸ ਦੇ ਮੁੱਖ ਦਰਵਾਜੇ 'ਤੇ ਅੱਗ ਲਗਾ ਦਿੱਤੀ। ਅਸਲ ਵਿਚ ਇਕ ਪੁਲਸ ਅਧਿਕਾਰੀ ਨੂੰ ਤੀਰ ਲੱਗਣ ਦੇ ਬਾਅਦ ਪੁਲਸ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ 'ਤੇ ਜਾਨਲੇਵਾ ਹਥਿਆਰਾਂ ਦੀ ਵਰਤੋਂ ਕੀਤੀ ਗਈ ਤਾਂ ਉਹ ਗੋਲੀਬਾਰੀ ਕਰੇਗੀ। 6 ਮਹੀਨੇ ਤੋਂ ਅਸ਼ਾਂਤ ਚੱਲ ਰਹੇ ਸ਼ਹਿਰ ਵਿਚ ਪੁਲਸ ਦੀ ਚਿਤਾਵਨੀ ਨਾਲ ਤਣਾਅ ਹੋਰ ਵੱਧ ਗਿਆ ਹੈ। ਚੀਨ ਨੇ ਬਾਰ-ਬਾਰ ਚਿਤਾਵਨੀ ਦਿੱਤੀ ਹੈ ਕਿ ਉਹ ਅਸੰਤੋਸ਼ ਨੂੰ ਸਹਿਨ ਨਹੀਂ ਕਰੇਗਾ ਅਤੇ ਇਸ ਗੱਲ ਨੂੰ ਲੈ ਕੇ ਚਿੰਤਾ ਵੱਧਦੀ ਜਾ ਰਹੀ ਹੈ ਕਿ ਚੀਨ ਇਸ ਅਸ਼ਾਂਤੀ ਨੂੰ ਖਤਮ ਕਰਨ ਲਈ ਸਿੱਧੀ ਦਖਲ ਅੰਦਾਜ਼ੀ ਕਰ ਸਕਦਾ ਹੈ।

ਹਾਂਗਕਾਂਗ ਪੌਲੀਟੈਕਨਿਕ ਯੂਨੀਵਰਸਿਟੀ ਦੇ ਮੁੱਖ ਦਰਵਾਜੇ 'ਤੇ ਸੋਮਵਾਰ ਤੜਕੇ ਅੱਗ ਲੱਗਣ ਤੋਂ ਪਹਿਲਾਂ ਕਈ ਧਮਾਕੇ ਸੁਣੇ ਗਏ, ਜਿਸ ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਸ ਨੂੰ ਰੋਕਣ ਦੀ ਕੋਸ਼ਿਸ਼ ਵਿਚ ਅੱਗ ਲਗਾਈ। ਪੁਲਸ ਨੇ ਦੱਸਿਆ ਕਿ ਉਸ ਨੇ ਸੋਮਵਾਰ ਤੜਕੇ ਯੂਨੀਵਰਸਿਟੀ ਨੇੜੇ ਇਕ ਪ੍ਰਦਰਸ਼ਨ ਸਥਲ 'ਤੇ ਤਿੰਨ ਗੋਲੀਆਂ ਚਲਾਈਆਂ ਅਤੇ ਅਜਿਹਾ ਮੰਨਿਆ ਜਾਂਦਾ ਹੈਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। 

ਇਕ ਪ੍ਰਦਰਸ਼ਨਕਾਰੀ ਵੱਲੋਂ ਚਲਾਇਆ ਗਿਆ ਤੀਰ ਐਤਵਾਰ ਨੂੰ ਇਕ ਪੁਲਸ ਅਧਿਕਾਰੀ ਦੇ ਪੈਰ ਵਿਚ ਲੱਗ ਗਿਆ ਸੀ। ਸ਼ਹਿਰੀ ਪੁਲਸ ਨੇ ਦੱਸਿਆ ਕਿ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਦਾ ਕੇਂਦਰ ਇਕ ਯੂਨੀਵਰਸਿਟੀ ਹੈ ਜਿੱਥੇ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਾਕਰੀਆਂ ਵਿਚਾਲੇ ਤਿੱਖੀ ਝੜਪ ਹੋਈ। ਗਲੋਬਲ ਆਰਥਿਕ ਕੇਂਦਰ ਵਿਚ ਜੂਨ ਮਹੀਨੇ ਤੋਂ ਹੀ ਪ੍ਰਦਰਸ਼ਨ ਜਾਰੀ ਹੈ।

Vandana

This news is Content Editor Vandana