ਇਟਲੀ ਕੋਰਤੇਨੋਵਾ ਵਿਖੇ ਖਾਲਸੇ ਦੀ ਚੜਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ 30 ਅਤੇ 31 ਮਾਰਚ ਨੂੰ

03/12/2024 1:10:02 AM

ਮਿਲਾਨ (ਸਾਬੀ ਚੀਨੀਆ) - ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਇਟਲੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਹਰ ਸਾਲ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਖਾਲਸਾਈ ਜਾਹੋ ਜਲਾਲ ਦੇਖਣ ਠਾਠਾਂ ਮਾਰਦਾ ਇਕੱਠ ਹਰ ਸਾਲ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਕੋਰਤੇਨੋਵਾ ਵਿਖੇ ਪਹੁੰਚਦੀਆਂ ਹਨ। ਇਸ ਸਾਲ ਵੀ ਹੋਲਾ ਮਹੱਲਾ 30 ਅਤੇ 31 ਮਾਰਚ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਰਾਮ ਭਗਤਾਂ ਲਈ ਖੁਸ਼ਖਬਰੀ: ਹੁਣ ਘਰ ਬੈਠੇ ਰੋਜ਼ ਹੋਣਗੇ ਰਾਮਲੱਲਾ ਦੇ ਦਰਸ਼ਨ, ਪੜ੍ਹੋ ਪੂਰੀ ਖ਼ਬਰ

ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮਹੱਲਾ 30 ਅਤੇ 31 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ 29 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ਼ਨੀਵਾਰ 30 ਮਾਰਚ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਵਿਖੇ ਅਮ੍ਰਿੰਤ ਸੰਚਾਰ ਕਰਵਾਇਆ ਜਾਵੇਗਾ। ਸ਼ਨੀਵਾਰ ਸ਼ਾਮ ਨੂੰ ਦੀਵਾਨ ਸਜਾਇਆ ਜਾਵੇਗਾ। ਐਤਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਬਾਣੀ ਜਾਪ ਅਤੇ ਆਰਤੀ ਆਰਤਾ ਹੋਵੇਗਾ, ਉਪਰੰਤ ਦੀਵਾਨ ਸਜਾਇਆ ਜਾਵੇਗਾ। ਇਸ ਦੋ ਰੋਜਾਂ ਸਮਾਗਮ ਵਿੱਚ ਵੱਖ-ਵੱਖ ਕੀਰਤਨੀ ਜੱਥੇ, ਕਥਾ ਵਾਚਕ ਅਤੇ ਢਾਡੀ ਜੱਥੇ ਉੱਚੇਚੇ ਤੌਰ 'ਤੇ ਹਾਜਰੀ ਭਰਨਗੇ। 

ਉਪਰੰਤ ਗੁਰਦੁਆਰਾ ਸਾਹਿਬ ਦੇ ਨੇੜਲੇ ਮੈਦਾਨ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮਹੱਲਾ ਕੱਢਿਆ ਜਾਵੇਗਾ ਅਤੇ ਘੋੜ ਸਵਾਰੀ, ਤੀਰ ਅੰਦਾਜੀ ਅਤੇ ਹੋਰ ਖ਼ਾਲਸਾਈ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਗੁਰੂ ਦੇ ਲੰਗਰ ਅਟੁੱਟ ਵਰਤਾਏ ਜਾਣਗੇ। ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਹੋਲੇ ਮਹੱਲੇ ਦੇ ਇਸ ਦਿਹਾੜੇ 'ਤੇ ਕੋਰਤੇਨੋਵਾ ਵਿਖੇ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ, ਜੱਥੇਦਾਰ ਸਿੰਘ ਸਾਹਿਬ ਬਾਬਾ ਤਰਲੋਕ ਸਿੰਘ, ਭਾਈ ਗੁਰਪ੍ਰਤਾਪ ਸਿੰਘ ਜੀ ਰਾਗੀ ਹਜੂਰ ਸਾਹਿਬ ਜੀ ਤੋਂ ਇਲਾਵਾ ਦਲ ਪੰਥ ਦੇ ਅਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਜੱਥੇਬੰਦੀਆ ਪਹੁੰਚ ਰਹੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Inder Prajapati

This news is Content Editor Inder Prajapati