ਪਾਕਿਸਤਾਨ 'ਚ ਨੇਤਾ ਦੇ ਰਿਸ਼ਤੇਦਾਰ ਦੀ ਦਾਦਾਗਿਰੀ, ਕਾਰ ਨੂੰ ਓਵਰਟੇਕ ਕਰਨ 'ਤੇ ਹਿੰਦੂ ਪਰਿਵਾਰ 'ਤੇ ਕੀਤਾ ਹਮਲਾ

08/09/2022 6:18:42 PM

ਕਰਾਚੀ (ਏਜੰਸੀ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਰਾਜਨੇਤਾ ਦੇ ਰਿਸ਼ਤੇਦਾਰ ਅਤੇ ਉਸ ਦੇ ਗਾਰਡ ਨੇ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਨ 'ਤੇ ਇਕ ਹਿੰਦੂ ਪਰਿਵਾਰ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ 'ਤੇ ਹੰਗਾਮੇ ਤੋਂ ਬਾਅਦ, ਸਿੰਧ ਪੁਲਸ ਦੇ ਇੰਸਪੈਕਟਰ ਜਨਰਲ ਨੇ ਐਤਵਾਰ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ, ਲੋਕਾਂ ਨੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ, ਜਿਸ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਇੱਕ ਆਦਮੀ, ਤਿੰਨ ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਕਥਿਤ ਹਮਲਾਵਰ ਦਾ ਨਾਂ ਸ਼ਮਸ਼ੇਰ ਪਿਤਾਫੀ ਹੈ, ਜੋ ਸਿੰਧ ਦੇ ਪਸ਼ੂ ਧਨ ਅਤੇ ਮੱਛੀ ਪਾਲਣ ਮੰਤਰੀ ਅਬਦੁਲ ਬਾਰੀ ਪਿਤਾਫੀ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ ਅਤੇ ਉਸ ਦੇ ਗਾਰਡ ਨੇ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਘੋਟਕੀ ਇਲਾਕੇ ਦੇ ਨੇੜੇ ਇਕ ਹਿੰਦੂ ਪਰਿਵਾਰ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ।

ਇਹ ਵੀ ਪੜ੍ਹੋ: ਦੱਖਣੀ ਕੋਰੀਆ 'ਚ ਮੋਹਲੇਧਾਰ ਮੀਂਹ ਕਾਰਨ 8 ਲੋਕਾਂ ਦੀ ਮੌਤ, ਕਈ ਲਾਪਤਾ

 

ਪੁਲਸ ਨੇ ਕਿਹਾ, 'ਅਜਿਹਾ ਲੱਗਦਾ ਹੈ ਕਿ ਹਿੰਦੂ ਪਰਿਵਾਰ ਦੀ ਕਾਰ ਨੇ ਹਾਈਵੇਅ 'ਤੇ ਪਿਟਾਫੀ ਦੀ ਕਾਰ ਨੂੰ ਓਵਰਟੇਕ ਕੀਤਾ, ਪਰ ਇਸ ਦੌਰਾਨ ਇਕ ਬੱਚੇ ਨੇ ਆਈਸਕ੍ਰੀਮ ਦਾ ਰੈਪਰ ਬਾਹਰ ਸੁੱਟ ਦਿੱਤਾ, ਜੋ ਪਿਤਾਫੀ ਦੀ ਵੀਗੋ ਕਾਰ ਦੀ ਵਿੰਡਸ਼ੀਲਡ ਨਾਲ ਟਕਰਾ ਗਿਆ। ਪਿਤਾਫੀ ਨੂੰ ਗੁੱਸਾ ਸੀ ਕਿ ਪਰਿਵਾਰ ਰੁਕਿਆ ਵੀ ਨਹੀਂ ਅਤੇ ਭੱਜ ਗਿਆ।' ਸੰਘਰ ਦਾ ਰਹਿਣ ਵਾਲਾ ਇਹ ਪਰਿਵਾਰ ਰਾਹਰਕੀ ਸਾਹਿਬ ਨਾਮਕ ਮੰਦਰ ਤੋਂ ਵਾਪਸ ਪਰਤ ਰਿਹਾ ਸੀ, ਜੋ ਬਾਅਦ ਵਿੱਚ ਘੋਟਕੀ ਵਿੱਚ ਸੜਕ ਕਿਨਾਰੇ ਇੱਕ ਰੈਸਟੋਰੈਂਟ ਵਿੱਚ ਰੁਕਿਆ। ਪਿਤਾਫੀ ਨੇ ਉੱਥੇ ਉਨ੍ਹਾਂ ਦਾ ਪਿੱਛਾ ਕੀਤਾ, ਅਤੇ ਉਸ ਨੇ ਅਤੇ ਉਸ ਦੇ ਆਦਮੀਆਂ ਨੇ ਕਥਿਤ ਤੌਰ 'ਤੇ ਹਿੰਦੂ ਪਰਿਵਾਰ ਨਾਲ ਦੁਰਵਿਵਹਾਰ ਕੀਤਾ ਅਤੇ ਉਨ੍ਹਾਂ ਦੀ ਕਾਰ ਦੀਆਂ ਖਿੜਕੀਆਂ ਤੋੜ ਦਿੱਤੀਆਂ। ਮੌਕੇ 'ਤੇ ਮੌਜੂਦ ਲੋਕਾਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ, ਜਿਸ ਤੋਂ ਬਾਅਦ ਪਿਤਾਫੀ ਉਥੋਂ ਚਲਾ ਗਿਆ।

ਇਹ ਵੀ ਪੜ੍ਹੋ: ਮਾਪਿਆਂ ਦਾ ਸ਼ਰਮਨਾਕ ਕਾਰਾ, ਬੱਚੇ ਨੂੰ ਪਿਲਾਈ ਵੋਡਕਾ, ਵੀਡੀਓ ਵਾਇਰਲ ਹੋਣ ਮਗਰੋਂ ਚੜੇ ਪੁਲਸ ਹੱਥੇ

cherry

This news is Content Editor cherry