ਹਾਂਗਕਾਂਗ ਯੂਨੀਵਰਸਿਟੀ ''ਚ ਮਿਲੇ ਪੈਟਰੋਲ ਬੰਬ ਤੇ ਹਥਿਆਰ

12/02/2019 1:58:07 PM

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਦੀ ਪੌਲੀਟੈਕਨੀਕਲ ਯੂਨੀਵਰਸਿਟੀ ਦੇ ਖਸਤਾਹਾਲ ਕੰਪਲੈਕਸ ਵਿਚ 40 ਤੋਂ ਵੱਧ ਪੈਟਰੋਲ ਬੰਬ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ। ਪੁਲਸ ਵੱਲੋਂ ਕੰਪਲੈਕਸ ਦੇ ਚਾਰੇ ਪਾਸੇ 13 ਦਿਨ ਦੀ ਘੇਰਾਬੰਦੀ ਖਤਮ ਕਰਨ ਦੇ ਬਾਅਦ ਇਹ ਸਾਮਾਨ ਮਿਲਿਆ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਐਤਵਾਰ ਦੁਪਹਿਰ ਨੂੰ ਵੱਡੀ ਗਿਣਤੀ ਵਿਚ ਪੈਟਰੋਲ ਬੰਬਾਂ ਅਤੇ ਖਤਰਨਾਕ ਰਸਾਇਣਾਂ ਦੇ ਮਿਲਣ ਕਾਰਨ  ਸਾਵਧਾਨੀ ਵਰਤ ਰਹੇ ਹਨ। ਅਧਿਕਾਰੀਆਂ ਨੂੰ 41 ਪੈਟਰੋਲ ਬੰਬ, ਵਿਭਿੰਨ ਰਸਾਇਣਾਂ ਦੀਆਂ 10 ਬੋਤਲਾਂ ਅਤੇ ਇਕ ਗੈਸ ਦਾ ਡੱਬਾ ਮਿਲਿਆ। 

ਪੁਲਸ ਅਤੇ ਅੱਗ ਬੁਝਾਊ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ ਖੇਤਰ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਹਟਾਉਣ ਦੀ ਮੁਹਿੰਮ ਮੁਲਤਵੀ ਕਰਨੀ ਪਈ। ਉਨ੍ਹਾਂ ਨੇ ਬਾਕੀ ਹਥਿਆਰਾਂ ਨੂੰ ਲੈਣ ਲਈ ਸੋਮਵਾਰ ਨੂੰ ਦੁਬਾਰਾ ਕੰਪਲੈਕਸ ਜਾਣ ਦੀ ਯੋਜਨਾ ਬਣਾਈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਐਤਵਾਰ ਸਵੇਰੇ ਕੈਂਪਸ ਵਿਚ 20 ਪੈਟਰੋਲ ਬੰਬ ਅਤੇ ਕਈ ਹਮਲਾਵਰ ਹਥਿਆਰ ਮਿਲੇ। ਅਖਬਾਰ ਮੁਤਾਬਕ 1,000 ਤੋਂ ਵੱਧ ਕੱਟੜਵਾਦੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕੰਪਲੈਕਸ 'ਤੇ ਕਬਜ਼ਾ ਕਰ ਲਿਆ ਸੀ ਅਤੇ 17 ਨਵੰਬਰ ਨੂੰ ਪੁਲਸ ਦੇ ਨਾਲ ਝੜਪਾਂ ਹੋਈਆਂ।

ਲੋਕਾਂ ਨੇ ਕਰਾਸ-ਹਾਰਬਰ ਸੁਰੰਗ ਵੱਲ ਜਾਣ ਵਾਲੀ ਯੂਨੀਵਰਸਿਟੀ ਦੇ ਨੇੜੇ ਦੀਆਂ ਸੜਕਾਂ 'ਤੇ ਜਾਮ ਲਗਾ ਦਿੱਤਾ ਅਤੇ ਨੇੜਲੇ ਪੁਲਾਂ 'ਤੇ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਪੁਲਸ ਬਲਾਂ ਨੇ ਹੰਝੂ ਗੈਸ ਦੇ ਗੋਲਿਆਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਅਤੇ ਸਾਰਿਆਂ ਨੂੰ ਉੱਥੋਂ ਜਾਣ ਲਈ ਕਿਹਾ। ਇਸ ਦੇ ਬਾਅਦੇ ਦੇ ਦਿਨਾਂ ਵਿਚ ਲੱਗਭਗ 1,100 ਲੋਕ ਬਾਹਰ ਆਏ ਭਾਵੇਂਕਿ ਕੁਝ ਬਚ ਗਏ। ਦੰਗਿਆਂ ਦੇ ਸ਼ੱਕ ਵਿਚ 18 ਜਾਂ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਲੱਗਭਗ 300 ਨਾਬਾਲਗਾਂ ਨੂੰ ਆਪਣਾ ਵੇਰਵਾ ਦਰਜ ਕਰਾਉਣ ਦੇ ਬਾਅਦ ਜਾਣ ਦਿੱਤਾ ਗਿਆ। ਜਦੋਂ ਤੋਂ ਝੜਪਾਂ ਹੋਈਆਂ ਉਦੋਂ ਤੋਂ ਕੁੱਲ 3,989 ਪੈਟਰੋਲ ਬੰਬ, 1339 ਟੁਕੜੇ ਵਿਸਫੋਟਕ ਅਤੇ 601 ਬੋਤਲ ਬੰਦ ਤਰਲ ਮਿਲੇ ਜਦਕਿ 573 ਹਥਿਆਰ ਜ਼ਬਤ ਕੀਤੇ ਗਏ ਹਨ।

Vandana

This news is Content Editor Vandana