ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਨੇਪਾਲ ''ਚ ਹਿੰਦੂ ਭਾਈਚਾਰਾ ਕਰ ਰਿਹੈ ਬੇਸਬਰੀ ਨਾਲ ਇੰਤਜ਼ਾਰ

01/18/2024 4:40:13 PM

ਕਾਠਮੰਡੂ (ਭਾਸ਼ਾ)- ਨੇਪਾਲ ਵਿਚ ਹਿੰਦੂ ਭਾਈਚਾਰਾ 22 ਜਨਵਰੀ ਨੂੰ ਅਯੁੱਧਿਆ ਵਿਚ ਹੋਣ ਵਾਲੇ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਉਤਸ਼ਾਹ ਨਾਲ ਇੰਤਜ਼ਾਰ ਕਰ ਰਿਹਾ ਹੈ। ਨੇਪਾਲ ਦੇ ਹਿੰਦੂ, ਖਾਸ ਕਰਕੇ ਮਧੇਸ਼ ਸੂਬੇ ਦੇ ਵਾਸੀ ਇਸ ਮੌਕੇ ਨੂੰ ਧੂਮਧਾਮ ਨਾਲ ਮਨਾਉਣ ਦੀ ਯੋਜਨਾ ਬਣਾ ਰਹੇ ਹਨ। ਜਨਕਪੁਰ ਦੇ ਜਾਨਕੀ ਮੰਦਿਰ ਵਿੱਚ ਕਈ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮਾਂ ਨਾਲ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਨਕਪੁਰ ਨੂੰ ਭਗਵਾਨ ਰਾਮ ਦੀ ਪਤਨੀ ਜਾਨਕੀ (ਸੀਤਾ) ਦਾ ਜਨਮ ਸਥਾਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀਆਂ ਦਾ ਰਹਿਣਾ ਹੋਇਆ ਔਖਾ, ਮੇਅਰ ਬੋਲੇ- ਨਿਸ਼ਾਨਾ ਬਣਾ ਕੀਤੇ ਜਾ ਰਹੇ ਹਮਲੇ

ਭਗਵਾਨ ਰਾਮ ਦੀ ਪਤਨੀ ਸੀਤਾ ਦਾ ਇੱਕ ਹੋਰ ਨਾਮ ਜਾਨਕੀ ਹੈ ਜੋ ਜਨਕਪੁਰ ਦੇ ਰਾਜਾ ਜਨਕ ਦੀ ਧੀ ਸੀ। ਜਨਕਪੁਰ ਨੇਪਾਲ ਦੀ ਰਾਜਧਾਨੀ ਤੋਂ 220 ਕਿਲੋਮੀਟਰ ਦੱਖਣ-ਪੂਰਬ ਵੱਲ ਹੈ। ਇਹ ਭਾਰਤ ਦੇ ਅਯੁੱਧਿਆ ਤੋਂ ਲਗਭਗ 500 ਕਿਲੋਮੀਟਰ ਪੂਰਬ ਵਿੱਚ ਹੈ ਅਤੇ ਦੋਵਾਂ ਦੇਸ਼ਾਂ ਦੇ ਪੁਰਾਣੇ ਸਬੰਧਾਂ ਦਾ ਪ੍ਰਤੀਕ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਮੌਕੇ ਪੂਰੇ ਜਨਕਪੁਰ ਉਪ ਮਹਾਂਨਗਰ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਜਨਕਪੁਰ ਦੇ ਘਰਾਂ ਅਤੇ ਸੜਕਾਂ ਨੂੰ ਰੰਗੀਨ ਲਾਈਟਾਂ, ਕਾਗਜ਼ ਦੇ ਝੰਡਿਆਂ, ਬੈਨਰਾਂ ਅਤੇ ਹਾਰਾਂ ਨਾਲ ਸਜਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ, ਵਿਅਕਤੀ ਨੇ 8 ਸਾਲਾ ਭਤੀਜੀ ਸਣੇ 4 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਕੀਤੀ ਖ਼ੁਦਕੁਸ਼ੀ

ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਗੰਗਾ ਆਰਤੀ, ਰਾਮ ਕਥਾ ਦੇ ਨਾਲ-ਨਾਲ ਧਾਰਮਿਕ ਜਲੂਸ ਵੀ ਕੱਢਿਆ ਗਿਆ ਹੈ। ਮਧੇਸ਼ ਸੂਬੇ ਵਿੱਚ ਹੋਟਲ ਐਸੋਸੀਏਸ਼ਨ ਆਫ ਨੇਪਾਲ (HAN) ਦੇ ਪ੍ਰਧਾਨ ਵਿਜੇ ਝੁਨਝੁਨਵਾਲਾ ਨੇ ਕਿਹਾ, "ਇਹ ਬਹੁਤ ਮਾਣ ਅਤੇ ਖੁਸ਼ੀ ਦਾ ਪਲ ਹੈ। ਅਸੀਂ ਸਾਰੇ ਇਸ ਸਮਾਗਮ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ।" ਨਿਊਰੋ ਬਗਲਾਮੁਖੀ ਸੋਸਾਇਟੀ ਦੇ ਡਾਇਰੈਕਟਰ ਬੀਰੇਂਦਰ ਬਿਸਟਾ ਨੇ ਕਿਹਾ, 'ਅਸੀਂ ਇਸ ਸ਼ਾਨਦਾਰ ਮੌਕੇ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry