ਬ੍ਰਿਟੇਨ ''ਚ ਬੇਘਰੇ ਵਿਅਕਤੀ ਨੂੰ ਅੱਗ ਲਾਉਣ ਵਾਲੇ ਦੋਸ਼ੀ ਨੂੰ 10 ਸਾਲ ਕੈਦ

06/06/2020 3:12:37 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਇੱਕ ਬੇਘਰੇ ਵਿਅਕਤੀ 'ਤੇ ਪੈਟਰੋਲ ਦੀ ਬੋਤਲ ਛਿੜਕ ਕੇ ਉਸ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ 10 ਸਾਲਾਂ ਲਈ ਕੈਦ ਦੀ ਸਜ਼ਾ ਸੁਣਾਈ ਗਈ ਹੈ।

53 ਸਾਲਾ ਡੇਵਿਡ ਵੀਅਰ ਨੇ ਲੂਟਨ ਵਿਚ ਮੈਕਡੋਨਲਡਜ਼ ਦੇ ਬਾਹਰ ਥੌਮਸ ਸਮਿੱਥ ਨਾਮ ਦੇ ਵਿਅਕਤੀ 'ਤੇ ਹਮਲਾ ਕਰ ਦਿੱਤਾ ਸੀ। ਲੋਕ ਥੌਮਸ ਦੀ ਸਹਾਇਤਾ ਲਈ ਪਹੁੰਚੇ ਤਾਂ ਉਸ ਨੇ ਆਪਣੇ ਬਚਾਅ ਲਈ ਕੱਪੜੇ ਪਾੜ ਦਿੱਤੇ ਅਤੇ ਉਸਦੀ ਦਾੜ੍ਹੀ ਕਰਕੇ ਉਸ ਦੇ ਚਿਹਰੇ ਉੱਤੇ ਗੰਭੀਰ ਜ਼ਖਮ ਨਹੀਂ ਹੋਏ। ਵੀਅਰ ਨੇ ਇਹ ਸਭ ਥੌਮਸ ਤੋਂ ਬਦਲਾ ਲੈਣ ਲਈ ਕੀਤਾ ਸੀ ਕਿਉਂਕਿ ਉਸ ਨੂੰ ਅਤੇ ਉਸ ਦੇ ਇਕ ਦੋਸਤ ਨੂੰ ਥੌਮਸ ਨੇ ਇਕ ਦਿਨ ਪਹਿਲਾਂ ਕਿਸੇ ਕਾਰਨ ਬੰਨ੍ਹ ਦਿੱਤਾ ਸੀ। ਫਿਰ ਅਗਲੇ ਹੀ ਦਿਨ, ਉਹ ਵਾਪਸ ਆਇਆ ਅਤੇ ਥੌਮਸ ਨੂੰ ਅੱਗ ਲਗਾ ਦਿੱਤੀ। ਥੌਮਸ ਨੂੰ ਲੂਟਨ ਦੇ ਡਨਸਟੇਬਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਚਿਹਰੇ, ਉਂਗਲਾਂ ਅਤੇ ਗੁੱਟ ਉੱਤੇ ਹੋਏ ਜ਼ਖਮਾਂ ਦਾ ਇਲਾਜ ਕੀਤਾ ਗਿਆ। ਇਸ ਹਮਲੇ ਲਈ ਵੀਅਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ।
 


Lalita Mam

Content Editor

Related News