ਯੌਨ ਸ਼ੋਸ਼ਣ ਦੇ ਦੋਸ਼ ''ਚ ਹਾਲੀਵੁੱਡ ਨਿਰਮਾਤਾ ਹਾਰਵੇ ਵੇਨਸਟੇਨ ਬਰਖਾਸਤ

10/09/2017 3:36:33 PM

ਲਾਸ ਏਂਜਲਸ (ਏ.ਐਫ.ਪੀ.)— ਹਾਲੀਵੁੱਡ ਨਿਰਮਾਤਾ ਹਾਰਵੇ ਵੇਨਸਟੇਨ ਨੂੰ ਕਈ ਦਹਾਕਿਆਂ ਤੱਕ ਔਰਤਾਂ ਦਾ ਯੌਨ ਸ਼ੋਸ਼ਣ ਕਰਨ ਦੇ ਇਲਜ਼ਾਮ 'ਚ ਉਨ੍ਹਾਂ ਦੇ ਫਿਲਮ ਸਟੂਡੀਓ 'ਵੇਨਸਟੇਨ ਕੰਪਨੀ' ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਯੂ.ਐਸ. ਮੀਡੀਆ ਨੇ ਕੰਪਨੀ ਬੋਰਡ ਦੇ ਹਵਾਲੇ ਤੋਂ ਕਿਹਾ ਕਿ ਇਹ ਖਬਰਾਂ ਕੁਝ ਦਿਨ ਪਹਿਲਾਂ ਹੀ ਮਿਲੀਆਂ ਸਨ। 'ਵੇਨਸਟੇਨ ਕੰਪਨੀ' ਦੇ ਨਿਰਦੇਸ਼ਕਾਂ ਰਾਬਰਟ ਵੇਨਸਟੇਨ, ਲਾਂਸ ਮੇਰੋਵ, ਰਿਚਰਡ ਕੋਇਗਸਬਰਗ ਅਤੇ ਤਾਰਕ ਬੇਨ ਅੰਮਾਰ ਨੇ ਫੈਸਲਾ ਲਿਆ ਅਤੇ ਹਾਰਵੇ ਵੇਨਸਟੇਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਕੰਪਨੀ 'ਚੋਂ ਬਰਖਾਸ ਕੀਤਾ ਜਾਂਦਾ ਹੈ। 'ਨਿਊਯਾਰਕ ਟਾਈਮਜ਼' ਨੇ ਪਿਛਲੇ ਹਫਤੇ ਛਾਪੀ ਆਪਣੀ ਇਕ ਖਬਰ 'ਚ ਵੇਨਸਟੇਨ 'ਤੇ ਫਿਲਮੀ ਦੁਨੀਆ 'ਚ ਆਉਣ ਵਾਲੀਆਂ ਨੌਜਵਾਨ ਔਰਤਾਂ ਦੇ ਯੌਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ।