ਐੱਚ.ਆਈ.ਵੀ. ਹੋਣ ਦੇ ਬਾਵਜੂਦ ਇਸ ਵਿਅਕਤੀ ਨੇ 53 ਔਰਤਾਂ ਨਾਲ ਬਣਾਇਆ ਸਰੀਰਕ ਸੰਬੰਧ

10/29/2017 1:13:54 AM

ਰੋਮ— ਇਟਲੀ ਦੇ ਵਾਲੇਂਟੀਨੋ ਤਲੁਟੋ ਨੇ ਖੁਦ ਦੇ ਐੱਚ.ਆਈ.ਵੀ. ਪਾਜੀਟੀਵ ਹੋਣ ਦੀ ਜਾਣਕਾਰੀ ਤੋਂ ਬਾਅਦ ਜਾਣਬੁੱਝ ਕੇ 53 ਔਰਤਾਂ ਨਾਲ ਅਸੁਰੱਖਿਅਤ ਸਰੀਰਕ ਸੰਬੰਧ ਬਣਾਏ। ਜਿਨ੍ਹਾਂ 'ਚੋਂ 30 ਔਰਤਾਂ ਨੂੰ ਵੀ ਐੱਚ.ਆਈ.ਵੀ. ਹੋ ਗਈਆਂ। ਇਨ੍ਹਾਂ 'ਚੋਂ ਇਕ ਲੜਕੀ ਨਾਲ ਜਦੋਂ ਰਿਸ਼ਤਾ ਸ਼ੁਰੂ ਹੋਇਆ ਉਦੋਂ ਉਸ ਦੀ ਉਮਰ ਸਿਰਫ 14 ਸਾਲ ਸੀ। ਸਾਮਾਚਾਰ ਏਜੰਸੀ ਏ.ਐੱਫ.ਪੀ. ਮੁਤਾਬਕ ਸਰੀਰਕ ਸੰਬੰਧ ਬਣਾਉਂਦੇ ਹੋਏ ਜਦੋਂ ਕੋਈ ਉਸ ਨੂੰ ਕੰਡੋਮ ਦੀ ਵਰਤੋਂ ਕਰਨ ਲਈ ਕਹਿੰਦਾ ਤਾਂ ਉਹ ਕੋਈ ਨਾ ਕੋਈ ਬਹਾਨਾ ਦੱਸ ਕੇ ਗੱਲ ਟਾਲ ਦਿੰਦਾ। ਜਦੋਂ ਕੁਝ ਔਰਤਾਂ ਨੂੰ ਖੁਦ ਕੇ ਐੱਚ.ਆਈ.ਵੀ. ਪਾਜੀਟੀਵ ਹੋਣ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਤਾਲੁਟੋ ਨਾਲ ਸਵਾਲ ਕੀਤਾ ਤਾਂ ਤਾਲੁਟੋ ਨੇ ਐੱਚ.ਆਈ.ਵੀ. ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਤਾਲੁਟੋ ਔਰਤਾਂ ਨਾਲ ਸੰਬੰਧ ਬਣਾਉਣ ਲਈ ਸੋਸ਼ਲ ਨੈੱਟਵਰਕਿੰਗ ਤੇ ਡੇਟਿੰਗ ਸਾਇਟ 'ਤੇ 'ਹਾਰਟੀ ਸਟਾਇਲ' ਦੇ ਨਾਂ ਦੀ ਵਰਤੋਂ ਕਰਦਾ ਸੀ। ਤਾਲੁਟੋ ਦੇ ਔਰਤਾਂ ਨਾਲ ਬਣਾਏ ਅਸੁਰੱਖਿਅਤ ਸੰਬੰਧਾਂ ਕਾਰਨ ਤਿੰਨ ਪੁਰਸ਼ਾਂ ਤੇ ਇਕ ਬੱਚਾ ਵੀ ਐੱਚ.ਆਈ.ਵੀ. ਲਾਗ ਦੀ ਚਪੇਟ 'ਚ ਆ ਗਿਆ। ਹਾਲਾਂਕਿ ਕੋਰਟ 'ਚ ਤਾਲੁਟੋ ਦੇ ਵਕੀਲ ਨੇ ਕਿਹਾ ਕਿ 'ਉਸ ਦੇ ਕਲਾਇੰਟ ਦੀ ਹਰਕਤ ਅਸਾਵਧਾਨੀ ਭਰੀ ਸੀ ਪਰ ਉਸ ਨੇ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ ਸੀ।' ਪ੍ਰੌਕਸੀਕਿਉਸ਼ਨ ਧਿਰ ਨੇ ਤਾਲੁਟੋ ਲਈ ਉਮਰ ਕੈਦ ਦੀ ਮੰਗ ਕੀਤੀ ਸੀ ਪਰ ਉਸ ਨੂੰ ਸਜ਼ਾ ਸਿਰਫ 24 ਸਾਲ ਦੀ ਹੋਈ।