ਕੋਰੋਨਾਵਾਇਰਸ ਦੇ ਡਰ ਕਾਰਨ ਮਲੇਸ਼ੀਆ ''ਚ ਹਿੰਦੂਆਂ ਨੇ ਮਨਾਇਆ ਇਹ ਤਿਓਹਾਰ

02/08/2020 9:18:39 PM

ਬਾਤੂ ਕੇਵਸ - ਘਾਤਕ ਕੋਰੋਨੋਵਾਇਰਸ ਦੇ ਡਰ ਤੋਂ ਬੇਅਸਰ ਮਲੇਸ਼ੀਆਈ ਹਿੰਦੂ ਸ਼ਨੀਵਾਰ ਨੂੰ 'ਥਾਈਪੁਸਮ' ਤਿਓਹਾਰ ਮਨਾਉਣ ਲਈ ਦੇਸ਼ ਭਰ ਦੇ ਮੰਦਰਾਂ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ। ਇਸ ਆਯੋਜਨ ਵਿਚ ਹਿੱਸਾ ਲੈਣ ਲਈ ਰਾਜਧਾਨੀ ਕੁਆਲਾਲੰਪੁਰ ਦੇ ਬਾਹਰੀ ਇਲਾਕੇ ਵਿਚ ਸਥਿਤ ਭਗਵਾਨ ਮੁਰੂਗਨ ਦੇ ਬਾਤੂ ਗੁਫਾ ਮੰਦਰ ਦੀ ਇਮਾਰਤ ਵਿਚ ਭਾਰੀ ਭੀਡ਼ ਉਮਡ਼ੀ। ਨੰਗੇ ਪੈਰ 272 ਕਦਮ ਚੱਲਣ ਤੋਂ ਬਾਅਦ ਸ਼ਰਧਾਲੂ ਮੰਦਰ ਪਹੁੰਚੇ।

ਜ਼ਿਕਰਯੋਗ ਹੈ ਕਿ ਇਹ ਮੰਦਰ ਤਮਿਲ ਹਿੰਦੂਆਂ ਲਈ ਇਕ ਅਹਿਮ ਧਾਰਮਿਕ ਸਥਾਨ ਹੈ। ਕੋਰੋਨਾਵਾਇਕਸ ਤੋਂ ਪੀਡ਼ਤ ਲੋਕਾਂ ਦੀ ਵੱਧਦੀ ਗਿਣਤੀ ਦੇ ਬਾਵਜੂਦ ਗੁਫਾ ਵਾਲੀ ਥਾਂ ਵਿਚ ਸ਼ਰਧਾਲੂਆਂ ਦੀ ਭੀਡ਼ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਕੋਈ ਕਮੀ ਨਹੀਂ ਆਈ ਹੈ। ਸ਼ਰਾਧਲੂਆਂ ਵਿਚੋਂ ਸਿਰਫ ਕੁਝ ਨੇ ਸੁਰੱਖਿਆ ਮਾਸਕ ਪਾਏ ਹੋਏ ਸਨ। ਦੱਸ ਦਈਏ ਕਿ ਕੋਰੋਨਾਵਾਇਰਸ ਕਾਰਨ ਹੁਣ ਤੱਕ ਕਰੀਬ 723 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 30 ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ।

Khushdeep Jassi

This news is Content Editor Khushdeep Jassi