ਕੋਰੋਨਾਵਾਇਰਸ ਦਾ ਪਹਿਲੀ ਵਾਰ ਅਜਿਹਾ ਮਾਮਲਾ ਆਇਆ ਸਾਹਮਣੇ, ਵਧੀ ਚਿੰਤਾ

08/25/2020 6:33:09 PM

ਹਾਂਗਕਾਂਗ (ਬਿਊਰੋ): ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ 'ਤੇ ਡਾਕਟਰਾਂ ਅਤੇ ਸ਼ੋਧ ਕਰਤਾਵਾਂ ਦੀ ਪੂਰੀ ਨਜ਼ਰ ਹੈ। ਹਾਂਗਕਾਂਗ ਦੇ ਤਾਜ਼ਾ ਮਾਮਲੇ ਨੇ ਇਕ ਵਾਰ ਫਿਰ ਸਾਰੀ ਦੁਨੀਆ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਅਪ੍ਰੈਲ ਦੇ ਮਹੀਨੇ ਵਿਚ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕਾ ਇਕ ਵਿਅਕਤੀ ਫਿਰ ਤੋਂ ਸੰਕ੍ਰਮਿਤ ਪਾਇਆ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਦੇ ਬਾਅਦ ਫਿਰ ਤੋਂ ਸੰਕ੍ਰਮਿਤ ਹੋਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

33 ਸਾਲ ਦੇ ਇਸ ਵਿਅਕਤੀ ਨੂੰ ਹਵਾਈ ਅੱਡੇ 'ਤੇ ਕੀਤੀ ਸਕ੍ਰੀਨਿੰਗ ਨਾਲ ਪਤਾ ਲੱਗਾ ਕਿ ਉਹ ਫਿਰ ਸੰਕ੍ਰਮਿਤ ਹੋ ਗਿਆ ਹੈ। ਇਹ ਵਿਅਕਤੀ ਠੀਕ ਹੋ ਜਾਣ ਦੇ ਸਾਢੇ ਚਾਰ ਮਹੀਨੇ ਬਾਅਦ ਦੁਬਾਰਾ ਸੰਕ੍ਰਮਿਤ ਹੋ ਗਿਆ। ਉਸ ਨੂੰ ਅਪ੍ਰੈਲ ਵਿਚ ਜਾਂਚ ਵਿਚ ਕੋਵਿਡ-19 ਨੈਗੇਟਿਵ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ 15 ਅਗਸਤ ਨੂੰ ਜਦੋਂ ਇਹ ਵਿਅਕਤੀ ਯੂਰਪ ਤੋਂ ਹਾਂਗਕਾਂਗ ਪਰਤਿਆ ਤਾਂ ਹਵਾਈ ਅੱਡੇ ਦੀ ਸਕ੍ਰੀਨਿੰਗ ਵਿਚ ਉਸ ਦੇ ਸੰਕ੍ਰਮਿਤ ਹੋਣ ਦਾ ਖੁਲਾਸਾ ਹੋਇਆ। ਹਾਂਗਕਾਂਗ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਜੀਨੋਮਿਕ ਸੀਕਵੈਂਸ ਦੇ ਜ਼ਰੀਏ ਪਤਾ ਲਗਾਇਆ ਕਿ ਇਹ ਵਿਅਕਤੀ ਦੋ ਵੱਖ-ਵੱਖ ਸਟ੍ਰੇਨ ਨਾਲ ਸੰਕ੍ਰਮਿਤ ਹੋਇਆ ਹੈ। ਸ਼ੋਧ ਕਰਤਾਵਾਂ ਨੇ ਦੱਸਿਆ ਕਿ ਆਪਣੇ ਦੂਜੇ ਇਨਫੈਕਸ਼ਨ ਦੇ ਦੌਰਾਨ ਇਸ ਵਿਅਕਤੀ ਵਿਚ ਕੋਈ ਲੱਛਣ ਨਹੀਂ ਦਿਸੇ, ਜਿਸ ਨਾਲ ਪਤਾ ਚੱਲਦਾ ਹੈ ਕਿ ਦੂਜੀ ਵਾਰ ਦਾ ਇਨਫੈਕਸ਼ਨ ਬਹੁਤ ਹਲਕਾ ਹੋ ਸਕਦਾ ਹੈ।

ਇਹ ਅਧਿਐਨ ਕਲੀਨਿਕਲ ਇੰਫੈਕਸ਼ੀਅਸ ਡਿਜੀਜ਼ ਸੰਸਥਾ ਨਾਮਕ ਪੱਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦੇ ਮੁੱਖ ਲੇਖਕ ਕਵੋਕ-ਯੁੰਗ ਯੂ.ਐੱਨ. ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ,''ਸਾਡੇ ਨਤੀਜਿਆਂ ਵਿਚ ਪਤਾ ਚੱਲਿਆ ਕਿ ਸਾਰਸ-ਕੋਵਿ-2 ਇਨਸਾਨਾਂ ਵਿਚ ਬਣਿਆ ਰਹਿ ਸਕਦਾ ਹੈ।'' ਸ਼ੋਧ ਕਰਤਾਵਾਂ ਨੇ ਕਿਹਾ,''ਭਾਵੇਂ ਮਰੀਜ਼ਾਂ ਨੇ ਇਨਫੈਕਸ਼ਨ ਦੇ ਖਿਲਾਫ਼ ਇਮਿਊਨਿਟੀ ਵਿਕਸਿਤ ਕਰ ਲਈ ਹੋਵੇ, ਫਿਰ ਵੀ ਉਹ ਕੋਰੋਨਾਵਾਇਰਸ ਨੂੰ ਦੂਜਿਆਂ ਵਿਚ ਫੈਲਾ ਸਕਦੇ ਹਨ।'' ਜਦਕਿ ਕੁਝ ਮਰੀਜ਼ ਲੱਛਣ ਖਤਮ ਹੋਣ ਦੇ ਬਾਵਜੂਦ ਕਈ ਹਫਤਿਆਂ ਤੱਕ ਵਾਇਰਸ ਨਾਲ ਸੰਕ੍ਰਮਿਤ ਰਹਿੰਦੇ ਹਨ। ਸ਼ੋਧ ਕਰਤਾ ਹੁਣ ਤੱਕ ਇਸ ਗੱਲ ਨੂੰ ਨਹੀਂ ਸਮਝ ਪਾਏ ਹਨ ਕੀ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਪੁਰਾਣਾ ਇਨਫੈਕਸ਼ਨ ਫਿਰ ਤੋਂ ਹੋ ਰਿਹਾ ਹੈ, ਨਵਾਂ ਇਨਫੈਕਸ਼ਨ ਹੋ ਰਿਹਾ ਹੈ ਜਾਂ ਫਿਰ ਇਨਫੈਕਸ਼ਨ ਦਾ ਪਤਾ ਦੇਰੀ ਨਾਲ ਚੱਲ ਰਿਹਾ ਹੈ। ਸ਼ੋਧ ਕਰਤਾਵਾਂ ਨੇ ਕਿਹਾ,''ਕੋਵਿਡ-19 ਤੋਂ ਠੀਕ ਹੋਣ ਦੇ ਬਾਅਦ ਦੁਬਾਰਾ ਕੋਰੋਨਾ ਹੋਣ ਵਾਲੇ ਵਿਅਕਤੀ ਦਾ ਇਹ ਦੁਨੀਆ ਦਾ ਪਹਿਲਾ ਦਸਤਾਵੇਜ਼ ਹੈ।''


Vandana

Content Editor

Related News